19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਟੇਲ ਹਸਪਤਾਲ ਨੇ ਕਰਵਾਇਆ ਮਹਿਲਾ ਕੈਂਸਰ ਸਰਵਾਈਵਰਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰਦਾ ਸਮਾਗਮ ‘ਉਮੀਦ–ਦੀ ਹੋਪ’

ਜਲੰਧਰ, 17 ਅਕਤੂਬਰ (ਐੱਮ. ਐੱਸ.

Ad Position 21
No active advertisement
ਸਮਾਗਮ ਦੇ ਉਦਘਾਟਨ ਮੌਕੇ ਡਾ. ਜੈਸਮੀਨ ਦਹੀਆ, ਡਾ. ਸੁਸ਼ਮਾ ਚਾਵਲਾ, ਡਾ. ਅਤੀਮਾ ਸ਼ਰਮਾ ਦਿਵੇਦੀ, ਡਾ. ਐੱਸ.ਕੇ. ਸ਼ਰਮਾ, ਡਾ. ਬੀ.ਐੱਸ. ਚੋਪੜਾ, ਡਾ. ਸੁਸ਼ਮਾ ਚੋਪੜਾ, ਡਾ. ਸ਼ਿਖਾ ਚਾਵਲਾ ਅਤੇ ਹੋਰ। ਤਸਵੀਰ : ਮੁਨੀਸ਼ 18-10-2026
ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)-ਪਟੇਲ ਹਸਪਤਾਲ, ਜਲੰਧਰ ਵਲੋਂ ਸਾਲਾਨਾ ਕੈਂਸਰ ਸਰਵਾਈਵਰ ਸਮਾਰੋਹ ‘ਉਮੀਦ – ਦੀ ਹੋਪ’ ਕਰਵਾਇਆ ਗਿਆ। ਇਸ ਸਾਲ ਦੇ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਮਹਿਲਾ ਕੈਂਸਰ ਸਰਵਾਈਵਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਹੌਸਲੇ, ਸੰਘਰਸ਼, ਦ੍ਰਿੜ੍ਹ ਇਰਾਦੇ ਅਤੇ ਕੈਂਸਰ ਤੋਂ ਬਾਅਦ ਨਵੀਂ ਉਮੀਦ ਨਾਲ ਜੀਵਨ ਜਿਊਣ ਦੇ ਪ੍ਰੇਰਨਾਦਾਇਕ ਸਫ਼ਰਾਂ ਦਾ ਜਸ਼ਨ ਮਨਾਇਆ ਗਿਆ। ਹਸਪਤਾਲ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਸਾਲ 2013 ’ਚ ਪਟੇਲ ਹਸਪਤਾਲ ਵਲੋਂ ਸ਼ੁਰੂ ਕੀਤਾ ਗਿਆ ‘ਉਮੀਦ – ਦੀ ਹੋਪ’ ਇਕ ਕੈਂਸਰ ਸਰਵਾਈਵਰ ਸਹਾਇਤਾ ਸਮੂਹ ਹੈ। ਇਸ ਦਾ ਉਦੇਸ਼ ਕੈਂਸਰ ਤੋਂ ਉਭਰ ਚੁੱਕੇ ਲੋਕਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ, ਉਨ੍ਹਾਂ ਦੀ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਆਪਣੇ ਤਜਰਬੇ ਸਾਂਝੇ ਕਰਕੇ ਕੈਂਸਰ ਨਾਲ ਜੂਝ ਰਹੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਸਮਾਗਮ ’ਚ ਕੈਂਸਰ ਸਰਵਾਈਵਰਾਂ, ਸਿਹਤ ਮਾਹਿਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਜੈਸਮੀਨ ਦਹੀਆ, ਉਪ ਪ੍ਰਧਾਨ, ਪੰਜਾਬ ਮੈਡੀਕਲ ਕੌਂਸਲ, ਡਾ. ਸੁਸ਼ਮਾ ਚਾਵਲਾ, ਸੀਨੀਅਰ ਗਾਇਨੀਕੋਲੋਜਿਸਟ, ਚਾਵਲਾ ਨਰਸਿੰਗ ਹੋਮ, ਜਲੰਧਰ, ਡਾ. ਅਤੀਮਾ ਸ਼ਰਮਾ ਦਿਵੇਦੀ, ਡਾਇਰੈਕਟਰ, ਕੇ.ਐੱਮ.ਵੀ., ਜਲੰਧਰ, ਪਟੇਲ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ.ਕੇ. ਸ਼ਰਮਾ, ਡਾਇਰੈਕਟਰ ਡਾ. ਬੀ.ਐੱਸ. ਚੋਪੜਾ, ਅਤੇ ਡਾ. ਸ਼੍ਰੀਮਤੀ ਸੁਸ਼ਮਾ ਚੋਪੜਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਡਾ. ਸ਼ਿਖਾ ਚਾਵਲਾ ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਪਰੰਤ ਯੋਗਾ ਅਤੇ ਤੰਦਰੁਸਤੀ ਨਾਲ ਸੰਬੰਧਿਤ ਗਤੀਵਿਧੀਆਂ, ਮਨੋਰੰਜਕ ਖੇਡਾਂ, ਡਾ. ਰਮਨਦੀਪ ਤਨੇਜਾ ਵੱਲੋਂ ਚਮੜੀ ਅਤੇ ਵਾਲਾਂ ਦੀ ਦੇਖਭਾਲ ਬਾਰੇ ਜਾਣਕਾਰੀ ਭਰਪੂਰ ਸੈਸ਼ਨ, ਇਕ ਨਾਟਕ ਅਤੇ ਡਾ. ਅੰਚਲ ਅਗਰਵਾਲ ਦੀ ਅਗਵਾਈ ਹੇਠ ਪੈਨਲ ਚਰਚਾ ਕਰਵਾਈ ਗਈ। ਇਸ ਚਰਚਾ ’ਚ ਡਾ. ਅਮਿਤ ਸਕਲਾਨੀ, ਡਾ. ਸ਼ਿਖਾ ਚਾਵਲਾ ਅਤੇ ਡਾ. ਸੁਸ਼ਮਾ ਚਾਵਲਾ ਨੇ ਹਿੱਸਾ ਲਿਆ। ਸਮਾਗਮ ਦੀ ਸਮਾਪਤੀ ਮੌਕੇ ਡਾ. ਸ਼ਿਖਾ ਚਾਵਲਾ ਨੇ ਸਮੂਹ ਮਹਿਮਾਨਾਂ, ਕੈਂਸਰ ਸਰਵਾਈਵਰਾਂ, ਭਾਗੀਦਾਰਾਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ 45 ਸਾਲ ਬਾਅਦ ਰਸਤੇ ਮੁਹੱਲੇ ਦੀਆਂ ਗਲੀਆਂ ਦੀ ਸੁਧਰੇਗੀ ਹਾਲਤ ਅਗਲੀ ਖ਼ਬਰ ਡਾ. ਅਸ਼ੋਕ ਕੁਮਾਰ ਮਿੱਤਲ ਵਲੋਂ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਰਾਮਬਾਗ ਅਤੇ ਮਾਡਲ ਟਾਊਨ ਸੁਸਾਇਟੀ ਦੀ...
Ad Position 24