20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਜੰਡਿਆਲਾ ਵਿਚ ਨਾਕੇ ’ਤੇ ਚੈਕਿੰਗ ਦੌਰਾਨ ਪੁਲਿਸ ’ਤੇ ਫਾਇਰਿੰਗ, ਵਾਲ-ਵਾਲ ਬਚਿਆ ਚੌਕੀ ਇੰਚਾਰਜ , ਵਿਦੇਸ਼ੀ ਪਿਸਟਲ ਸਮੇਤ ਦੋ ਕਾਬੂ

ਜੰਡਿਆਲਾ ਮੰਜਕੀ, 20 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) ਸਥਾਨਕ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵੱਲੋਂ ਅੱਧੀ ਰਾਤ ਵੇਲੇ ਜਲੰਧਰ ਚੌਂਕ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਅੱਧੀ ਰਾਤ ਨੂੰ ਫਗਵਾੜਾ ਸਾਈਡ ਤੋਂ ਆਈ ਕਾਲੇ ਰੰਗ ਦੀ ਗੱਡੀ ਨੰਬਰ ਪੀਬੀ08-ਜੀਬੀ-1101 ਸਕਾਰਪੀਓ ਨੂੰ ਰੋਕ ਕੇ ਡਰਾਈਵਿੰਗ ਲਾਈਸੰਸ ਸਬੰਧੀ ਪੁੱਛਿਆ ਗਿਆ ਤਾਂ ਡਰਾਈਵਿੰਗ ਸੀਟ ਤੇ ਨਾਲ ਬੈਠੇ ਵਿਅਕਤੀ ਨੇ ਪਿਸਟਲ ਕੱਢ ਲਈ। ਚੌਂਕੀ ਇੰਚਾਰਜ ਜੰਡਿਆਲਾ ਨਰਿੰਦਰ ਮੋਹਨ ਨੇ ਦੱਸਿਆ ਕਿ ਮੇਰੇ ਵਲੋਂ ਆਈਡੀ ਮੰਗਣ ’ਤੇ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਨੇ ਡੱਬ ਵਿਚੋਂ ਪਿਸਟਲ ਕੱਢਿਆ ਤੇ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਉੱਪਰ ਫਾਇਰ ਕਰਨ ਲੱਗਾ ਜਿਸ ’ਤੇ ਮੈਂ ਉਸਦੀ ਸੱਜੀ ਬਾਂਹ ਨੂੰ ਫੜ ਕੇ ਇੱਕਦਮ ਸਾਈਡ ’ਤੇ ਕੀਤਾ ਤਾਂ ਉਸਨੇ ਪਿਸਟਲ ਵਿਚੋਂ ਦੋ ਰੌਂਦ ਫਾਇਰ ਕਰ ਦਿੱਤੇ ਜੋ ਸਾਹਮਣੇ ਨਾਨ ਬਣਾਉਣ ਵਾਲੀ ਦੁਕਾਨ ਦੀ ਕੰਧ ਵਿਚ ਲੱਗੇ।

Ad Position 21
No active advertisement
ਨਾਨ ਵੇਚਣ ਵਾਲੀ ਦੁਕਾਨ ਦੀ ਕੰਧ ਵਿਚ ਲੱਗਾ ਗੋਲੀ ਦਾ ਨਿਸ਼ਾਨ। 21-09-2026
ਜੰਡਿਆਲਾ ਮੰਜਕੀ, 20 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) ਸਥਾਨਕ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵੱਲੋਂ ਅੱਧੀ ਰਾਤ ਵੇਲੇ ਜਲੰਧਰ ਚੌਂਕ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਅੱਧੀ ਰਾਤ ਨੂੰ ਫਗਵਾੜਾ ਸਾਈਡ ਤੋਂ ਆਈ ਕਾਲੇ ਰੰਗ ਦੀ ਗੱਡੀ ਨੰਬਰ ਪੀਬੀ08-ਜੀਬੀ-1101 ਸਕਾਰਪੀਓ ਨੂੰ ਰੋਕ ਕੇ ਡਰਾਈਵਿੰਗ ਲਾਈਸੰਸ ਸਬੰਧੀ ਪੁੱਛਿਆ ਗਿਆ ਤਾਂ ਡਰਾਈਵਿੰਗ ਸੀਟ ਤੇ ਨਾਲ ਬੈਠੇ ਵਿਅਕਤੀ ਨੇ ਪਿਸਟਲ ਕੱਢ ਲਈ। ਚੌਂਕੀ ਇੰਚਾਰਜ ਜੰਡਿਆਲਾ ਨਰਿੰਦਰ ਮੋਹਨ ਨੇ ਦੱਸਿਆ ਕਿ ਮੇਰੇ ਵਲੋਂ ਆਈਡੀ ਮੰਗਣ ’ਤੇ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਨੇ ਡੱਬ ਵਿਚੋਂ ਪਿਸਟਲ ਕੱਢਿਆ ਤੇ ਮੈਨੂੰ ਮਾਰਨ ਦੀ ਨੀਅਤ ਨਾਲ ਮੇਰੇ ਉੱਪਰ ਫਾਇਰ ਕਰਨ ਲੱਗਾ ਜਿਸ ’ਤੇ ਮੈਂ ਉਸਦੀ ਸੱਜੀ ਬਾਂਹ ਨੂੰ ਫੜ ਕੇ ਇੱਕਦਮ ਸਾਈਡ ’ਤੇ ਕੀਤਾ ਤਾਂ ਉਸਨੇ ਪਿਸਟਲ ਵਿਚੋਂ ਦੋ ਰੌਂਦ ਫਾਇਰ ਕਰ ਦਿੱਤੇ ਜੋ ਸਾਹਮਣੇ ਨਾਨ ਬਣਾਉਣ ਵਾਲੀ ਦੁਕਾਨ ਦੀ ਕੰਧ ਵਿਚ ਲੱਗੇ। ਉਹਨਾਂ ਦੱਸਿਆ ਕਿ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਹਮਲਾਵਰ ਨੂੰ ਕਾਬੂ ਕਰਕੇ ਉਸਦਾ ਪਿਸਟਲ ਵੀ ਫੜ ਲਿਆ ਗਿਆ। ਉਸ ਦੀ ਪਹਿਚਾਨ ਯੂਟਿਊਬਰ ਦੱਸੇ ਜਾ ਰਹੇ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਪੁੱਤਰ ਜਸਵਿੰਦਰ ਸਿੰਘ ਵਾਸੀ ਅੱਟੀ, ਥਾਣਾ ਫਿਲੌਰ ਵਜੋਂ ਹੋਈ। ਡਰਾਈਵਰ ਸੀਟ ’ਤੇ ਬੈਠੇ ਲੜਕੇ ਨੇ ਆਪਣਾ ਨਾਮ ਦਿਲਪ੍ਰੀਤ ਸਿੰਘ ਪੁੱਤਰ ਗੁਰਨੇਜ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ, ਥਾਣਾ ਫਤਿਹਗੜ੍ਹ ਸਾਹਿਬ ਦੱਸਿਆ। ਬਰਾਮਦ ਪਿਸਟਲ ਦੇ ਲਾਈਸੈਂਸ ਸਬੰਧੀ ਪੁੱਛੇ ਜਾਣ ’ਤੇ ਉਹ ਕੋਈ ਅਸਲਾ ਲਾਇਸੰਸ ਪੇਸ਼ ਨਹੀਂ ਕਰ ਸਕੇ। ਬਰਾਮਦ ਕੀਤੇ ਗਏ ਵਿਦੇਸ਼ੀ (ਆਸਟ੍ਰੀਆ) ਪਿਸਟਲ ਵਿੱਚੋਂ ਮੈਗਜੀਨ ਚੈੱਕ ਕਰਨ ’ਤੇ ਉਸ ਵਿਚੋਂ ਤਿੰਨ ਜਿੰਦਾ ਰੋਂਦ ਅਤੇ ਦੋ ਚੱਲੇ ਹੋਏ ਖੋਲ ਬਰਾਮਦ ਹੋਏ। ਕਾਬੂ ਕੀਤੇ ਉਕਤ ਵਿਅਕਤੀਆਂ ਖਿਲਾਫ ਥਾਣਾ ਸਦਰ ਜਲੰਧਰ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਾਬੂ ਵਿਅਕਤੀਆਂ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਬੀ.ਐਮ.ਸੀ. ਚੌਕ ’ਤੇ ਟਰੈਫਿਕ ਲਾਈਟਾਂ ਦੀਆਂ ਤਾਰਾਂ ਚੋਰੀ, ਟ੍ਰੈਫਿਕ ਸਿਗਨਲ ਹੋਏ ਬੰਦ ਅਗਲੀ ਖ਼ਬਰ ‘ਜਮਹੂਰੀ ਕਿਸਾਨ ਸਭਾ’ ਅਤੇ ‘ਪੰਜਾਬ ਕਿਸਾਨ ਯੂਨੀਅਨ’ ਨੇ ਕਰਵਾਈ ਸੂਬਾ ਪੱਧਰੀ ‘ਕਿਸਾਨ ਮਜ਼ਦੂਰ ਏਕਤਾ ਰੈਲੀ’
Ad Position 24