07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗਾਜ਼ੀਗੁੱਲਾ ਵਿਖੇ ਘਰ ’ਚੋਂ ਦਿਨ-ਦਿਹਾੜੇ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ

ਜਲੰਧਰ, 6 ਅਕਤੂਬਰ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ 2 ਅਧੀਨ ਪੈਂਦੇ ਗਾਜ਼ੀਗੁੱਲਾ ਦੇ ਮੁਹੱਲਾ ਪ੍ਰਭਾਤ ਨਗਰ ’ਚ ਅੱਜ ਦਿਨ-ਦਿਹਾੜੇ ਚੋਰੀ ਹੋ ਗਈ। ਚੋਰ ਘਰ ’ਚੋਂ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਿਆ।

Ad Position 21
No active advertisement
ਗਾਜ਼ੀਗੁੱਲਾ ਦੇ ਪ੍ਰਭਾਤ ਨਗਰ ’ਚ ਚੋਰ ਵਲੋਂ ਤੋੜਿਆ ਗਿਆ ਅਲਮਾਰੀ ਦਾ ਲਾਕਰ, ਜਿਸ ’ਚੋਂ ਲੱਖਾਂ ਦੇ ਗਹਿਣੇ ਚੋਰੀ ਕਰ ਲਏ ਗਏ ਤੇ ਖਿਲਾਰਿਆ ਗਿਆ ਸਾਮਾਨ। ਤਸਵੀਰ-ਜੀ.ਪੀ. ਸਿੰਘ 07-10-2026
ਜਲੰਧਰ, 6 ਅਕਤੂਬਰ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ 2 ਅਧੀਨ ਪੈਂਦੇ ਗਾਜ਼ੀਗੁੱਲਾ ਦੇ ਮੁਹੱਲਾ ਪ੍ਰਭਾਤ ਨਗਰ ’ਚ ਅੱਜ ਦਿਨ-ਦਿਹਾੜੇ ਚੋਰੀ ਹੋ ਗਈ। ਚੋਰ ਘਰ ’ਚੋਂ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਿਆ। ਘਟਨਾ ਸਵੇਰੇ 11 ਤੋਂ 12 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਪਰਿਵਾਰ ਦੇ ਵੱਡੇ ਮੈਂਬਰ ਆਪੋ-ਆਪਣੇ ਕੰਮ ’ਤੇ ਗਏ ਹੋਏ ਸਨ ਅਤੇ ਬੱਚੇ ਸਕੂਲ ਪੜ੍ਹਨ ਗਏ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਜਾ ਜਾਇਜ਼ਾ ਲਿਆ ਅਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਪੁਲਿਸ ਵਲੋਂ ਦੇਰ ਰਾਤ ਤੱਕ ਚੋਰੀ ਦੇ ਮਾਮਲੇ ’ਚ ਪਰਚਾ ਦਰਜ ਕਰਨ ਦੀ ਕਾਰਵਾਈ ਚੱਲਦੀ ਰਹੀ। ਮਿਲੀ ਜਾਣਕਾਰੀ ਮੁਤਾਬਕ ਪ੍ਰਭਾਤ ਨਗਰ ਵਾਸੀ ਔਰਤ ਚੰਚਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਛੋਟੇ ਬੱਚਿਆਂ ਨੂੰ ਸਕੂਲ ਭੇਜਣ ਉਪਰੰਤ ਉਹ, ਉਸ ਦਾ ਪੁੱਤਰ ਸੋਨੂੰ ਤੇ ਨੂੰਹ ਕੰਮ ’ਤੇ ਚਲੇ ਗਏ। ਉਹ 12 ਵਜੇ ਘਰ ਰੋਟੀ ਖਾਣ ਆਈ ਤਾਂ ਦੇਖਿਆ ਕਿ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਉਸ ਨੂੰ ਲੱਗਾ ਕਿ ਸ਼ਾਇਦ ਉਸ ਦਾ ਪੁੱਤਰ ਘਰ ਆਇਆ ਹੋਇਆ, ਇਸ ਲਈ ਉਸ ਨੇ ਆਵਾਜ਼ਾਂ ਮਾਰੀਆਂ ਪਰ ਜਦੋਂ ਥੋੜ੍ਹਾ ਅੰਦਰ ਜਾ ਕੇ ਦੇਖਿਆ ਤਾਂ ਅੰਦਰਲੇ ਕਮਰੇ ਦੇ ਦਰਵਾਜ਼ੇ ਵੀ ਖੁੱਲ੍ਹੇ ਪਏ ਸਨ ਤੇ ਸਾਮਾਨ ਖਿੱਲਰਿਆ ਹੋਇਆ ਸੀ। ਗੜਬੜ ਲੱਗਣ ’ਤੇ ਉਸ ਨੇ ਗੁਆਂਢੀ ਨੂੰ ਬੁਲਾਇਆ ਤਾਂ ਅੰਦਰ ਜਾ ਕੇ ਦੇਖਿਆ ਤਾਂ ਦੂਜੀ ਮੰਜ਼ਿਲ ’ਤੇ ਬਣੇ ਕਮਰੇ ਦੀ ਅਲਮਾਰੀ ਬੁਰੀ ਤਰ੍ਹਾਂ ਤੋੜੀ ਹੋਈ ਸੀ ਤੇ ਸਾਰਾ ਸਾਮਾਨ ਏਧਰ-ਓਧਰ ਸੁੱਟਿਆ ਪਿਆ ਸੀ ਅਤੇ ਅੰਦਰੋਂ ਨਕਦੀ ਤੇ ਸੋਨੇ ਦੀ ਗਹਿਣੇ ਗਾਇਬ ਸਨ। ਇਸ ਦੇ ਨਾਲ ਹੀ ਉਥੇ ਬਣਾਏ ਗਏ ਮੰਦਰ ’ਚ ਰੱਖੀ ਮਾਤਾ ਦੀ ਮੂਰਤੀ ਨੂੰ ਪਾਏ ਗਏ ਗਹਿਣੇ ਵੀ ਗਾਇਬ ਸਨ ਅਤੇ ਗੱਲੇ ’ਚ ਪਾਈ ਹਜ਼ਾਰਾਂ ਰੁਪਏ ਦੀ ਨਕਦੀ ਵੀ ਚੋਰੀ ਹੋ ਚੁੱਕੀ ਸੀ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਮੁਲਾਜ਼ਮਾਂ ਨੇ ਆ ਕੇ ਕਿਹਾ ਕਿ ਜਾਂਚ ਕਰਕੇ ਕੇਸ ਦਰਜ ਕੀਤਾ ਜਾਵੇਗਾ। ਚੰਚਲ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਅਲਮਾਰੀ ’ਚੋਂ 12000 ਰੁਪਏ ਦੀ ਨਕਦੀ, ਉਸ ਦੀ ਨੂੰਹ ਦਾ ਕਿੱਟੀ ਸੈੱਟ, ਮੁੰਦਰੀਆਂ, ਦੋ ਮੰਗਲ ਸੂਤਰ, ਬੱਚਿਆਂ ਦੇ ਗਹਿਣੇ ਅਤੇ ਮਾਤਾ ਦੀ ਮੂਰਤੀ ਨੂੰ ਪਾਈਆਂ ਝਾਂਜਰਾ, ਚੇਨੀ ਤੇ ਹੋਰ ਸੋਨੇ ਦੇ ਗਹਿਣੇ ਲੈ ਗਏ। (ਬਾਕੀ ਸਫਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ਜਲਡਮਰੂ ’ਚ ਜਹਾਜ਼ ’ਤੇ ਹਮਲਾ, 11 ਭਾਰਤੀ ਜ਼ਖ਼ਮੀ ਅਗਲੀ ਖ਼ਬਰ ਦੋਮੋਰੀਆ ਪੁਲ ਰੇਲ ਲਾਈਨ ਦੇ ਪੁਰਾਣੇ ਗਾਡਰ ਬਦਲਣ ਦਾ ਕੰਮ ਸ਼ੁਰੂ, ਰਸਤਾ ਬੰਦ ਹੋਣ ਨਾਲ ਇਲਾਕੇ ’ਚ ਲੱਗਾ ਜਾਮ
Ad Position 24