30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖੇਮਕਰਨ ਵਿਚ ਕਤਲ ਕੀਤੇ ਗਏ ਆੜ੍ਹਤੀ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਕੀਤੀ ਪ੍ਰੈਸ ਕਾਨਫ਼ਰੰਸ

ਅਮਰਕੋਟ, (ਤਰਨਤਾਰਨ), 30 ਅਕਤੂਬਰ (ਭੱਟੀ)- ਬੀਤੇ ਦਿਨੀਂ ਖੇਮਕਰਨ ਵਿਚ ਕਤਲ ਕੀਤੇ ਗਏ ਆੜ੍ਹਤੀ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਨਾਂ ਚਿਰ ਪੁਲਿਸ ਸਾਰੇ ਮੁਲਜ਼ਮ ਕਾਬੂ ਨਹੀਂ ਕਰਦੀ,

Ad Position 21
No active advertisement
ਅਜੀਤ ਡੈਸਕ 30-10-2026

ਅਮਰਕੋਟ, (ਤਰਨਤਾਰਨ), 30 ਅਕਤੂਬਰ (ਭੱਟੀ)- ਬੀਤੇ ਦਿਨੀਂ ਖੇਮਕਰਨ ਵਿਚ ਕਤਲ ਕੀਤੇ ਗਏ ਆੜ੍ਹਤੀ ਗੁਰਸੇਵਕ ਸਿੰਘ ਦੇ ਪਰਿਵਾਰ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਨਾਂ ਚਿਰ ਪੁਲਿਸ ਸਾਰੇ ਮੁਲਜ਼ਮ ਕਾਬੂ ਨਹੀਂ ਕਰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ। ਪਰਿਵਾਰ ਨੇ ਵੱਖ ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਟਹਾਲੀ ਅੱਡਾ ਆਸਲ ਉਤਾੜ ਵਿਖੇ ਧਰਨਾ ਲਗਾਇਆ। ਪਰਿਵਾਰ ਨੇ ਕਿਹਾ ਕਿ ਇਨਸਾਫ਼ ਲਈ ਉਹ ਰੋਡ ਵੀ ਜਾਮ ਕਰਨਗੇ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਨੂੰ ਵੀ ਉਵੇਂ ਹੀ ਗੋਲੀ ਮਾਰੀ ਜਾਵੇ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦ ਨੂੰ ਥਾਣੇ ਵਿਚ ਤੇਲ ਪਾ ਕੇ ਅੱਗ ਲਗਾ ਲਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਾਜਨੀਤਕ ਆਗੂ ਅਤੇ ਕਿਸਾਨ ਜਥੇਬੰਦੀਆਂ ਪੁੱਜੀਆਂ ਹੋਈਆਂ ਹਨ। ਪਰਿਵਾਰ ਨੇ ਕਿਹਾ ਕਿ ਗੁਰਸੇਵਕ ਸਿੰਘ ਅਮਰੀਕਾ ਤੋਂ ਆ ਕੇ ਪੰਜਾਬ ਵਿਚ ਕਾਰੋਬਾਰ ਕਰਨਾ ਚਾਹੁੰਦਾ ਸੀ ਪਰ ਹੁਣ ਉਹ ਆਪਣੇ ਸਾਰੇ ਕਾਰੋਬਾਰ ਸਮੇਤ ਕਿਤੇ ਹੋਰ ਚਲੇ ਜਾਣਗੇ ਕਿਉਂਕਿ ਪੰਜਾਬ ਉਨ੍ਹਾਂ ਲਈ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰਮੁਲਜ਼ਮਾਂ ਕੋਲੋ ਅਜੇ ਵੀ ਖਤਰਾ ਹੈ। 

ਪਰਿਵਾਰ ਨੇ ਕਿਹਾ ਕਿ ਸਾਡਾ ਲੜਕਾ ਐੱਨ.ਆਰ.ਆਈ. ਸੀ ਪਰ ਮੁਲਜ਼ਮਾ ਨੇ ਬਿਨਾਂ ਕਿਸੇ ਗੱਲ ਉਸ ਨੂੰ ਨਿਸ਼ਾਨਾ ਬਣਾਇਆ, ਜੇਕਰ ਉਨ੍ਹਾਂ ਨੂੰ ਕਿਸੇ ਗੱਲ ਦਾ ਸ਼ੱਕ ਸੀ ਤਾਂ ਉਹ ਉਸ ਨੂੰ ਜ਼ਖਮੀ ਵੀ ਕਰ ਸਕਦਾ ਸੀ ਪਰ ਉਕਤ ਮੁਲਜ਼ਮ ਨੇ 5/6 ਗੋਲੀਆਂ ਲਗਤਾਰ ਦਾਗ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਵਿਚੋਂ ਪੁਲਿਸ ਨੇ ਇਕ ਮੁਲਜ਼ਮ ਮਨਜੀਤ ਸਿੰਘ ਕੱਟਾ ਨੂੰ ਕਾਬੂ ਕੀਤਾ ਹੈ ਤੇ ਬਾਕੀ ਮੁਲਜ਼ਮ ਕਾਬੂ ਕਰਨੇ ਅਜੇ ਬਾਕੀ ਹਨ ।
 

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 20 ਨਵੰਬਰ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਸਲਾਨਾ ਜਨਰਲ ਇਜਲਾਸ ਅਗਲੀ ਖ਼ਬਰ ਜਲੰਧਰ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Ad Position 24