19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਸਿੱਧੂਪੁਰ ਵਿਖੇ ‘ਸ. ਜਰਨੈਲ ਸਿੰਘ ਜੋਸਨ’ ਦੀ ਯਾਦ ’ਚ ਅੱਖਾਂ ਦੇ ਕੈਂਪ ਦੌਰਾਨ 562 ਮਰੀਜ਼ਾਂ ਨੇ ਲਿਆ ਲਾਭ ਜਾਂਚ ਤੋਂ ਬਾਅਦ 71 ਮਰੀਜ਼ਾਂ ਦੇ ਹੋਣਗੇ ਆਪ੍ਰੇਸ਼ਨ, 300 ਨੂੰ ਵੰਡੀਆਂ ਐਨਕਾਂ-ਜੋਸਨ ਭਰਾ

ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸ: ਜਰਨੈਲ ਸਿੰਘ ਜੋਸਨ ਚੈਰੀਟੇਬਲ ਟਰੱਸਟ (ਰਜਿ:) ਸਿੱਧੂ ਪੁਰ ਵੱਲੋਂ ਸਵ: ਸ: ਜਰਨੈਲ ਸਿੰਘ ਜੋਸਨ ਦੀ ਮਿੱਠੀ ਯਾਦ ਨੂੰ ਸਮਰਪਿਤ 13ਵਾਂ ਅੱਖਾਂ ਦਾ ਮੁਫ਼ਤ ਕੈਂਪ ਪੰਚਾਇਤ ਘਰ, ਸਿੱਧੂਪੁਰ ਵਿਖੇ ਲਗਾਇਆ ਗਿਆ, ਜਿਸ ਵਿੱਚ 562 ਮਰੀਜ਼ਾਂ ਨੇ ਲਾਭ ਲਿਆ| ਪਿੰਡ ਸਿੱਧੂਪੁਰ ਦੇ ਅਮਰੀਕਾ ਦੇ ਵਸਨੀਕ ਜੋਸਨ ਭਰਾ ਜਸਵੀਰ ਸਿੰਘ ਜੋਸਨ, ਅਵਤਾਰ ਸਿੰਘ ਜੋਸਨ ਅਤੇ ਅਮਰਜੀਤ ਸਿੰਘ ਰਾਣਾ ਦੀ ਸਰਪ੍ਰਸਤੀ ਹੇਠ ਲਗਾਏ ਗਏ ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਮਿਸਤਰੀ, ਕਸ਼ਮੀਰ ਸਿੰਘ ਥਿੰਦ, ਧਰਮ ਸਿੰਘ ਸਿੱਧੂਪੁਰ, ਯਾਦਵਿੰਦਰ ਸਿੰਘ ‘ਸਾਬ ਸਰਪੰਚ’ ਅਤੇ ਹੋਰਾਂ ਨੇ ਦੱਸਿਆ ਕਿ ‘ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਆਏ ਕੁੱਲ 562 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਮਾਹਿਰ ਡਾ. ਕਪਲਮੀਤ ਸਿੰਘ, ਡਾ.

Ad Position 21
No active advertisement
ਅਜੀਤ ਡੈਸਕ 19-10-2026
ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਸ: ਜਰਨੈਲ ਸਿੰਘ ਜੋਸਨ ਚੈਰੀਟੇਬਲ ਟਰੱਸਟ (ਰਜਿ:) ਸਿੱਧੂ ਪੁਰ ਵੱਲੋਂ ਸਵ: ਸ: ਜਰਨੈਲ ਸਿੰਘ ਜੋਸਨ ਦੀ ਮਿੱਠੀ ਯਾਦ ਨੂੰ ਸਮਰਪਿਤ 13ਵਾਂ ਅੱਖਾਂ ਦਾ ਮੁਫ਼ਤ ਕੈਂਪ ਪੰਚਾਇਤ ਘਰ, ਸਿੱਧੂਪੁਰ ਵਿਖੇ ਲਗਾਇਆ ਗਿਆ, ਜਿਸ ਵਿੱਚ 562 ਮਰੀਜ਼ਾਂ ਨੇ ਲਾਭ ਲਿਆ| ਪਿੰਡ ਸਿੱਧੂਪੁਰ ਦੇ ਅਮਰੀਕਾ ਦੇ ਵਸਨੀਕ ਜੋਸਨ ਭਰਾ ਜਸਵੀਰ ਸਿੰਘ ਜੋਸਨ, ਅਵਤਾਰ ਸਿੰਘ ਜੋਸਨ ਅਤੇ ਅਮਰਜੀਤ ਸਿੰਘ ਰਾਣਾ ਦੀ ਸਰਪ੍ਰਸਤੀ ਹੇਠ ਲਗਾਏ ਗਏ ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਮਿਸਤਰੀ, ਕਸ਼ਮੀਰ ਸਿੰਘ ਥਿੰਦ, ਧਰਮ ਸਿੰਘ ਸਿੱਧੂਪੁਰ, ਯਾਦਵਿੰਦਰ ਸਿੰਘ ‘ਸਾਬ ਸਰਪੰਚ’ ਅਤੇ ਹੋਰਾਂ ਨੇ ਦੱਸਿਆ ਕਿ ‘ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਆਏ ਕੁੱਲ 562 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਮਾਹਿਰ ਡਾ. ਕਪਲਮੀਤ ਸਿੰਘ, ਡਾ. ਨਵਨੀਤ ਗਰਗ, ਸੁਪਰਵਾਈਜਰ ਰਤਨ ਸਿੰਘ, ਸੁਪਰਵਾਈਜਰ ਦੀਪਕ ਸੈਣੀ ਸਮੇਤ ਹੋਰ ਡਾਕਟਰੀ ਟੀਮ ਵੱਲੋਂ ਕੀਤੀ ਗਈ| ਜਾਂਚ ਉਪਰੰਤ ਡਾਕਟਰੀ ਟੀਮ ਨੇ ਤੈਹ ਕੀਤਾ ਕਿ 71 ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪਾਏ ਜਾਣਗੇ| ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿਥੇ ਦਵਾਈਆਂ ਤੇ ਅੱਖਾਂ ਦੇ ਦਾਰੂ ਮੁਫ਼ਤ ਵੰਡੇ ਗਏ, ਉਥੇ 300 ਐਨਕਾਂ ਵੀ ਵੰਡੀਆਂ ਗਈਆਂ| ਇਸ ਮੌਕੇ ਸਰਪੰਚ ਆਗੂ ਯਾਦਵਿੰਦਰ ਸਿੰਘ ਜੋਸਨ, ਪੰਚ ਆਗੂ ਸਾਧੂ ਸਿੰਘ, ਪੰਚ ਆਗੂ ਕੁਲਵੰਤ ਸਿੰਘ, ਪੰਚ ਰਿਸ਼ੀ ਕਪੂਰ, ਪੰਚ ਅਜੀਜ ਮੁਹੰਮਦ, ਪੰਚ ਜਗਜੀਤ ਸਿੰਘ, ਕਸ਼ਮੀਰ ਸਿੰਘ (ਡੱਲਾ), ਅਮਰਜੀਤ ਸਿੰਘ ਰਾਜਸਥਾਨੀ, ਮਾ. ਕੁਲਵਿੰਦਰ ਸਿੰਘ ਜੋਸਨ, ਸੈਕਟਰੀ ਹਰਨੇਕ ਸਿੰਘ ਨੰਬਰਦਾਰ , ਕੁਲਜੀਤ ਸਿੰਘ ਮੱਲ੍ਹੀ, ਧਰਮ ਸਿੰਘ, ਪ੍ਰਧਾਨ ਹਰਭਜਨ ਸਿੰਘ, ਅਮਰਜੀਤ ਸਿੰਘ ਮੰਗਾ ਬਾਬਾ, ਮਿਸਤਰੀ ਰੇਸ਼ਮ ਸਿੰਘ, ਸੋਨੂੰ ਪੰਡਿਤ, ਰਵੀਭੁਪਿੰਦਰ ਸਿੰਘ ਜੋਸਨ, ਸੰਜੇ ਕੁਮਾਰ, ਮਨਮੋਹਿਤ ਸਿੰਘ, ਇਰਫ਼ਾਨ ਮਲਿਕ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ, ਸੂਰਤ ਸਿੰਘ, ਸੁਰਿੰਦਰ ਸਿੰਘ, ਮੇਜਰ ਸਿੰਘ (ਪੀ.ਪੀ), ਗੁਰਪ੍ਰੀਤ ਸਿੰਘ ਤੇ ਅਤੇ ਸੁਖਵਿੰਦਰ ਸਿੰਘ ਪੱਪੂ, ਮੈਡਮ ਅਮਨਦੀਪ ਕੌਰ, ਆਂਗਨਵਾੜੀ ਵਰਕਰ ਨੀਲਮ ਮਲਿਕ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਅੱਜ ‘ਆਪ’ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ ਅਗਲੀ ਖ਼ਬਰ ਸ੍ਰੀ ਗਣੇਸ਼ ਡਰਾਮੈਟਿਕ ਕਲੱਬ ਵਲੋਂ ਸ੍ਰੀ ਰਾਮਚਰਿਤ ਮੰਚਨ ਕਲਾਕਾਰਾਂ ਨੇ ਆਪਣੀ ਕਲਾ ਨਾਲ ਮੋਹਿਆ ਦਰਸ਼ਕਾਂ ਦਾ ਮਨ ਕਲੱਬ ਵਲੋ...
Ad Position 24