ਡਾ. ਅਸ਼ੋਕ ਕੁਮਾਰ ਮਿੱਤਲ ਵਲੋਂ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਰਾਮਬਾਗ ਅਤੇ ਮਾਡਲ ਟਾਊਨ ਸੁਸਾਇਟੀ ਦੀਆਂ ਇਮਾਰਤਾਂ ਦੀ ਬਦਲੇਗੀ ਨੁਹਾਰ, 1.50 ਕਰੋੜ ਦੇ ਪ੍ਰਾਜੈਕਟ ਸ਼ੁਰੂ
ਜਲੰਧਰ, 17 ਅਕਤੂਬਰ (ਸ਼ਿਵ)-ਜਲੰਧਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਰਾਜ ਸਭਾ ਮੈਂਬਰ ਡਾ.
ਜਲੰਧਰ, 17 ਅਕਤੂਬਰ (ਸ਼ਿਵ)-ਜਲੰਧਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਅੱਜ ਆਪਣੇ ਐੱਮ.ਪੀ. ਲੈਡ ਫੰਡ ’ਚੋਂ ਸ਼ਹਿਰ ਦੇ 2 ਸਥਾਨਾਂ ’ਤੇ 1.50 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਐਲ. ਪੀ. ਯੂ. ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਨਰੇਸ਼ ਮਿੱਤਲ, ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਭਾਜਪਾ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਬਰਾੜ, ਸਾਬਕਾ ਵਿਧਾਇਕ ਸਰਬਜੀਤ ਮੱਕੜ, ਭਾਜਪਾ ਦੇ ਸੂਬਾ ਸਕੱਤਰ ਅਮਰਜੀਤ ਅਮਰੀ, ਭਾਜਪਾ ਆਗੂ ਅਮਿਤ ਤਨੇਜਾ, ਕੌਂਸਲਰ ਕੰਵਰ ਸਰਤਾਜ ਸਿੰਘ, ਕੌਂਸਲਰ ਅਰੁਣਾ ਅਰੋੜਾ, ਕੌਂਸਲਰ ਬਲਰਾਜ ਠਾਕੁਰ, ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ, ਕੈਂਟ ਭਾਜਪਾ ਮੰਡਲ ਪ੍ਰਧਾਨ ਰਵੀ ਖੁਰਾਣਾ, ਮਨੀਸ਼ਾ ਜੈਨ, ਨਰੇਸ਼ ਵਾਲੀਆ, ਦੀਪਾਲੀ ਬਾਗੜੀਆ, ਬਲਰਾਜ ਬਧਨ, ਜਸ ਜੌਹਲ, ਆਤਮ ਪ੍ਰਕਾਸ਼ ਸਿੰਘ ਬਬਲੂ ਸਮੇਤ ਹੋਰ ਵੀ ਕਈ ਲੋਕ ਮੌਜੂਦ ਸਨ। ਇਹ ਪ੍ਰੋਗਰਾਮ ਭਾਜਪਾ ਦੇ ਸੇਵਾ ਸੰਕਲਪ ਅਭਿਆਨ ਤਹਿਤ ਕਰਵਾਏ ਗਏ। ਇਸ ਦਾ ਉਦੇਸ਼ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ‘ਵਿਕਸਿਤ ਭਾਰਤ 2047’ ਦੇ ਸਾਂਝੇ ਕੌਮੀ ਸੰਕਲਪ ਨਾਲ ਜੋੜਨਾ ਹੈ। ਇਨ੍ਹਾਂ ਪ੍ਰਾਜੈਕਟਾਂ ਤਹਿਤ ਸ਼ਹਿਰ ਦੀਆਂ ਦੋ ਪ੍ਰਮੁੱਖ ਸਮਾਜਿਕ ਸੰਸਥਾਵਾਂ ਦੀਆਂ ਇਮਾਰਤਾਂ ਦਾ ਨਵੀਨੀਕਰਨ ਅਤੇ ਨਵਾਂ ਨਿਰਮਾਣ ਕੀਤਾ ਜਾਵੇਗਾ, ਜਿਸ ਦਾ ਸਿੱਧਾ ਲਾਭ ਜਲੰਧਰ ਕੈਂਟ ਅਤੇ ਮਾਡਲ ਟਾਊਨ ਦੇ ਇਲਾਕਾ ਨਿਵਾਸੀਆਂ ਨੂੰ ਮਿਲੇਗਾ। ਜਲੰਧਰ ਕੈਂਟ ਦੇ ਰਹਿਮਾਨਪੁਰ, ਦੀਪ ਨਗਰ ਸਥਿਤ ਰਾਮਬਾਗ ਪ੍ਰਬੰਧਕ ਕਮੇਟੀ ਵਿਖੇ 1 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ ਅਤੇ ਨਵੇਂ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਪ੍ਰਾਜੈਕਟ ਤਹਿਤ ਇਮਾਰਤ ਦਾ ਨਵੀਨੀਕਰਨ ਕਰਨ ਦੇ ਨਾਲ-ਨਾਲ ਨਵਾਂ ਨਿਰਮਾਣ ਵੀ ਕੀਤਾ ਜਾਵੇਗਾ। ਨੀਂਹ ਪੱਥਰ ਰੱਖੇ ਜਾਣ ਨਾਲ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਜਲੰਧਰ ਦੇ ਸ਼ਿਵਪੁਰੀ, ਮਾਡਲ ਟਾਊਨ ਸਥਿਤ ਮਾਡਲ ਟਾਊਨ ਸੁਸਾਇਟੀ ਦੀ ਇਮਾਰਤ ਦੇ ਨਵੀਨੀਕਰਨ ਅਤੇ ਨਵੇਂ ਨਿਰਮਾਣ ਲਈ 50 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਮਾਰਤ ਦੇ ਨਵੀਨੀਕਰਨ ਨਾਲ ਸੁਸਾਇਟੀ ਦੇ ਮੈਂਬਰਾਂ ਅਤੇ ਮਾਡਲ ਟਾਊਨ ਦੇ ਲੋਕਾਂ ਨੂੰ ਸਮਾਜਿਕ ਗਤੀਵਿਧੀਆਂ ਲਈ ਬਿਹਤਰ ਸਥਾਨ ਮਿਲੇਗਾ। ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਸਮਾਗਮਾਂ ਵਿਚ ਮੌਜੂਦ ਰਹੇ। ਉਨ੍ਹਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਨਵੀਆਂ ਸਹੂਲਤਾਂ ਨੂੰ ਲੰਬੇ ਸਮੇਂ ਤੋਂ ਲੋੜੀਂਦੀ ਜ਼ਰੂਰਤ ਦੱਸਿਆ ਅਤੇ ਸੰਸਦ ਮੈਂਬਰ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਡਾ. ਅਸ਼ੋਕ ਕੁਮਾਰ ਮਿੱਤਲ ਜਨ-ਕਲਿਆਣ ਅਤੇ ਖੇਤਰੀ ਵਿਕਾਸ ਲਈ ਆਪਣੇ ਐੱਮ.ਪੀ. ਲੈਡ ਫੰਡ ਦੀ ਲਗਾਤਾਰ ਵਰਤੋਂ ਕਰਦੇ ਆ ਰਹੇ ਹਨ। ਇਸ ਮੌਕੇ ਵਿਜੇ ਖੁੱਲਰ, ਰਾਜੀਵ ਦੁੱਗਲ, ਵਰਿੰਦਰ ਮਲਿਕ, ਜਸਵਿੰਦਰ ਸਿੰਘ ਸਾਹਨੀ, ਸੁਨੀਲ ਚੋਪੜਾ ਤੇ ਹੋਰ ਲੋਕ ਹਾਜ਼ਰ ਸਨ।