03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

’ਡਾ. ਅੰਬੇਡਕਰ ਦੇ ਵਿਚਾਰਾਂ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ- ਵੀਰ ਕੁਲਵੰਤ ਸਿੰਘ

ਸ਼ਾਹਕੋਟ, 2 ਅਕਤੂਬਰ (ਸੁਖਦੀਪ ਸਿੰਘ)- ਡਾ. ਬੀ.

Ad Position 21
No active advertisement
ਅਜੀਤ ਡੈਸਕ 03-10-2026
ਸ਼ਾਹਕੋਟ, 2 ਅਕਤੂਬਰ (ਸੁਖਦੀਪ ਸਿੰਘ)- ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਵਲੋਂ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਅਗਵਾਈ ਹੇਠ ਸੰਵਿਧਾਨ ਦੀ ਰੱਖਿਆ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਸੰਵਿਧਾਨ ਬਚਾਓ ਚੇਤਨਾ ਮਾਰਚ’ ਕੱਢਿਆ ਗਿਆ। ਚੇਤਨਾ ਮਾਰਚ ਖੇਡ ਸਟੇਡੀਅਮ ਢੰਡੋਵਾਲ ਤੋਂ ਸ਼ੁਰੂ ਹੋਇਆ, ਜੋ ਸ਼ਾਹਕੋਟ, ਸਲੈਚਾਂ, ਸੈਦਪੁਰ ਝਿੜੀ, ਮਲਸੀਆਂ ਅਤੇ ਲੋਹੀਆਂ ’ਚੋਂ ਹੁੰਦਾ ਹੋਇਆ ਤਾਸ਼ਪੁਰ ਅੱਡੇ ’ਤੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨ ਮੋਟਰਸਾਈਕਲਾਂ ਅਤੇ ਵਾਹਨਾਂ ਨਾਲ ਸ਼ਾਮਿਲ ਹੋਏ। ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਲੋਕਾਂ ਵਲੋਂ ਚੇਤਨਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਕਿਹਾ ਕਿ ਇਸ ਚੇਤਨਾ ਮਾਰਚ ਦਾ ਮੁੱਖ ਉਦੇਸ਼ ਡਾ. ਭੀਮ ਰਾਓ ਅੰਬੇਡਕਰ ਵਲੋਂ ਬਣਾਏ ਭਾਰਤੀ ਸੰਵਿਧਾਨ ਦੀ ਰੱਖਿਆ ਕਰਨਾ ਅਤੇ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਰੱਖਿਆ ਕਰਨਾ ਸਿਰਫ਼ ਕਿਸੇ ਇੱਕ ਜਥੇਬੰਦੀ ਦੀ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੇ ਵਿਚਾਰਾਂ ਅਤੇ ਸੰਵਿਧਾਨ ਵਿੱਚ ਦਰਜ ਅਧਿਕਾਰਾਂ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਯੂਥ ਪ੍ਰਧਾਨ ਸੁੱਖਾ ਘੁੰਮਣ, ਮੁੱਖ ਸਲਾਹਕਾਰ ਸੋਨੂੰ ਲਕਸ਼ਮੀ ਕਾਂਤ, ਸੀਨੀਅਰ ਆਗੂ ਰਾਹੁਲ ਨਾਹਰ, ਮੁੱਖ ਸਲਾਹਕਾਰ ਕਪਿਲ ਚੋਪੜਾ, ਵਾਈਸ ਪ੍ਰਧਾਨ ਪਵਨ ਮੀਏਂਵਾਲ, ਪ੍ਰੈੱਸ ਸਕੱਤਰ ਰਵੀ ਦੀਪੇਵਾਲ, ਸੋਨੀ ਸਾਰੰਗਵਾਲ, ਸੁਰਜੀਤ ਸਿੰਘ ਸਾਬਕਾ ਸਰਪੰਚ ਢੰਡੋਵਾਲ, ਚਰਨਜੀਤ ਸਲੈਚਾਂ, ਗਗਨ ਢੰਡੋਵਾਲ, ਸੰਦੀਪ ਉਧੋਵਾਲ, ਨਰੇਸ਼ ਸੱਭਰਵਾਲ, ਨਿੰਦਰ ਜੱਬੋ ਸੁਧਾਰ, ਅਮਿਤ ਸੋਂਧੀ, ਮਨਿੰਦਰ ਔਲਖ, ਕਰਨ ਸੈਦਪੁਰ, ਮੋਨੂੰ ਤਾਰਪੁਰ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਅਤੇ ਜਥੇਬੰਦੀ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਮੁਕੇਸ਼ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਅਮਰਜੀਤ ਸਿੰਘ ਹੰਸਪਾਲ ਯੂਥ ਵਿੰਗ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਭੋਗਪੁਰ ਪ੍ਰਧਾਨ ਨਿਯੁਕਤ-ਚੌਹਾਨ
Ad Position 24