22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫੂਡ ਸੇਫਟੀ ਵਿੰਗ ਨੇ ਗੰਦਗੀ ’ਚ ਹੀ ਮਠਿਆਈ ਬਣਾਉਣ ਵਾਲੇ 4 ਦੁਕਾਨਦਾਰਾਂ ਦੇ ਕੀਤੇ ਚਾਲਾਨ

ਜਲੰਧਰ, 21 ਸਤੰਬਰ (ਜਤਿੰਦਰ ਪੰਮੀ)-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਠਿਆਈਆਂ ਦਾ ਕਾਰੋਬਾਰ ਤੇਜ਼ੀ ਫੜਦਾ ਜਾ ਰਿਹਾ ਹੈ ਪਰ ਕਈ ਦੁਕਾਨਦਾਰ ਗੰਦਗੀ ’ਚ ਹੀ ਮਠਿਆਈ ਬਣਾ ਰਹੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਅਜਿਹੇ ਹੀ ਦੁਕਾਨਦਾਰਾਂ ’ਤੇ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਜਤਿੰਦਰ ਪੰਮੀ)-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਠਿਆਈਆਂ ਦਾ ਕਾਰੋਬਾਰ ਤੇਜ਼ੀ ਫੜਦਾ ਜਾ ਰਿਹਾ ਹੈ ਪਰ ਕਈ ਦੁਕਾਨਦਾਰ ਗੰਦਗੀ ’ਚ ਹੀ ਮਠਿਆਈ ਬਣਾ ਰਹੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਅਜਿਹੇ ਹੀ ਦੁਕਾਨਦਾਰਾਂ ’ਤੇ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਸਨਿਚਰਵਾਰ ਤੇ ਐਤਵਾਰ ਨੂੰ ਹਲਵਾਈਆਂ ਤੇ ਬੇਕਰੀ ਦੀਆਂ ਦੁਕਾਨਾਂ ਦੀਆਂ ਵਰਕਸ਼ਾਪਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮਾਂ ਨੇ 25 ਦੇ ਕਰੀਬ ਦੁਕਾਨਾਂ ਦੀਆਂ ਵਰਕਸ਼ਾਪਾਂ ਦੀ ਜਾਂਚ ਕੀਤੀ, ਜਿਸ ਦੌਰਾਨ ਸਿਰਫ਼ 9 ਥਾਵਾਂ ’ਤੇ ਸਾਫ਼-ਸਫਾਈ ਮਿਲੀ ਜਦੋਂਕਿ ਬਾਕੀ ਥਾਵਾਂ ’ਤੇ ਗੰਦਗੀ ਵਿੱਚ ਹੀ ਮਠਿਆਈਆਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ’ਤੇ ਫੂਡ ਸੇਫਟੀ ਵਿੰਗ ਦੀਆਂ ਟੀਮਾਂ ਨੇ 4 ਦੁਕਾਨਾਂ ਦੇ ਚਲਾਨ ਕੀਤੇ ਅਤੇ 12 ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਲਈ ਆਖਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੂਡ ਸੇਫ਼ਟੀ ਅਫ਼ਸਰ ਰਾਸ਼ੂ ਮਹਾਜਨ, ਰਵਿਨੰਦਨ ਗੋਇਲ, ਪ੍ਰਭਜੋਤ ਕੌਰ, ਮੁਕੁਲ ਗਿੱਲ ਅਤੇ ਰੋਬਿਨ ਕੁਮਾਰ ਦੀਆਂ ਟੀਮਾਂ ਵਲੋਂ ਮਹਾਨਗਰ ਸਮੇਤ ਭੋਗਪੁਰ, ਸ਼ਾਹਕੋਟ, ਆਦਮਪੁਰ ਅਤੇ ਨਕੋਦਰ ਖੇਤਰਾਂ ਵਿੱਚ ਵੱਖ-ਵੱਖ ਮਠਿਆਈਆਂ ਤੇ ਬੇਕਰੀਆਂ ਦੀਆਂ ਕੁੱਲ 25 ਥਾਵਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ 4 ਵਰਕਸ਼ਾਪ ਮਾਲਕਾਂ ਦੇ ਮੌਕੇ ’ਤੇ ਹੀ ਚਾਲਾਨ ਕੱਟੇ ਗਏ ਅਤੇ 12 ਦੁਕਾਨਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਧਾਰਾ 32 ਅਧੀਨ ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਚੌਕੀ ਇੰਚਾਰਜ ’ਤੇ ਗੋਲੀ ਚਲਾਉਣ ਵਾਲੇ ਯੂ-ਟਿਊਬਰ ਨੂੰ ਪਿਸਤੌਲ ਵੇਚਣ ਵਾਲਾ 4 ਪਿਸਤੌਲਾਂ ਤੇ 2 ਜ਼ਿੰਦਾ ਰੌਂਦਾਂ ਸਮੇਤ ਗ੍ਰ... ਅਗਲੀ ਖ਼ਬਰ ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਭੇਜਿਆ ਕਾਨੂੰਨੀ ਨੋਟਿਸ-ਰਵੀਸ਼ ਰਾਜ
Ad Position 24