13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬੇਗੋਵਾਲ ਹਸਪਤਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਲਾਇਨ ਕਲੱਬ ਰਾਇਲ ਬੰਦਗੀ ਬੇਗੋਵਾਲ ਵੱਲੋਂ ਸਵ ਸੁਰਜੀਤ ਸਿੰਘ ਬੱਚਾਜੀਵੀ ਯਾਦ ਵਿਚ ਲਗਾਏ ਗਏ ਲੋਡ਼ਵੰਦ ਲੋਕਾਂ ਲਈ ਵਿਸ਼ਾਲ ਮੈਗਾ ਪ੍ਰੋਜੈਕਟ ਦੌਰਾਨ ਬੇਗੋਵਾਲ ਹਸਪਤਾਲ ਵੱਲੋਂ ਡਾ: ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਦੀ ਸਮੂਹ ਟੀਮ ਵੱਲੋਂ ਲੋਡ਼ਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-11-2026
ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਲਾਇਨ ਕਲੱਬ ਰਾਇਲ ਬੰਦਗੀ ਬੇਗੋਵਾਲ ਵੱਲੋਂ ਸਵ ਸੁਰਜੀਤ ਸਿੰਘ ਬੱਚਾਜੀਵੀ ਯਾਦ ਵਿਚ ਲਗਾਏ ਗਏ ਲੋਡ਼ਵੰਦ ਲੋਕਾਂ ਲਈ ਵਿਸ਼ਾਲ ਮੈਗਾ ਪ੍ਰੋਜੈਕਟ ਦੌਰਾਨ ਬੇਗੋਵਾਲ ਹਸਪਤਾਲ ਵੱਲੋਂ ਡਾ: ਪਰਮਿੰਦਰ ਸਿੰਘ ਥਿੰਦ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਦੀ ਸਮੂਹ ਟੀਮ ਵੱਲੋਂ ਲੋਡ਼ਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ। ਜਦਕਿ ਇਸ ਮੌਕੇ ਲੋਡ਼ਵੰਦਾਂ ਨੂੰ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ ਤੇ ਲੋਡ਼ਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪੇ੍ਰਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ, ਜੋ ਉਸ ਸਮੇਂ ਸਮੇਂ ਤੇ ਲੋਡ਼ਵੰਦਾਂ ਦੀ ਹਰ ਪੱਖ ਤੋਂ ਮਦਦ ਕਰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਲੋਡ਼ਵੰਦ ਲੋਕਾਂ ਨੇ ਇਸ ਕੈਂਪ ਦਾ ਲਾਹ ਲਿਆ। ਇਸ ਮੌਕੇ ਰਸ਼ਪਾਲ ਸਿੰਘ ਬੱਚਾਜੀਵੀ, ਪ੍ਰਧਾਨ ਹਰਮਿੰਦਰ ਸਿੰਘ ਲਾਂਬਾ, ਸੁਖਦੇਵ ਰਾਜ ਜੰਗੀ, ਵਿਰਸਾ ਸਿੰਘ, ਰਾਜ ਬਹਾਦਰ ਸਿੰਘ ਰਾਜਾ, ਵਿਕਾਸ ਜੁਲਕਾ, ਸਿਮਰਜੀਤ ਸਿੰਘ, ਦਰਸ਼ਨ ਸਿੰਘ ਮੁਲਤਾਨੀ, ਫੁੰਮਣ ਸਿੰਘ ਟਾਹਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਦੇ ਪ੍ਰਮੁੱਖ ਆਗੂਆਂ ਵਲੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ ਨੂੰ ਟਿਕਟ ਦੇਣ ਦੀ ਮੰਗ ਅਗਲੀ ਖ਼ਬਰ ਕਲੱਸਟਰ ਬਿਧੀਪੁਰ ਵਿਖੇ ਕਰਵਾਏ ਵਿੱਦਿਅਕ ਮੁਕਾਬਲਿਆਂ ’ਚ ਬੱਚਿਆਂ ਨੇ ਦਿਖਾਇਆ ਉਤਸ਼ਾਹ
Ad Position 24