ਵਿਧਾਇਕ ਸ਼ੇਰੋਵਾਲੀਆ ਵਲੋਂ ਮੁਕੇਸ਼ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ
ਸ਼ਾਹਕੋਟ, 2 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਸਮਾਜ ਸੇਵਕ ਤਰਸੇਮ ਲਾਲ ਵਡੈਹਰਾ ਦੇ ਜਵਾਨ ਪੁੱਤ ਮੁਕੇਸ਼ ਕੁਮਾਰ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਨ੍ਹਾਂ ਦੇ ਗ੍ਰਹਿ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਵਿਖੇ ਪਹੁੰਚੇ। ਸ਼ੇਰੋਵਾਲੀਆ ਨੇ ਇਸ ਦੁੱਖ ਦੀ ਘੜੀ ਵਿਚ ਤਰਸੇਮ ਵਡੈਹਰਾ, ਮੁਨੀਸ਼ ਵਡੈਹਰਾ ਤੇ ਸੁਭਾਸ਼ ਚੰਦਰ ਗੋਗੀ ਵਡੈਹਰਾ ਨਾਲ ਦੁੱਖ ਪ੍ਰਗਟ ਕੀਤਾ।
ਸ਼ਾਹਕੋਟ, 2 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਸਮਾਜ ਸੇਵਕ ਤਰਸੇਮ ਲਾਲ ਵਡੈਹਰਾ ਦੇ ਜਵਾਨ ਪੁੱਤ ਮੁਕੇਸ਼ ਕੁਮਾਰ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਨ੍ਹਾਂ ਦੇ ਗ੍ਰਹਿ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਵਿਖੇ ਪਹੁੰਚੇ। ਸ਼ੇਰੋਵਾਲੀਆ ਨੇ ਇਸ ਦੁੱਖ ਦੀ ਘੜੀ ਵਿਚ ਤਰਸੇਮ ਵਡੈਹਰਾ, ਮੁਨੀਸ਼ ਵਡੈਹਰਾ ਤੇ ਸੁਭਾਸ਼ ਚੰਦਰ ਗੋਗੀ ਵਡੈਹਰਾ ਨਾਲ ਦੁੱਖ ਪ੍ਰਗਟ ਕੀਤਾ। ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਜਵਾਨ ਪੁੱਤ ਦਾ ਚਲੇ ਜਾਣਾ ਕਿਸੇ ਵੀ ਪਰਿਵਾਰ ਲਈ ਬਹੁਤ ਹੀ ਦੁਖਦਾਈ ਹੈ। ਮੁਕੇਸ਼ ਕੁਮਾਰ ਵਡੈਹਰਾ ਦੇ ਜਾਣ ਨਾਲ ਵਡੈਹਰਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ ਕਾਂਗਰਸ, ਰਾਜੇਸ਼ ਗੁਪਤਾ ਸੀਨੀਅਰ ਕਾਂਗਰਸੀ ਆਗੂ, ਬੰਟੀ ਬੱਠਲਾ ਜ਼ਿਲਾ ਵਾਈਸ ਪ੍ਰਧਾਨ ਕਾਂਗਰਸ, ਡਾ: ਸੁਰਿੰਦਰ ਭੱਟੀ ਆਦਿ ਹਾਜ਼ਰ ਸਨ।