19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ੍ਰੀ ਗਣੇਸ਼ ਡਰਾਮੈਟਿਕ ਕਲੱਬ ਵਲੋਂ ਸ੍ਰੀ ਰਾਮਚਰਿਤ ਮੰਚਨ ਕਲਾਕਾਰਾਂ ਨੇ ਆਪਣੀ ਕਲਾ ਨਾਲ ਮੋਹਿਆ ਦਰਸ਼ਕਾਂ ਦਾ ਮਨ ਕਲੱਬ ਵਲੋਂ ਭਗਵਾਨ ਮਹਾਂਰਿਸ਼ੀ ਵਾਲਮੀਕਿ ਸੰਸਥਵਾਂ ਦੇ ਆਗੂਆਂ ਕੀਤਾ ਸਨਮਾਨ

ਕਰਤਾਰਪੁਰ, 18 ਅਕਤੂਬਰ (ਜਨਕ ਰਾਜ ਗਿੱਲ)-ਸ੍ਰੀ ਗਣੇਸ਼ ਡਰਾਮੈਟਿਕ ਕਲੱਬ ਰਜਿਸਟਰਡ ਕਰਤਾਰਪੁਰ ਵੱਲੋਂ ਸਥਾਨਕ ਕਿਲਾ ਕੋਠੀ ਚੌਕ ਸਥਿਤ ਗੈਸਟ ਹਾਊਸ ਵਿਖੇ ਸ੍ਰੀ ਰਾਮਚਰਿਤ ਮੰਚਨ-2026 ਦਾ ਆਯੋਜਨ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸੱਤਵੀਂ ਨਾਈਟ ਦਾ ਸ਼ੁਭ ਆਰੰਭ ਮਹਾਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਕਮੇਟੀ ਮੰਡੀ ਮੁਹੱਲਾ ਦੇ ਪ੍ਰਧਾਨ ਅਮਰਜੀਤ ਖੋਸਲਾ ਅਤੇ ਅਹੁਦੇਦਾਰਾਂ, ਮਹਾਰਿਸ਼ੀ ਵਾਲਮੀਕਿ ਬ੍ਰਹਮ ਮੰਡਲ ਮੁਹੱਲਾ ਰਿਸ਼ੀ ਨਗਰ ਦੇ ਪ੍ਰਧਾਨ ਲਵ ਸੋਂਧੀ ਅਤੇ ਅਹੁਦੇਦਾਰਾਂ, ਪ੍ਰਸਿੱਧ ਜੋਤਿਸ਼ਾਚਾਰੀਆ ਪੰਡਿਤ ਅਵਧ ਸ਼ਰਮਾ, ਕੌਂਸਲਰ ਮਨਜਿੰਦਰ ਕੌਰ, ਸਮਾਜ ਸੇਵਕ ਸੋਢੀ, ਬੌਬੀ, ਜਯੋਤੀ ਅਤੇ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਰੇਸ਼ ਗੋਰਾ ਨੇ ਆਪਣੇ ਸਾਥੀਆਂ ਸਮੇਤ ਭਗਵਾਨ ਸ੍ਰੀ ਰਾਮ ਜੀ ਦੇ ਅਨੰਨ ਭਗਤ ਪਵਨ ਪੁੱਤਰ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਅਤੇ ਸੱਤਵੀਂ ਨਾਈਟ ਬਾਲੀ ਵਧ, ਰਾਵਣ ਦਰਬਾਰ ਅਤੇ ਲੰਕਾ ਦਹਿਨ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਕਰਤਾਰਪੁਰ, 18 ਅਕਤੂਬਰ (ਜਨਕ ਰਾਜ ਗਿੱਲ)-ਸ੍ਰੀ ਗਣੇਸ਼ ਡਰਾਮੈਟਿਕ ਕਲੱਬ ਰਜਿਸਟਰਡ ਕਰਤਾਰਪੁਰ ਵੱਲੋਂ ਸਥਾਨਕ ਕਿਲਾ ਕੋਠੀ ਚੌਕ ਸਥਿਤ ਗੈਸਟ ਹਾਊਸ ਵਿਖੇ ਸ੍ਰੀ ਰਾਮਚਰਿਤ ਮੰਚਨ-2026 ਦਾ ਆਯੋਜਨ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸੱਤਵੀਂ ਨਾਈਟ ਦਾ ਸ਼ੁਭ ਆਰੰਭ ਮਹਾਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਕਮੇਟੀ ਮੰਡੀ ਮੁਹੱਲਾ ਦੇ ਪ੍ਰਧਾਨ ਅਮਰਜੀਤ ਖੋਸਲਾ ਅਤੇ ਅਹੁਦੇਦਾਰਾਂ, ਮਹਾਰਿਸ਼ੀ ਵਾਲਮੀਕਿ ਬ੍ਰਹਮ ਮੰਡਲ ਮੁਹੱਲਾ ਰਿਸ਼ੀ ਨਗਰ ਦੇ ਪ੍ਰਧਾਨ ਲਵ ਸੋਂਧੀ ਅਤੇ ਅਹੁਦੇਦਾਰਾਂ, ਪ੍ਰਸਿੱਧ ਜੋਤਿਸ਼ਾਚਾਰੀਆ ਪੰਡਿਤ ਅਵਧ ਸ਼ਰਮਾ, ਕੌਂਸਲਰ ਮਨਜਿੰਦਰ ਕੌਰ, ਸਮਾਜ ਸੇਵਕ ਸੋਢੀ, ਬੌਬੀ, ਜਯੋਤੀ ਅਤੇ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਰੇਸ਼ ਗੋਰਾ ਨੇ ਆਪਣੇ ਸਾਥੀਆਂ ਸਮੇਤ ਭਗਵਾਨ ਸ੍ਰੀ ਰਾਮ ਜੀ ਦੇ ਅਨੰਨ ਭਗਤ ਪਵਨ ਪੁੱਤਰ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਅਤੇ ਸੱਤਵੀਂ ਨਾਈਟ ਬਾਲੀ ਵਧ, ਰਾਵਣ ਦਰਬਾਰ ਅਤੇ ਲੰਕਾ ਦਹਿਨ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੀ ਅਦਾਕਾਰੀ ਅਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨਾਂ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਨਮਾਲੀ ਕਾਂਤ ਸ਼ਰਮਾ ਨੇ ਬਾਖੂਬੀ ਨਿਭਾਈ।ਇਸ ਮੌਕੇ ਕਲੱਬ ਦੇ ਪ੍ਰਧਾਨ ਅਨਿਲ ਸ਼ਰਮਾ, ਸੰਸਥਾਪਕ ਮੈਂਬਰ ਸੰਜੇ ਸ਼ਰਮਾ, ਸੰਸਥਾਪਕ ਮੈਂਬਰ ਦੀਪਕ ਦੀਪਾ, ਚੇਅਰਮੈਨ ਸੰਜੀਵ ਭੱਲਾ, ਡਾਇਰੈਕਟਰ ਰਾਹੁਲ ਸ਼ਰਮਾ, ਮੰਚ ਸੰਚਾਲਕ ਬਨਮਾਲੀ ਕਾਂਤ ਸ਼ਰਮਾ, ਸੰਸਥਾਪਕ ਮੈਂਬਰ ਸੁਰਿੰਦਰ ਬਵੀ, ਸੰਸਥਾਪਕ ਮੈਂਬਰ ਗਗਨ ਗੌਤਮ, ਰਾਮ ਸ਼ਰਮਾ, ਸਾਹਿਲ ਭਾਰਦਵਾਜ, ਰਾਜਿੰਦਰ ਸ਼ਰਮਾ ਟੱਪੂ, ਪੁਸ਼ਪਮ ਪਰਾਸ਼ਰ, ਅਮਿਤ ਕੁਮਾਰ, ਪਵਨ ਸ਼ਰਮਾ, ਦੀਪਕ ਸ਼ਰਮਾ, ਰਾਜੀਵ ਸ਼ਰਮਾ ਅਤੇ ਢੋਲ ਮਾਸਟਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿੱਧੂਪੁਰ ਵਿਖੇ ‘ਸ. ਜਰਨੈਲ ਸਿੰਘ ਜੋਸਨ’ ਦੀ ਯਾਦ ’ਚ ਅੱਖਾਂ ਦੇ ਕੈਂਪ ਦੌਰਾਨ 562 ਮਰੀਜ਼ਾਂ ਨੇ ਲਿਆ ਲਾਭ ਜਾਂਚ ਤੋ... ਅਗਲੀ ਖ਼ਬਰ ‘ਆਪ’ ਨੂੰ ਛੱਡਣ ਵਾਲੇ ‘ਰਜਿੰਦਰ ਸਿੰਘ ਭੁੱਲਰ’ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਹੋਏ ਸ਼ਾਮਿਲ ਨਹੀਂ ਪੁੱਜੇ ਵੱਡੇ...
Ad Position 24