07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਫਿਲੌਰ ਦੀ ਧੀ ਨੇ ਕੈਨੇਡਾ ’ਚ ਮਿਲਟਰੀ ਅਫ਼ਸਰ ਬਣ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ

ਫਿਲੌਰ, 6 ਅਕਤੂਬਰ (ਸਤਿੰਦਰ ਸ਼ਰਮਾ)-ਫਿਲੌਰ ਦੀ ਧੀ ਨੇ ਕੈਨੇਡਾ ’ਚ ਮਿਲਟਰੀ ਅਫ਼ਸਰ ਬਣ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਫਿਲੌਰ ਵਾਸੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੁਹੱਲਾ ਰਵਿਦਾਸਪੁਰਾ ਦੀ ਅਨੀਤਾ ਰਾਣੀ ਪਤਨੀ ਰਵੀ ਕੁਮਾਰ ਅਤੇ ਕੌਂਸਲਰ ਬੁੱਧ ਪ੍ਰਕਾਸ਼ ਦੀ ਨੂੰਹ ਨੂੰ ਕੈਨੇਡਾ ’ਚ ਮਿਲਟਰੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 07-10-2026
ਫਿਲੌਰ, 6 ਅਕਤੂਬਰ (ਸਤਿੰਦਰ ਸ਼ਰਮਾ)-ਫਿਲੌਰ ਦੀ ਧੀ ਨੇ ਕੈਨੇਡਾ ’ਚ ਮਿਲਟਰੀ ਅਫ਼ਸਰ ਬਣ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਫਿਲੌਰ ਵਾਸੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੁਹੱਲਾ ਰਵਿਦਾਸਪੁਰਾ ਦੀ ਅਨੀਤਾ ਰਾਣੀ ਪਤਨੀ ਰਵੀ ਕੁਮਾਰ ਅਤੇ ਕੌਂਸਲਰ ਬੁੱਧ ਪ੍ਰਕਾਸ਼ ਦੀ ਨੂੰਹ ਨੂੰ ਕੈਨੇਡਾ ’ਚ ਮਿਲਟਰੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਅਨੀਤਾ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਪਰਿਵਾਰ, ਰਿਸ਼ਤੇਦਾਰਾਂ, ਮੁਹੱਲਾ ਰਵਿਦਾਸਪੁਰਾ ਅਤੇ ਸ਼ਹਿਰ ਫਿਲੌਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਬੇਟੀ ਅਨੀਤਾ ਦੀ ਇਹ ਉਪਲਬਧੀ ਉਸ ਦੀ ਮਿਹਨਤ, ਲਗਨ, ਅਨੁਸ਼ਾਸਨ, ਹਿੰਮਤ ਅਤੇ ਦਿ੍ੜ ਇਰਾਦੇ ਦਾ ਨਤੀਜਾ ਹੈ। ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਅਜੈ ਫਿਲੌਰ ਅਤੇ ਪਿੰਡ ਨੰਗਲ ਦੇ ਸਰਪੰਚ ਖੁਸ਼ੀ ਰਾਮ ਨੇ ਅਨੀਤਾ ਰਾਣੀ ਅਤੇ ਉਸ ਦੇ ਸਮੁੱਚੇ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਨੀਤਾ ਰਾਣੀ ਦੀ ਇਹ ਪ੍ਰਾਪਤੀ ਖਾਸ ਕਰਕੇ ਨੌਜਵਾਨਾਂ ਅਤੇ ਲੜਕੀਆਂ ਲਈ ਇਕ ਪ੍ਰੇਰਣਾ ਦਾ ਸਰੋਤ ਬਣੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਮੁਹੱਲਾ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਅਨੀਤਾ ਰਾਣੀ ਨੂੰ ਵਧਾਈਆਂ ਦਿੱਤੀਆਂ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਰੋਡ ’ਤੇ ਰਾਉਵਾਲੀ ਵਿਖੇ ਲੱਗੇਗੀ ਅਸਥਾਈ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਅਗਲੀ ਖ਼ਬਰ ਪਿੰਡ ਸ਼ਾਹਪੁਰ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਬੀਬੀ ਥਿਆੜਾ ਵਲੋਂ ਉਦਘਾਟਨ
Ad Position 24