ਹਲਕਾ ਕਰਤਾਰਪੁਰ ਦੀ ਕਮਾਨ ਤਰੁਣ ਰਾਏ ਨੂੰ ਸੌਂਪੇ ਜਾਣ ’ਤੇ ਅਕਾਲੀ ਆਗੂਆਂ ਕੀਤਾ ਸੁਖਬੀਰ ਦਾ ਧੰਨਵਾਦ
ਕਰਤਾਰਪੁਰ, 29 ਅਕਤੂਬਰ (ਜਨਕ ਰਾਜ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਕਸਾਲੀ ਅਕਾਲੀ ਪਰਿਵਾਰ ਦੇ ਨੌਜਵਾਨ ਆਗੂ ਤਰੁਣ ਰਾਏ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਜਤਾਇਆ । ਇਸ ਮੌਕੇ ਗੱਲਬਾਤ ਕਰਦਿਆਂ ਸਰਕਲ ਕਰਤਾਰਪੁਰ ਜਥੇ:ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ:ਰਣਜੀਤ ਸਿੰਘ ਕਾਹਲੋਂ, ਖੇਤਰ ’ਚ ਸਰਗਰਮ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ, ਸੀ.
ਕਰਤਾਰਪੁਰ, 29 ਅਕਤੂਬਰ (ਜਨਕ ਰਾਜ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਕਸਾਲੀ ਅਕਾਲੀ ਪਰਿਵਾਰ ਦੇ ਨੌਜਵਾਨ ਆਗੂ ਤਰੁਣ ਰਾਏ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਦਾ ਧੰਨਵਾਦ ਜਤਾਇਆ । ਇਸ ਮੌਕੇ ਗੱਲਬਾਤ ਕਰਦਿਆਂ ਸਰਕਲ ਕਰਤਾਰਪੁਰ ਜਥੇ:ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ:ਰਣਜੀਤ ਸਿੰਘ ਕਾਹਲੋਂ, ਖੇਤਰ ’ਚ ਸਰਗਰਮ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ, ਸੀ.ਅਕਾਲੀ ਆਗੂ ਅਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ ਕਾਹਲੋਂ, ਸੀ.ਅਕਾਲੀ ਆਗੂ ਭਾਈ ਬਲਵਿੰਦਰ ਸਿੰਘ ਤਿੰਮੋਵਾਲ, ਸਰਕਲ ਪ੍ਰਧਾਨ ਪਚਰੰਗਾ ਦੇ ਹਰਵਲਿੰਦਰ ਸਿੰਘ ਬੋਲੀਨਾ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਮਨਜੀਤ ਸਿੰਘ, ਸੀ.ਅਕਾਲੀ ਆਗੂ ਨਿਰਮਲ ਤੂਰ, ਸਰਕਲ ਪ੍ਰਧਾਨ ਮੰਡ ਬਲਜੀਤ ਸਿੰਘ ਸੋਹਲ,ਸ਼ਿੰਗਾਰਾ ਸਿੰਘ ਕਾਹਲੋਂ,ਸੁੱਚਾ ਸਿੰਘ ਭੁੱਲਰ, ਪਾਰਟੀ ਬੁਲਾਰਾ ਵਿਪਨ ਥਾਪਰ,ਰਾਮੇਸ਼ ਸੋਂਧੀ ਆਦਿ ਤੋਂ ਇਲਾਵਾ ਤਰੁਣ ਰਾਏ ਦੇ ਪਿਤਾ ਅਰੁਣ ਰਾਏ ਅਤੇ ਭਰਾ ਵਰੁਣ ਰਾਏ ਨੇ ਪਾਰਟੀ ਹਾਈਕਮਾਨ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਰਾਏ ਪਰਿਵਾਰ ਦਾ ਮੁੱਖ ਮੰਤਵ ਇਤਿਹਾਸਕ ਸ਼ਹਿਰ ਕਰਤਾਰਪੁਰ ਦੀ ਬਿਹਤਰੀ ,ਵਿਕਾਸ ਅਤੇ ਸੂਬੇ ਅੰਦਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਹੈ।