07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਸੇਂਟ ਸੋਲਜ਼ਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਕਪੂਰਥਲਾ ਰੋਡ ਜਲੰਧਰ ਦੇ ਵਿਦਿਆਰਥੀਆਂ ਨੇ ਆਈ. ਕੇ.

Ad Position 21
No active advertisement
ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਜਸਪਾਲ ਸਿੰਘ)-ਸੇਂਟ ਸੋਲਜ਼ਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਕਪੂਰਥਲਾ ਰੋਡ ਜਲੰਧਰ ਦੇ ਵਿਦਿਆਰਥੀਆਂ ਨੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸ਼ਾਨਦਾਰ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ । ਬੀ.ਐਸਸੀ. ਫੈਸ਼ਨ ਡਿਜ਼ਾਈਨ ’ਚ ਜੋਤੀ ਨੇ 9.62 ਸੀਜੀਪੀਏ ਨਾਲ ਮੈਰਿਟ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਰਜਨੀ ਬਾਲਾ ਨੇ 9.56 ਨਾਲ ਚੌਥਾ, ਅੰਚਲ ਨੇ 9.46 ਨਾਲ ਅੱਠਵਾਂ ਅਤੇ ਨੀਲਿਮਾ ਦੇਵੀ ਨੇ 9.41 ਨਾਲ ਨੌਵਾਂ ਸਥਾਨ ਪ੍ਰਾਪਤ ਕੀਤਾ । ਉੱਥੇ ਹੀ ਐਮ.ਐਸਸੀ. ਫੈਸ਼ਨ ਡਿਜ਼ਾਈਨ ’ਚ ਰੁਪਿੰਦਰ ਕੌਰ ਨੇ 9.41 ਸੀਜੀਪੀਏ ਨਾਲ ਮੈਰਿਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਰਿਤੂ ਅੱਤਰੀ ਨੇ 9.34 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਡਿੰਪਲ ਸੈਣੀ ਅਤੇ ਨੀਲਮ ਨੇ 9.27 ਨਾਲ ਸਾਂਝੇ ਤੌਰ ’ਤੇ ਚੌਥਾ ਸਥਾਨ ਪ੍ਰਾਪਤ ਕੀਤਾ, ਸਤਵਿੰਦਰ ਕੌਰ ਨੇ 8.99 ਨਾਲ ਸੱਤਵਾਂ ਸਥਾਨ ਹਾਸਿਲ ਕੀਤਾ। ਬੀ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ’ਚ ਅਤੁਲ ਮਹਿਤਾ ਨੇ 8.36 ਸੀਜੀਪੀਏ ਨਾਲ ਮੈਰਿਟ ਵਿੱਚ ਅੱਠਵਾਂ ਸਥਾਨ ਪ੍ਰਾਪਤ ਕੀਤਾ। ਉੱਥੇ ਹੀ ਐਮ.ਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ ਰੀਆ ਮਿਨੀਆ ਨੇ 8.42 ਸੀਜੀਪੀਏ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਗਗਨਦੀਪ ਵਰਮਾ ਨੇ 7.79 ਨਾਲ ਦੂਜਾ ਅਤੇ ਚਰਨਜੀਤ ਕੌਰ ਨੇ 7.70 ਸੀਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ। ਐਮ.ਸੀ.ਏ. ਦੂਜੇ ਸਾਲ ਵਿੱਚ ਰੂਪਵੀਰ ਕੌਰ ਨੇ 8.83 ਸੀਜੀਪੀਏ ਨਾਲ ਮੈਰਿਟ ਵਿੱਚ ਨੌਵਾਂ ਸਥਾਨ ਪ੍ਰਾਪਤ ਕੀਤਾ। ਐਮ.ਐਸਸੀ. ਐਮ.ਐਮ.ਬੀ. ਵਿੱਚ ਅੰਕਿਤਾ ਅਤੇ ਹਿਮਾਲੀ ਨੇ 8.85 ਸੀਜੀਪੀਏ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ, ਅਰਸ਼ਦੀਪ ਨੇ 8.81 ਨਾਲ ਚੌਥਾ, ਸੁਮਨਦੀਪ ਨੇ 8.80 ਨਾਲ ਪੰਜਵਾਂ, ਗੀਤਾ ਰਾਣੀ ਨੇ 8.77 ਨਾਲ ਛੇਵਾਂ, ਅਭਿਸ਼ੇਕ ਨੇ 8.57 ਨਾਲ ਅੱਠਵਾਂ ਅਤੇ ਸਿਮਰਨ ਨੇ 8.56 ਸੀਜੀਪੀਏ ਨਾਲ ਨੌਵਾਂ ਸਥਾਨ ਪ੍ਰਾਪਤ ਕੀਤਾ। ਐਮ.ਬੀ.ਏ. ਵਿੱਚ ਪ੍ਰਿਯੰਕਾ ਨੇ 9.18 ਸੀਜੀਪੀਏ ਨਾਲ ਮੈਰਿਟ ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਅਕਾਦਮਿਕ ਉਪਲਬਧੀ ’ਤੇ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰ. ਡਾ. ਰੋਹਨ ਸ਼ਰਮਾ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਪੜ੍ਹਾਈ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਟੈਨਿਸ ਕ੍ਰਿਕਟ ’ਚੋਂ ਆਦਰਸ਼ ਨਗਰ ਸਕੂਲ ਚੈਂਪੀਅਨ ਅਗਲੀ ਖ਼ਬਰ 34 ਵੇਂ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਖ਼ਾਲਸਾ ਨੌਜਵਾਨ ਸਭਾ ਰਾਮਾ ਮੰਡੀ ਦੀ ਮੀਟਿੰਗ
Ad Position 24