22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਕਮੇਟੀਆਂ ਨੂੰ ਵੀ ਪੱਤਲਾਂ ਤੇ ਗੱਤੇ ਦੀਆਂ ਪਲੇਟਾਂ ਵਰਤੋਂ ਕਰਨ ਦੀ ਅਪੀਲ

ਜਲੰਧਰ, 21 ਸਤੰਬਰ (ਸ਼ਿਵ)- 25 ਸਤੰਬਰ ਨੂੰ ਆ ਰਹੇ ਉੱਰਤੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਜਲੰਧਰ ਵਲੋਂ ਦੇਵੀ ਸਹਾਏ ਐਸ. ਡੀ.

Ad Position 21
No active advertisement
ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਸ਼ਿਵ)- 25 ਸਤੰਬਰ ਨੂੰ ਆ ਰਹੇ ਉੱਰਤੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਜਲੰਧਰ ਵਲੋਂ ਦੇਵੀ ਸਹਾਏ ਐਸ.ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਵਿਚ ਕੌਂਸਲਰ ਅਸ਼ਵਨੀ ਅਗਰਵਾਲ ਸਮੇਤ ਹੋਰ ਲੋਕ ਸ਼ਾਮਿਲ ਹੋਏ। ਸਕੂਲ ਦੇ ਵਿਦਿਆਰਥੀਆਂ ਨੇ ਸਵੱਛਤਾ ਅਤੇ ਪਲਾਸਟਿਕ ਮੁਕਤ ਮੇਲੇ ਸਬੰਧੀ ਨਾਅਰਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਏਕਤਾ ਅਰੋੜਾ ਅਤੇ ਸਮੂਹ ਸਟਾਫ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਕੌਂਸਲਰ ਅਸ਼ਵਨੀ ਅਗਰਵਾਲ ਨੇ ਲੰਗਰ ਕਮੇਟੀਆਂ ਨੂੰ ਲੰਗਰ ਦੌਰਾਨ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪੱਤਲਾਂ ਤੇ ਗੱਤੇ ਦੀਆਂ ਪਲੇਟਾਂ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਹੈਲਥ ਅਫ਼ਸਰ ਡਾ. ਸ੍ਰੀ ਕ੍ਰਿਸ਼ਨ, ਐਸ.ਆਈ. ਵਿਕਰਾਂਤ ਸਿੱਧੂ, ਐਸ.ਆਈ. ਮੋਨਿਕਾ, ਸੀ.ਐੱਫ. ਅਮਨਦੀਪ ਕੌਰ ਅਤੇ ਮੋਟੀਵੇਟਰਜ਼ ਹਾਜ਼ਰ ਰਹੇ। ਐਸ.ਆਈ. ਮੋਨਿਕਾ ਵਲੋਂ ਕੌਂਸਲਰ ਸਾਹਿਬ, ਉਨ੍ਹਾਂ ਦੀ ਟੀਮ ਅਤੇ ਸਕੂਲ ਸਟਾਫ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦਰੱਖ਼ਤਾਂ ਦੀ ਕਥਿਤ ਗੈਰ-ਕਾਨੂੰਨੀ ਕਟਾਈ ਨੂੰ ਲੈ ਕੇ ਤੇਜਸਵੀ ਮਿਨਹਾਸ ਨੇ ਕੀਤੀਆਂ ਸ਼ਿਕਾਇਤਾਂ ਅਗਲੀ ਖ਼ਬਰ ਐਲ. ਪੀ. ਯੂ. ਵਿਖੇ ‘ਆਊਟਰੀਚ ਪ੍ਰੋਗਰਾਮ’ ਦੌਰਾਨ ਆਈ. ਆਰ. ਐਸ. ਅਧਿਕਾਰੀਆਂ ਦਾ ਸਨਮਾਨ
Ad Position 24