19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

‘ਆਪ’ ਨੂੰ ਛੱਡਣ ਵਾਲੇ ‘ਰਜਿੰਦਰ ਸਿੰਘ ਭੁੱਲਰ’ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਹੋਏ ਸ਼ਾਮਿਲ ਨਹੀਂ ਪੁੱਜੇ ਵੱਡੇ ਲੀਡਰ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ, ਸ਼ੁੱਭਚਿੰਤਕ ਹੋਏ ਨਿਰਾਸ਼

ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਵਿੱਕੀ)-6 ਕੁ ਮਹੀਨੇ ਪਹਿਲਾਂ ਜਿਲ੍ਹਾ ਯੂਥ ਪ੍ਰਧਾਨਗੀ ਤੋਂ ਅਤੇ ਨਸ਼ਾ ਵਿਰੋਧੀ ਅਤੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਉਪਰੰਤ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਵਾਲੇ ਰਜਿੰਦਰ ਸਿੰਘ ਭੁੱਲਰ ਅੱਜ ‘ਸ਼ੋ੍ਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਿਲ ਹੋ ਗਏ| ਪ੍ਰਚਾਰੇ ਗਏ ‘ਸ਼ੋ੍ਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਡੇ ਲੀਡਰ ਬਾਪੂ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਘਰੇਲੂ ਕਾਰਨਾ ਕਰਕੇ ਇਸ ਸਮਾਗਮ ’ਚ ਨਹੀਂ ਪੁੱਜ ਸਕੇ| ਇਸ ਮੌਕੇ ਪੁੱਜੇ ਪਰਮਜੀਤ ਸਿੰਘ ਜੌਹਲ ਇੰਚਾਰਜ ਦੋਆਬਾ ਜੋਨ, ਨਰਿੰਦਰ ਸਿੰਘ ਖੁਸਰੋਪੁਰ ਸਕੱਤਰ ਦੋਆਬਾ ਜੋਨ ਅਤੇ ਮਹਿੰਦਰ ਸਿੰਘ ਬਾਜਵਾ ਪ੍ਰਧਾਨ ਜਿਲ੍ਹਾ ਜਲੰਧਰ ਵੱਲੋਂ ਰਜਿੰਦਰ ਸਿੰਘ ਭੁੱਲਰ ਨੂੰ ਸਿਰੋਪਾਓ ਅਤੇ ਪਾਰਟੀ ਦੇ ਮਫ਼ਰਲ ਨਾਲ ਸਨਮਾਨਿਤ ਕਰਕੇ ‘ਸ਼ੋ੍ਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਕਰ ਲਿਆ ਹੈ| ਇਸ ਮੌਕੇ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਰਜਿੰਦਰ ਸਿੰਘ ਭੁੱਲਰ ਅਤੇ ਉਸਦੇ ਸਾਥੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਹੋਰ ਅਨੇਕਾ ਪਾਰਟੀਆਂ ਦੀ ਥਾਂ ‘ਸ਼ੋ੍ਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਚੁਣਿਆ ਹੈ| ਉਨ੍ਹਾਂ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਸ਼ੋ੍ਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਸਾਥ ਦੇਣ ਤਾਂ ਕਿ 2027 ’ਚ ਪਾਰਟੀ ਦੀ ਲੋਕਹਿੱਤ ਸਰਕਾਰ ਬਣ ਸਕੇ| ਇਸ ਮੌਕੇ ਪ੍ਰਬੰਧਕ ਇਸ ਗੱਲੋਂ ਨਿਰਾਸ਼ ਜਾਪ ਰਹੇ ਸਨ ਕਿ ਸਾਰੇ ਬੁਲਾਰਿਆਂ ਦੇ ਬੋਲਣ ਤੋਂ ਪਹਿਲਾਂ ਲਗਾਈਆਂ ਗਈਆਂ ਅੱਧੀਆਂ ਤੋਂ ਵੱਧ ਕੁਰਸੀਆਂ ਖਾਲੀ ਕਿਉਂ ਹੋ ਗਈਆਂ ਅਤੇ ਆਏ ਲੋਕ ਇਸ ਗੱਲੋਂ ਨਿਰਾਸ਼ ਜਾਪ ਰਹੇ ਸਨ, ਕਿ ਬਹੁਤ ਹੀ ਜ਼ੋਰ ਸ਼ੋਰ ਨਾਲ ਪ੍ਰਚਾਰੇ ਗਏ ਵੱਡੇ ਆਗੂ ਅਤੇ ਲਗਾਤਾਰ ਪ੍ਰਚਾਰ ਕਰਦਾ ਆ ਰਿਹਾ ਇੱਕ ਹਲਕਾ ਸ਼ਾਹਕੋਟ ਪੱਧਰ ਦਾ ਜੁਝਾਰੂ ਆਗੂ ਇਸ ਮੀਟਿੰਗ ’ਚੋਂ ਗਾਇਬ ਕਿਉਂ ਹੈ| ਇਸ ਮੌਕੇ ਗੁਰਦੀਪ ਸਿੰਘ ਭੰਡਾਲ ਪ੍ਰਧਾਨ ਜਿਲ੍ਹਾ ਕਪੂਰਥਲਾ, ਜਗਜੀਤ ਸਿੰਘ ਜੱਗਾ ਬਾਬਾ ਹਲਕਾ ਇੰਚਾਰਜ ਕਪੂਰਥਲਾ, ਨਛੱਤਰ ਸਿੰਘ ਬਾਈ ਹਲਕਾ ਫਗਵਾੜਾ, ਰਣਜੀਤ ਸਿੰਘ ਫਤਹਿ ਹਲਕਾ ਫਗਵਾੜਾ, ਕਰਨੈਲ ਸਿੰਘ ਜੋਧਪੁਰੀ ਹਲਕਾ ਸ਼ਾਹਕੋਟ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 19-10-2026

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗਣੇਸ਼ ਡਰਾਮੈਟਿਕ ਕਲੱਬ ਵਲੋਂ ਸ੍ਰੀ ਰਾਮਚਰਿਤ ਮੰਚਨ ਕਲਾਕਾਰਾਂ ਨੇ ਆਪਣੀ ਕਲਾ ਨਾਲ ਮੋਹਿਆ ਦਰਸ਼ਕਾਂ ਦਾ ਮਨ ਕਲੱਬ ਵਲੋ... ਅਗਲੀ ਖ਼ਬਰ ਬਾਬਾ ਨਿਹਾਲ ਦਾਸ ਦੇ ਅਸਥਾਨ ਕੋਟਲਾ ਸੂਰਜ ਮੱਲ ਵਿਖੇ ਸਾਲਾਨਾ ਜੋੜ ਮੇਲਾ ਕੱਲ੍ਹ
Ad Position 24