30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰਦੁਆਰਾ ਪ੍ਰੀਤ ਨਗਰ ਵਿਖੇ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ

ਜਲੰਧਰ, 29 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 30-10-2026
ਜਲੰਧਰ, 29 ਅਕਤੂਬਰ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਡਲ ਵਿਖੇ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਭਾਈ ਗੁਰਵਿੰਦਰ ਪਾਲ ਸਿੰਘ ‘ਲਿਟਲ’ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਅਤੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ‘ਪੰਜਾਬ ਦੇ ਰਫ਼ੀ’ ਰਛਪਾਲ ਸਿੰਘ ਪਾਲ ਨੇ ਆਪਣੀਆਂ ਰਚਨਾਵਾਂ ਦੁਆਰਾ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ’ਚ ਗੁਰੂ ਰਾਮ ਦਾਸ ਜੀ ਦੀ ਉਸਤਤ ਦਾ ਗਾਇਨ ਕੀਤਾ। ਭਾਈ ਗੁਰਵਿੰਦਰ ਪਾਲ ਸਿੰਘ ‘ਲਿਟਲ’, ਅਰਿਵੰਦਰ ਸਿੰਘ ਰੇਰੂ, ਸੁਰਿੰਦਰ ਸਿੰਘ ਗੁਲਾਟੀ ਅਤੇ ਖੁਸ਼ਪਾਲ ਸਿੰਘ ਵਲੋਂ ਰਾਗੀ ਅਤੇ ਪ੍ਰਚਾਰਕਾਂ ਦਾ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਰਿਆਣਾ ਡੰਪ ਦਾ ਮਸਲਾ ਹੱਲ ਨਾ ਹੋਣ ਤੇ ‘ਆਪ’ ਆਗੂ ਵੀ ਕਰ ਰਹੇ ਵਿਰੋਧ-ਟੀਟੂ ਅਗਲੀ ਖ਼ਬਰ ਰਾਹ ਜਾਂਦੇ ਪ੍ਰਵਾਸੀ ਵਿਅਕਤੀ ਤੋਂ ਮੋਬਾਈਲ ਲੁੱਟਿਆ
Ad Position 24