22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜ਼ਿਲ੍ਹੇ ’ਚ ਹਥਿਆਰਾਂ ਦਾ ਪ੍ਰਦਰਸ਼ਨ ਤੇ ਪ੍ਰੇਗਾਬਾਲਿਨ ਕੈਪਸੂਲ ਦੀ ਵਿੱਕਰੀ ’ਤੇ ਪਾਬੰਦੀ ਲਾਗੂ

ਕਪੂਰਥਲਾ, 21 ਸਤੰਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 22-09-2026
ਕਪੂਰਥਲਾ, 21 ਸਤੰਬਰ (ਵਿ.ਪ੍ਰ.)-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਬੰਦੂਕ ਸਭਿਆਚਾਰ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ, ਸੋਸ਼ਲ ਮੀਡੀਆ ਸਮੇਤ ਹਥਿਆਰਾਂ ’ਤੇ ਜਨਤਕ ਪ੍ਰਦਰਸ਼ਨ ਤੇ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਮੈਰਿਜ ਪੈਲੇਸਾਂ, ਵਿਆਹ ਪਾਰਟੀਆਂ ਤੇ ਹੋਰ ਸਮਾਗਮਾਂ ਵਿਚ ਹਥਿਆਰ ਰੱਖਣ ਤੇ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ | ਆਪਣੇ ਹੁਕਮ ਵਿਚ ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕਿਸੇ ਵੀ ਭਾਈਚਾਰੇ ਵਿਰੁੱਧ ਭੜਕਾਊ ਭਾਸ਼ਣ ਦੇਣ ‘ਤੇ ਵੀ ਪਾਬੰਦੀ ਹੋਵੇਗੀ | ਇਕ ਹੋਰ ਹੁਕਮ ਵਿਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪ੍ਰੇਗਾਬਾਲਿਨ ਕੈਪਸੂਲਾਂ ਦੀ ਅਧਿਕਾਰਤ ਮਾਤਰਾਂ ਤੋਂ ਵੱਧ ਨਜਾਇਜ਼ ਰੱਖਣ, ਸਾਂਭਣ, ਵਿੱਕਰੀ ਕਰਨ ਦੇ ਨਾਲ ਬਿਨਾਂ ਸਹੀ ਬਿੱਲਾਂ ਤੇ ਰਿਕਾਰਡ ਤੋਂ ਇਨ੍ਹਾਂ ਦੀ ਖ਼ਰੀਦੋ ਫ਼ਰੋਖ਼ਤ ‘ਤੇ ਵੀ ਰੋਕ ਲਗਾ ਦਿੱਤਾ ਹੈ | ਇਹ ਦੋਵੇਂ ਹੁਕਮ 16 ਨਵੰਬਰ ਤੱਕ ਲਾਗੂ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮਹਿੰਦਰ ਭਗਤ ਵਲੋਂ ਘਰ-ਘਰ ਜਾ ਕੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਇਮਰਾਨ ਖ਼ਾਨ ਦੀਆਂ ਤਿੰਨੇ ਭੈਣਾਂ ਹਿਰਾਸਤ ’ਚ-ਕੋਟ ਲਖਪਤ ਜੇਲ੍ਹ ਭੇਜੀਆਂ
Ad Position 24