25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਪ੍ਰਿੰਸੀਪਲ ਸਰਬਜੀਤ ਕੌਰ ਤੇ ਹੋਰ ਸਟਾਫ਼ ਮੈਂਬਰ। ਵਿਸ਼ਵ ਓਜ਼ੋਨ ਦਿਵਸ ਮਨਾਇਆ

ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਵਲੋਂ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ 15ਵੇਂ ਕਬੱਡੀ ਗੋਲਡ ਕੱਪ ਵਿਚ ਬਾਬਾ ਫ਼ਰੀਦ ਕਬੱਡੀ ਕਲੱਬ ਨੇ ਗੋਲਡ ਕੱਪ ’ਤੇ ਕਬਜ਼ਾ ਕੀਤਾ। ਜਦੋਂ ਕਿ ਦੂਜੇ ਨੰਬਰ ’ਤੇ ਮਾਲਵਾ ਕਬੱਡੀ ਕਲੱਬ ਜਗਰਾਓਂ ਦੀ ਟੀਮ ਰਹੀ।

Ad Position 21
No active advertisement
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਟ੍ਰੇਨਿੰਗ ਉਪਰੰਤ ਸਾਂਝੀ ਤਸਵੀਰ ’ਚ ਫ਼ੀਲਡ ਟਰੇਨਰ। ਅਜੀਤ ਤਸਵੀਰ 25-09-2026
ਫ਼ਰੀਦਕੋਟ, 24 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਵਲੋਂ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ 15ਵੇਂ ਕਬੱਡੀ ਗੋਲਡ ਕੱਪ ਵਿਚ ਬਾਬਾ ਫ਼ਰੀਦ ਕਬੱਡੀ ਕਲੱਬ ਨੇ ਗੋਲਡ ਕੱਪ ’ਤੇ ਕਬਜ਼ਾ ਕੀਤਾ। ਜਦੋਂ ਕਿ ਦੂਜੇ ਨੰਬਰ ’ਤੇ ਮਾਲਵਾ ਕਬੱਡੀ ਕਲੱਬ ਜਗਰਾਓਂ ਦੀ ਟੀਮ ਰਹੀ। ਇਨ੍ਹਾਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ 81000, 61000 ਤੇ ਕੱਪ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਨ। 62 ਕਿਲੋ ਭਾਰ ਵਰਗ ਦੇ ਪੁਰਸ਼ ਮੁਕਾਬਲਿਆਂ ’ਚ ਦੋਦਾ ਦੀ ਟੀਮ ਪਹਿਲੇ ਅਤੇ ਠੱਠੀ ਭਾਈ ਦੀ ਟੀਮ ਦੂਜੇ ਸਥਾਨ ਰਹੀ। ਇਨ੍ਹਾਂ ਨੂੰ ਇਨਾਮ 20 ਹਜ਼ਾਰ ਤੇ 15 ਹਜ਼ਾਰ ਦੇ ਦਿੱਤੇ ਗਏ। ਲੜਕੀਆਂ ਦੇ ਓਪਨ ਮੁਕਾਬਲੇ ’ਚ ਢੀਮਾਂਵਾਲੀ ਦੀ ਟੀਮ ਨੇ ਪਹਿਲਾ ਤੇ ਮਹਿਣਾ ਦੀ ਟੀਮ ਦੂਜੇ ਸਥਾਨ ਰਹੀ। ਇਨ੍ਹਾਂ ਇਨਾਮ 12000 ਅਤੇ 8000 ਰੁਪਏ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਦੇ ਬੈਸਟ ਰੇਡਰ ਸੇਠੀ ਸੂਰੇਵਾਲਾ ਤੇ ਲੁੱਡਣ ਹੁਸ਼ਿਆਰਪੁਰ ਬੈਸਟ ਜਾਫ਼ੀ ਚੁਣੇ ਗਏ ਇਨ੍ਹਾਂ 11000 -11000 ਤੇ ਕੱਪ ਦਿੱਤੇ ਗਏ। ਟੂਰਨਾਮੈਂਟ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਨੂੰ ਆਪਣੇ ਅਖਤਿਆਰੀ ਫ਼ੰਡ ਵਿਚੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਨੇ ਮੁੱਖ ਮਹਿਮਾਨਾਂ ਤੇ ਖੇਡ ਪ੍ਰੇਮੀਆਂ ਨੂੰ ਜੀ ਆਇਆ ਆਖਦਿਆਂ ਇਸ ਟੂਰਨਾਮੈਂਟ ਦੀ ਸਫ਼ਲਤਾ ਲਈ ਕਲੱਬ ਦੇ ਮੈਂਬਰ ਤੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਕਬੱਡੀ ਦੇ ਵੱਖ ਵੱਖ ਮੁਕਾਬਲਿਆਂ ਵਿਚ ਰਾਜਨੀਤਿਕ ਆਗੂਆਂ ਮਨਤਾਰ ਸਿੰਘ ਬਰਾੜ, ਪਰਮਬੰਸ ਸਿੰਘ ਰੋਮਾਣਾ, ਸੂਬਾ ਸਿੰਘ ਬਾਦਲ, ਨਵਦੀਪ ਸਿੰਘ ਬੱਬੂ ਬਰਾੜ ਨੇ ਵੀ ਆਪਣੀ ਹਾਜ਼ਰੀ ਲਗਵਾਈ। ਟੂਰਨਾਮੈਂਟ ਵਿਚ ਕਬੱਡੀ ਪ੍ਰਮੋਟਰਾਂ ਗੁਰਮੀਤ ਸਿੰਘ ਗਿੱਲ ਮੰਡਵਾਲਾ ਕੈਨੇਡਾ, ਸੁਖਬੀਰ ਸਿੰਘ ਬਰਾੜ ਭਲੂਰ ਕੈਨੇਡਾ, ਜਗਮੀਤ ਸਿੰਘ ਟਹਿਣਾ ਕੈਨੇਡਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸ਼ਵਿੰਦਰ ਸਿੰਘ ਭਲੂਰ, ਰਣਧੀਰ ਸਿੰਘ ਗਿੱਲ, ਪ੍ਰਦੀਪ ਸਿੰਘ ਸਿੱਧੂ ਕੈਨੇਡਾ, ਗੁਰਜੀਤ ਸਿੰਘ ਬਰਾੜ ਵੱਡਾਘਰ, ਪਰਗਟ ਗਿਰੀ, ਪਰਗਟ ਢਿਲਵਾਂ, ਦਲਜੀਤ ਸਿੰਘ ਟੂਟੇਜਾ ਪੂੰਨੇਵਾਲੇ, ਰਾਣਾ ਬਰਾੜ ਟਹਿਣਾ, ਬਲਦੇਵ ਸਿੰਘ ਪਤਲੀ, ਬਲਜਿੰਦਰ ਸਿੰਘ ਧਾਲੀਵਾਲ, ਡਾ. ਜਗਜੀਤ ਸਿੰਘ, ਸ਼ਿਵਚਰਨ ਸਿੰਘ ਮਿਸ਼ਰੀਵਾਲਾ, ਹਰਵੀਰ ਸਿੰਘ ਸੇਖੋਂ, ਰਾਮ ਸਿੰਘ ਬਰਾੜ, ਪਰਮਿੰਦਰ ਸਿੰਘ ਸਰਪੰਚ, ਗੁਰਜੀਤ ਸਿੰਘ ਸਰਪੰਚ, ਦਿਲਬਾਗ ਸਿੰਘ ਇੱਟਾਂਵਾਲੀ, ਪਰਮਜੀਤ ਸਿੰਘ, ਚਰਨਜੀਤ ਸਿੰਘ ਅਰਾਈਆਂਵਾਲਾ, ਗੁਰਭੇਜ ਸਿੰਘ ਅਰਾਈਆਂਵਾਲਾ ਤੇ ਕੁਲਵਿੰਦਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨ ਕੋਰਟ ’ਚ ਪੇਸ਼ ਕੀਤੇ ਪੈਨਸ਼ਨ ਸੰਬੰਧੀ ਕੇਸ
Ad Position 24