07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਕੀਰਤਨ ਦਰਬਾਰ ਸੰਬੰੰਧੀ ਬੈਠਕ

ਚੁਗਿੱਟੀ/ ਜੰਡੂ ਸਿੰਘਾ,6 ਅਕਤੂਬਰ (ਨਰਿੰਦਰ ਲਾਗੂ)-ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਕੀਰਤਨ ਦਰਬਾਰ ਦੀਆਂ ਤਿਆਰੀਆਂ ਦੀ ਰੂਪ ਰੇਖਾ ਤਿਆਰ ਕਰਨ ਲਈ ਪ੍ਰਬੰਧਕਾਂ ਵਲੋਂ ਇੱਕ ਬੈਠਕ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਭਾਈ ਅਮਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵਿਸ਼ੇਸ਼ ਅਗਵਾਈ ਵਿੱਚ ਇਸ ਵਾਰ 23 ਵਾਂ ਕੀਰਤਨ ਦਰਬਾਰ 13 ਨਵੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਮਣੇ ਰਾਜਪੂਤ ਭਵਨ, ਲੱਧੇਵਾਲੀ ਵਿਖੇ ਬਾਅਦ ਦੁਪਹਿਰ ਢਾਈ ਵਜੇ ਤੋਂ ਰਾਤ 11 ਵਜ਼ੇ ਤੱਕ ਕਰਵਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 07-10-2026
ਚੁਗਿੱਟੀ/ ਜੰਡੂ ਸਿੰਘਾ,6 ਅਕਤੂਬਰ (ਨਰਿੰਦਰ ਲਾਗੂ)-ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਕੀਰਤਨ ਦਰਬਾਰ ਦੀਆਂ ਤਿਆਰੀਆਂ ਦੀ ਰੂਪ ਰੇਖਾ ਤਿਆਰ ਕਰਨ ਲਈ ਪ੍ਰਬੰਧਕਾਂ ਵਲੋਂ ਇੱਕ ਬੈਠਕ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਭਾਈ ਅਮਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵਿਸ਼ੇਸ਼ ਅਗਵਾਈ ਵਿੱਚ ਇਸ ਵਾਰ 23 ਵਾਂ ਕੀਰਤਨ ਦਰਬਾਰ 13 ਨਵੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਹਮਣੇ ਰਾਜਪੂਤ ਭਵਨ, ਲੱਧੇਵਾਲੀ ਵਿਖੇ ਬਾਅਦ ਦੁਪਹਿਰ ਢਾਈ ਵਜੇ ਤੋਂ ਰਾਤ 11 ਵਜ਼ੇ ਤੱਕ ਕਰਵਾਇਆ ਜਾਵੇਗਾ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵਲੋਂ ਹਾਜ਼ਰੀ ਲਗਵਾਈ ਜਾਵੇਗੀ। ਇਸ ਤੋਂ ਇਲਾਵਾ ਵੱਖ -ਵੱਖ ਥਾਵਾਂ ਸੰਤ ਮਹਾਂਪੁਰਸ਼ ਵੀ ਪਹੁੰਚਣਗੇ। ਬੈਠਕ ਦੌਰਾਨ ਸਾਧੂ ਸਿੰਘ ਚੀਮਾ,ਓਮਦੇਵ ਸਿੰਘ, ਸਤਿਨਾਮ ਸਿੰਘ, ਜਗਦੀਸ਼ ਸਿੰਘ ਪ੍ਰਮਾਰ, ਹਰਮੋਹਨ ਸਿੰਘ ਮਿਨਹਾਸ, ਗੁਰਬਚਨ ਸਿੰਘ ਅਰੋੜਾ,ਭਿੰਦਾ ਸਿੰਘ, ਜਸਵੰਤ ਸਿੰਘ ਅਰੋੜਾ, ਅਮਰਜੀਤ ਸਿੰਘ ਜੰਡੂ, ਹਰਕੰਵਲ ਸਿੰਘ ਤੇ ਐਡਵੋਕੇਟ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰੀਨ ਵਲੋਂ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਅਗਲੀ ਖ਼ਬਰ ਬੈਂਕ ਕਾਲੋਨੀ, ਵਾਰਡ ਨੰਬਰ-1 ’ਚ ਲੋਕ ਮਿਲਣੀ ਦੌਰਾਨ ਮੇਅਰ ਵਨੀਤ ਧੀਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ad Position 24