29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦੀਪਕ ਸ਼ਾਹਕੋਟੀ ਅਤੇ ਲਵਲੀ ਵਾਲੀਆ ਨੇ ਸੰਗਤਾਂ ਨੂੰ ਕੀਤਾ ਨਿਹਾਲ

ਸ਼ਾਹਕੋਟ, 29 ਅਕਤੂਬਰ (ਸੁਖਦੀਪ ਸਿੰਘ)-ਏਕਲਵਿਆ ਨੌਜਵਾਨ ਸਭਾ, ਸ਼ਾਹਕੋਟ ਵੱਲੋਂ ਪ੍ਰਧਾਨ ਰਵੀ ਹੰਸ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੁਹੱਲਾ ਬਾਗਵਾਲਾ, ਸ਼ਾਹਕੋਟ ਵਿਖੇ ਸਤਿਸੰਗ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸਤਿਸੰਗ ਮੌਕੇ ਦੀਪਕ ਸ਼ਾਹਕੋਟੀ ਅਤੇ ਲਵਲੀ ਵਾਲੀਆ ਨੇ ਕਥਾ ਤੇ ਕੀਰਤਨ ਰਾਹੀਂ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ।

Ad Position 21
No active advertisement
ਸਤਿਸੰਗ ਮੌਕੇ ਐਮ.ਸੀ. ਸਤੀਸ਼ ਰਿਹਾਨ, ਮਨੂੰ ਕੱਕੜ ਕੈਨੇਡਾ ਅਤੇ ਬਬਲੂ ਰਿਹਾਨ ਦਾ ਸਨਮਾਨ ਕਰਦੇ ਸਭਾ ਦੇ ਪ੍ਰਧਾਨ ਰਵੀ ਹੰਸ, ਸੋਢੀ ਪੇਂਟਰ ਤੇ ਹੋਰ ਪ੍ਰਬੰਧਕ। ਤਸਵੀਰ- ਸੁਖਦੀਪ ਸਿੰਘ 30-10-2026
ਸ਼ਾਹਕੋਟ, 29 ਅਕਤੂਬਰ (ਸੁਖਦੀਪ ਸਿੰਘ)-ਏਕਲਵਿਆ ਨੌਜਵਾਨ ਸਭਾ, ਸ਼ਾਹਕੋਟ ਵੱਲੋਂ ਪ੍ਰਧਾਨ ਰਵੀ ਹੰਸ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੁਹੱਲਾ ਬਾਗਵਾਲਾ, ਸ਼ਾਹਕੋਟ ਵਿਖੇ ਸਤਿਸੰਗ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸਤਿਸੰਗ ਮੌਕੇ ਦੀਪਕ ਸ਼ਾਹਕੋਟੀ ਅਤੇ ਲਵਲੀ ਵਾਲੀਆ ਨੇ ਕਥਾ ਤੇ ਕੀਰਤਨ ਰਾਹੀਂ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਐਮ.ਸੀ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਮਨੂੰ ਕੱਕੜ ਕੈਨੇਡਾ ਅਤੇ ਬਬਲੂ ਰਿਹਾਨ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਐਮ . ਸੀ. ਸਤੀਸ਼ ਰਿਹਾਨ ਨੇ ਸੰਗਤਾਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਪ੍ਰਬੰਧਕਾਂ ਵੱਲੋਂ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਅੰਤ ’ਚ ਪ੍ਰਧਾਨ ਰਵੀ ਹੰਸ ਨੇ ਸਮੂਹ ਸੰਗਤਾਂ ਅਤੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਰਵੀ ਹੰਸ, ਬੰਟੀ ਹੰਸ, ਰਾਜੂ ਗਿੱਲ, ਸੰਜੀਵ ਹੰਸ, ਰਿੱਕੀ, ਸੋਨੂੰ ਗਿੱਲ, ਡਾ. ਸੁਨੀਲ ਕੁਮਾਰ, ਜਤਿਨ ਗਿੱਲ, ਲਲਿਤ ਵਾਲੀਆ, ਲਵਲੀ ਵਾਲੀਆ, ਸੋਨੂੰ ਹੰਸ, ਪ੍ਰਿੰਸ ਹੰਸ, ਦਰੋਗਾ ਮੱਟੂ, ਅਮਨ ਮੱਟੂ, ਜੈ ਮੱਟੂ, ਲਵ ਸੋਤਾ, ਕੁਲਵਿੰਦਰ ਹੰਸ, ਰਾਜੂ ਮੱਟੂ, ਦੀਪਕ ਸ਼ਾਹਕੋਟੀ, ਸੋਢੀ ਪੇਂਟਰ, ਬੀਬੀ ਲੀਲੋ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ ’ਤੇ ਪੰਜਾਬੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਐੱਮ. ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਡੀ. ਏ. ਵੀ. ਨੈਸ਼ਨਲ ਖੇਡਾਂ ਵਿੱਚ ਮਾਰੀਆਂ ਮੱਲਾਂ
Ad Position 24