03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੰਦੀਪ ਸਿੰਘ ਟਾਂਡਾ ਦਾ ਅਚਨਚੇਤੀ ਦਿਹਾਂਤ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਵੱਡਾ ਘਾਟਾ-ਦਵਿੰਦਰ ਸਿੰਘ ਖ਼ਾਲਸਾ

ਫਿਲੌਰ, 2 ਅਕਤੂਬਰ (ਸਤਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਪੀ. ਏ.

Ad Position 21
No active advertisement
ਅਜੀਤ ਡੈਸਕ 03-10-2026
ਫਿਲੌਰ, 2 ਅਕਤੂਬਰ (ਸਤਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਪੀ.ਏ.ਸੀ. ਮੈਂਬਰ, ਜਨਰਲ ਸਕੱਤਰ ਅਤੇ ਦੁਆਬਾ ਜ਼ੋਨ ਇੰਚਾਰਜ ਸੰਦੀਪ ਸਿੰਘ ਟਾਂਡਾ ਅੱਜ ਅਚਨਚੇਤ ਸਦੀਵੀਂ ਵਿਛੋੜਾ ਦੇ ਗਏ। ਉਹ ਪਿਛਲੇ 2 ਦਿਨਾਂ ਤੋਂ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਸਨ। ਉਨ੍ਹਾਂ ਦੀ ਬੇਵਕਤ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਫਿਲੌਰ ਦੇ ਇੰਚਾਰਜ ਦਵਿੰਦਰ ਸਿੰਘ ਖਾਲਸਾ ਰੁੜਕਾ ਕਲਾਂ ਨੇ ਦੱਸਿਆ ਕਿ ਸੰਦੀਪ ਸਿੰਘ ਟਾਂਡਾ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਸ਼੍ਰੋ.ਅ.ਦ. (ਅ) ਦੇ ਉਮੀਦਵਾਰ ਵੀ ਰਹੇ ਸਨ। ਉਹ ਇਕ ਸੁਲਝੇ ਹੋਏ, ਮਿਹਨਤੀ ਅਤੇ ਜਥੇਬੰਦੀ ਪ੍ਰਤੀ ਸਮਰਪਿਤ ਨੌਜਵਾਨ ਆਗੂ ਸਨ। ਪਾਰਟੀ ਅਤੇ ਯੂਥ ਵਿੰਗ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਨ੍ਹਾਂ ਨੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਅਤੇ ਦੁਆਬਾ ਖੇਤਰ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਇਆ। ਖਾਲਸਾ ਨੇ ਕਿਹਾ ਕਿ ਸੰਦੀਪ ਸਿੰਘ ਟਾਂਡਾ ਦਾ ਛੋਟੀ ਉਮਰੇ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਸਮੁੱਚੀ ਪਾਰਟੀ ਅਤੇ ਖਾਸ ਕਰਕੇ ਯੂਥ ਵਿੰਗ ਲਈ ਵੱਡਾ ਘਾਟਾ ਹੈ। ਪਾਰਟੀ ਨੇ ਇਕ ਮਿਹਨਤੀ, ਜ਼ਿੰਮੇਵਾਰ ਅਤੇ ਸਮਰਪਿਤ ਨੌਜਵਾਨ ਸਾਥੀ ਗੁਆਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ ਅਤੇ ਵਰਕਰਜ਼ ਇਸ ਦੁੱਖ ਦੀ ਘੜੀ ਵਿਚ ਸੰਦੀਪ ਸਿੰਘ ਟਾਂਡਾ ਦੇ ਪਰਿਵਾਰ ਨਾਲ ਡੱਟ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੇ ਦੁੱਖ ਵਿਚ ਤਹਿ ਦਿਲੋਂ ਸ਼ਰੀਕ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਮੰਡੀ ’ਚ ‘ਆਪ’ ਇੰਚਾਰਜ ਪਾਲਾ ਜਲਾਲਪੁਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਮੁਕੇਸ਼ ਵਡੈਹਰਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ
Ad Position 24