ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨ ਕੋਰਟ ’ਚ ਪੇਸ਼ ਕੀਤੇ ਪੈਨਸ਼ਨ ਸੰਬੰਧੀ ਕੇਸ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਦਿ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਪੈਨਸ਼ਨਰਾਂ ਨਾਲ ਸੰਬੰਧਿਤ ਪੈਨਸ਼ਨ ਅਤੇ ਬੈਂਕਿੰਗ ਮਾਮਲਿਆਂ ਦੇ ਕੇਸ ਅੱਜ ਏ. ਜੀ.
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਦਿ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਪੈਨਸ਼ਨਰਾਂ ਨਾਲ ਸੰਬੰਧਿਤ ਪੈਨਸ਼ਨ ਅਤੇ ਬੈਂਕਿੰਗ ਮਾਮਲਿਆਂ ਦੇ ਕੇਸ ਅੱਜ ਏ.ਜੀ. ਪੰਜਾਬ ਵਲੋਂ ਲਗਾਈ ਗਈ ਪੈਨਸ਼ਨ ਕੋਰਟ ਵਿਚ ਮੁਕੰਮਲ ਰਿਕਾਰਡ ਸਮੇਤ ਪੇਸ਼ ਕੀਤੇ ਗਏ। ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਇਨ੍ਹਾਂ ਕੇਸਾਂ ਦੀ ਪੂਰੀ ਪੈਰਵਾਈ ਕਰਦਿਆਂ ਸਾਰੇ ਮਾਮਲੇ ਏ.ਜੀ. ਦਫ਼ਤਰ ਦੇ ਰਿਕਾਰਡ ਵਿਚ ਦਰਜ ਕਰਵਾਏ ਗਏ ਅਤੇ ਸੰਬੰਧਿਤ ਦਫ਼ਤਰਾਂ ਨੂੰ ਹੱਲ ਲਈ ਭੇਜੇ ਗਏ। ਪ੍ਰਧਾਨ ਕਰਮਜੀਤ ਸ਼ਰਮਾ ਨੇ ਦੱਸਿਆ ਕਿ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਸੋਸੀਏਸ਼ਨ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਪੈਨਸ਼ਨਰ ਨੂੰ ਪੈਨਸ਼ਨ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਪੈਨਸ਼ਨਰਜ਼ ਭਵਨ ਵਿਖੇ ਪਹੁੰਚ ਕੇ ਐਸੋਸੀਏਸ਼ਨ ਨਾਲ ਮਾਮਲਾ ਸਾਂਝਾ ਕਰ ਸਕਦਾ ਹੈ, ਤਾਂ ਜੋ ਉਸ ਦੇ ਹੱਲ ਲਈ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨਾਲ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਡੀ.ਸੀ. ਦਫ਼ਤਰ, ਮਾਲ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਸਹਿਕਾਰਤਾ ਵਿਭਾਗ, ਪੰਜਾਬ ਰੋਡਵੇਜ਼, ਸਿੰਜਾਈ ਵਿਭਾਗ, ਪੁਲਿਸ ਵਿਭਾਗ, ਹੋਮਗਾਰਡ, ਖ਼ਜ਼ਾਨਾ ਵਿਭਾਗ, ਬੀ ਐਂਡ ਆਰ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਪੈਨਸ਼ਨਰ ਜੁੜੇ ਹੋਏ ਹਨ। ਪੈਨਸ਼ਨਰਜ਼ ਭਵਨ ਵਿਖੇ ਮੈਂਬਰਾਂ ਨੂੰ ਲਾਈਫ਼ ਸਰਟੀਫ਼ਿਕੇਟ, ਈ-ਕੇ.ਵਾਈ.ਸੀ., ਐੱਲ.ਟੀ.ਸੀ. ਆਨਲਾਈਨ ਆਦਿ ਸੇਵਾਵਾਂ ਵੀ ਸੇਵਾ-ਭਾਵਨਾ ਨਾਲ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੈਨਸ਼ਨ ਕੋਰਟ ਵਿਚ ਕੇਸਾਂ ਦੀ ਪੈਰਵਾਈ ਲਈ ਪ੍ਰਧਾਨ ਕਰਮਜੀਤ ਸ਼ਰਮਾ, ਲੀਗਲ ਐਡਵਾਈਜ਼ਰ ਜਸਵੰਤ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਸੁੰਦਰ ਸਿੰਘ ਬਰਾੜ ਅਤੇ ਦਫ਼ਤਰ ਸਕੱਤਰ ਕੁਲਦੀਪ ਸਿੰਘ ਬਰਾੜ ਹਾਜ਼ਰ ਸਨ।