ਕੇਂਦਰ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ’ਚ ਅਸਫ਼ਲ ਸਿੱਧ ਹੋਈ : ਧਨੀ ਵਿਰਕ
ਕੋਟਕਪੂਰਾ, 24 ਸਤੰਬਰ (ਮੋਹਰ ਸਿੰਘ ਗਿੱਲ)-ਕੇਂਦਰ ਦੀ ਹੁਕਮਰਾਨ ਸਰਕਾਰ ਦੇਸ਼ ਵਿਚੋਂ ਗ਼ਰੀਬੀ ਨੂੰ ਖ਼ਤਮ ਕਰਨ ਅਤੇ ਮਹਿੰਗਾਈ ਨੂੰ ਨੱਥ ਪਾਉਣ ’ਚ ਅਸਫ਼ਲ ਸਿੱਧ ਹੋਈ ਹੈ। ਦੇਸ਼ ’ਚ ਅੰਤਾਂ ਦੀ ਮਹਿੰਗਾਈ ਕਾਰਨ ਆਮ ਵਰਗ ਅਤੇ ਦਲਿਤ ਵਰਗ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਕੋਟਕਪੂਰਾ, 24 ਸਤੰਬਰ (ਮੋਹਰ ਸਿੰਘ ਗਿੱਲ)-ਕੇਂਦਰ ਦੀ ਹੁਕਮਰਾਨ ਸਰਕਾਰ ਦੇਸ਼ ਵਿਚੋਂ ਗ਼ਰੀਬੀ ਨੂੰ ਖ਼ਤਮ ਕਰਨ ਅਤੇ ਮਹਿੰਗਾਈ ਨੂੰ ਨੱਥ ਪਾਉਣ ’ਚ ਅਸਫ਼ਲ ਸਿੱਧ ਹੋਈ ਹੈ। ਦੇਸ਼ ’ਚ ਅੰਤਾਂ ਦੀ ਮਹਿੰਗਾਈ ਕਾਰਨ ਆਮ ਵਰਗ ਅਤੇ ਦਲਿਤ ਵਰਗ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਹ ਪ੍ਰ੍ਰਗਟਾਵਾ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸੀਨੀਅਰ ਆਗੂ ਅਤੇ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਤੇਲ, ਗੈਸ, ਘਰੇਲੂ ਰਸੋਈ ਦੀਆਂ ਚੀਜ਼ਾਂ ਸਮੇਤ ਹੋਰ ਰੋਜ਼ਾਨਾ ਜੀਵਨ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ ਆਮ ਲੋਕਾਂ ਦੀ ਖ਼ਰੀਦ ਸ਼ਕਤੀ ਤੋਂ ਬਾਹਰ ਹੋ ਗਈਆਂ ਹਨ। ਇਨ੍ਹਾਂ ਦੀ ਕੇਂਦਰ ਸਰਕਾਰ ਨੂੰ ਉਕਾ ਚਿੰਤਾ ਨਹੀਂ ਹੈ ਅਤੇ ਲੋਕ ਮਹਿੰਗਾਈ ਦੀ ਮਾਰ ਹੇਠ ਲਗਾਤਾਰ ਪਿਸਦੇ ਜਾ ਰਹੇ ਹਨ। ਧਨੀ ਵਿਰਕ ਨੇ ਕਿਹਾ ਪਿਛਲੇ ਦਿਨਾਂ ’ਚ ਹਰ ਘਰ ’ਚ ਵਰਤੀ ਜਾਣ ਵਾਲੀ ਖੰਡ ਦੀ ਕੀਮਤ ਇਕਦਮ ਵਧਾ ਦਿੱਤੀ ਗਈ ਅਤੇ ਜਦ ਲੋਕਾਂ ਨੇ ਰੌਲਾ ਪਾਇਆ ਤਾਂ ਕੇਵਲ ਖੰਡ ਦੀ ਕੀਮਤ ਘਟਾ ਕੇ ਬਾਕੀ ਵਸਤਾਂ ਦੀ ਕੀਮਤ ’ਚ ਚੁੱਪ-ਚੁਪੀਤੇ ਵਾਧਾ ਕਰ ਦਿੱਤਾ, ਜਿਸ ਨਾਲ ਕਰੋੜਾਂ ਰੁਪਿਆਂ ਦਾ ਬੋਝ ਆਮ ਲੋਕਾਂ ਦੀਆਂ ਜੇਬਾਂ ਉਪਰ ਲੱਦਿਆ ਗਿਆ। ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਕੇਂਦਰ ’ਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਦੀ ਪ੍ਰਮੁੱਖ ਜ਼ਰੂਰਤ ਹੈ, ਕਿਉਂ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਤੰਗ ਆ ਚੁੱਕੇ ਹਨ। ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਚਹਿਲ, ਸਾਬਕਾ ਪੰਚ ਸਰਦੂਲ ਸਿੰਘ ਚਹਿਲ ਅਤੇ ਕਰਨੈਲ ਸਿੰਘ ਕੈਲੀ ਠੇਕੇਦਾਰ ਹਾਜ਼ਰ ਸਨ।