ਏ. ਪੀ. ਜੇ. ਕਾਲਜ ਨੇ ਪੁਰਾਣੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਏ. ਪੀ.
ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਇੰਟੀਰੀਅਰ ਡਿਜ਼ਾਈਨ ਵਿਭਾਗ ਵਲੋਂ ਵਿਸ਼ਵ ਆਰਕੀਟੈਕਚਰ ਦਿਵਸ ਮੌਕੇ ਕਰਵਾਏ ਗਏ ‘ਇਨੋਵਿਸਟਾ-2026’ ਸਮਾਗਮ ਦੌਰਾਨ ਕਾਲਜ ਦੇ ਸਾਲ 2019 ਬੈਚ ਦੇ ਪੁਰਾਣੇ ਵਿਦਿਆਰਥੀ ਰੋਹਿਤ ਮਲਿਕ ਅਤੇ ਨਿਹਾਰਿਕਾ ਮਲਿਕ ਨੂੰ ਡਿਜ਼ਾਈਨ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪੇਸ਼ੇਵਰ ਪ੍ਰਾਪਤੀਆਂ ਅਤੇ ਸੰਸਥਾ ਨਾਲ ਨਿਰੰਤਰ ਜੁੜੇ ਰਹਿਣ ਲਈ ਸਨਮਾਨਿਤ ਕੀਤਾ ਗਿਆ । ਰੋਹਿਤ ਮਲਿਕ ਅਤੇ ਨਿਹਾਰਿਕਾ ਮਲਿਕ ‘ਬੇਸਪੋਕ ਡਿਜ਼ਾਈਨ ਕੰਪਨੀ’ ਅਤੇ ‘ਹਾਊਸ ਆਫ਼ ਮਲਿਕ’ ਦੇ ਸੰਸਥਾਪਕ ਹਨ ਤੇ ਉਹ ਇੰਟੀਰੀਅਰ ਡਿਜ਼ਾਈਨ, ਫਰਨੀਚਰ ਅਤੇ ਕਸਟਮ ਡਿਜ਼ਾਈਨ ਹੱਲਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਦੋਵਾਂ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।