29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

...ਜਦੋਂ ਪਿੰਡ ਗਿੱਦੜਪਿੰਡੀ ਦੇ ‘ਚੰਨ’ ਨੇ ਓਡੀਸ਼ਾ ’ਚ ‘ਕਰਵਾ ਚੌਥ’ ਦਾ ਵਰਤ ਖੁਲਵਾਇਆ !

ਲੋਹੀਆਂ ਖਾਸ, 29 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਾਰਤੀ ਤਿਉਹਾਰਾਂ ਦੀ ਆਸਥਾ ਦਾ ਸਿੱਖਰ ਉਸ ਵੇਲੇ ਹੋਰ ਵੀ ਵੱਧਦਾ ਨਜ਼ਰ ਆਉਂਦਾ ਹੈ ਜਦੋਂ ਕਦੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਕਿ ਸਭ ਕੁਝ ਅਸੰਭਵ ਹੈ, ਤਾਂ ‘ਅਸ਼ਾਵਾਦੀ’ ਪ੍ਰਾਣੀ ਕਿਸੇ ਵੀ ਪੱਧਰ ’ਤੇ ਜਾ ਕੇ ਆਪਣੇ ‘ਆਸਥਾ’ ਰੂਪੀ ਖਿਆਲਾਂ ਨੂੰ ‘ਚਾਰ ਚੰਨ ਲਾ ਹੀ ਜਾਂਦੇ ਹਨ| ਜਾਣਕਾਰੀ ਦਿੰਦਿਆਂ ਪਿੰਡ ਗਿੱਦੜ ਪਿੰਡੀ ਦੇ ਮਨੋਹਰ ਸਿੰਘ ਬੱਗਾ ਟੇਲਰਜ਼ ਲੋਹੀਆਂ ਨੇ ਦੱਸਿਆ ਕਿ ਸਾਡੇ ਕੁਝ ਰਿਸ਼ਤੇਦਾਰ ਬੀਬੀਆਂ ਨੇ ਜਦੋਂ ਰਾਤ 8 ਕੁ ਵਜੇ ਵਰਤ ਖੋਲਣਾ ਚਾਹਿਆ ਤਾਂ ਜ਼ੋਰਦਾਰ ਮੀਂਹ ਪੈ ਰਿਹਾ ਸੀ, ਪਰ ਬੀਬੀਆਂ ਨੇ ‘ਇੰਟਰਨੈੱਟ ਅਤੇ ਮੋਬਾਈਲ ਯੁੱਗ’ ਦੀ ਬਿਲਕੁਲ ਠੀਕ ਵਰਤੋਂ ਕਰਦਿਆਂ ਨੇੜਲੇ ਕਈ ਸ਼ਹਿਰਾਂ ’ਚ ਫੋਨ ਲਗਾਏ ਪਰ ਸਾਰੇ ਥਾਈਂ ਮੀਂਹ ਹੋਣ ਕਾਰਨ ‘ਚੰਨ’ ਨਜ਼ਰ ਨਹੀਂ ਆਇਆ, ਤਾਂ ਅਜਿਹੇ ਵਿੱਚ ਭਾਰਤ ਦੇ ਇੱਕ ਰਾਜ ‘ਓਡੀਸ਼ਾ ਦੇ ਖਰੀਆ ਰੋਡ ਵਿਖੇ ਰਹਿੰਦੇ ਕਈ ਪਰਿਵਾਰਾਂ ਦੀਆਂ ਇਕੱਠੀਆਂ ਹੋਈਆਂ ਬੀਬੀਆਂ ‘ਰਜਨੀ, ਕਰੀਰ, ਮਾਨਿਆ, ਮੈਸੂਨ, ਪਵਲੀਨ, ਜੋਤੀ, ਗਰੀਮਾ, ਪੂਨਮ, ਨੀਤੂ, ਏਕਤਾ, ਨਵਜੋਤ, ਨਿਸ਼ੂ, ਗੀਤਾ ਅਤੇ ਹੋਰਾਂ ਨੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਖਾਸ ਦੇ ਪਿੰਡ ਗਿੱਦੜ ਪਿੰਡੀ ਤੋਂ ‘ਚੜ੍ਹੇ ਚੰਨ’ ਦੀਆਂ ਤਸਵੀਰਾਂ ਮੰਗਵਾ ਕੇ ਆਪਣੇ ਕਰਵਾ ਚੌਥ ਦੇ ਵਰਤ ਨੂੰ ਤੋੜਿਆ ਦੱਸਿਆ ਜਾਂਦਾ ਹੈ| ‘ਅਜੀਤ’ ਦੇ ਪਾਠਕ ਮਨੋਹਰ ਸਿੰਘ ਬੱਗਾ ਨੇ ਓਡੀਸ਼ਾ ਦੇ ਪਤੀ ਦੇਵਤਿਆਂ ਦੀ ਉਮਰ ਨੂੰ ਵਧਾਉਣ ਲਈ ਭੇਜੀ ‘ਪੰਜਾਬ ਦੇ ਚੰਨ’ ਦੀ ਉਪਰੋਕ ਤਸਵੀਰ ‘ਅਜੀਤ ਦੇ ਪਾਠਕਾਂ’ ਦੇ ਸਨਮੁੱਖ ਵੀ ਕੀਤੀ ਹੈ|

Ad Position 21
No active advertisement
ਅਜੀਤ ਡੈਸਕ 30-10-2026

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ 2 ਐਸ.ਪੀ. ਆਰਜ਼ੀ ਤੌਰ ’ਤੇ ਤਾਇਨਾਤ ਅਗਲੀ ਖ਼ਬਰ ਬਿੱਲੀ ਬੜੈਚ ਅਕੈਡਮੀ ’ਚ ਕਰਵਾ ਚੌਥ ਦੇ ਤਿਉਹਾਰ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ
Ad Position 24