ਪ੍ਰੋਮੋ ਰਨ ਵਿੱਚ ਬੱਚਿਆਂ ਤੋਂ ਲੈ ਕੇ ਵੈਟਰਨ ਦੌੜਾਕਾਂ ਨੇ ਕੀਤੀ ਸ਼ਮੂਲੀਅਤ
ਜਲੰਧਰ, 20 ਸਤੰਬਰ (ਡਾ ਜਤਿੰਦਰ ਸਾਬੀ) ਕੈਪੀਟਲ ਸਮਾਲ ਫਾਈਨਾਂਸ ਬੈੱਕ-ਵਨ ਰੇਸ ਜਲੰਧਰ ਹਾਫ ਮੈਰਾਥਨ-2026 ਦੇ ਸਬੰਧ ਵਿੱਚ ਹੋਈ ‘ਪ੍ਰੋਮੋ ਰਨ’ ਵਿੱਚ ਬੱਚਿਆਂ ਤੋਂ ਲੈ ਕੇ 80 ਸਾਲ ਤੱਕ ਦੀ ਉਮਰ ਦੇ 1000 ਤੋਂ ਵੱਧ ਰਨਰਜ਼ ਨੇ ਹਿੱਸਾ ਲਿਆ। 29 ਨਵੰਬਰ ਨੂੰ ਹੋਣ ਜਾ ਰਹੀ ਵਨ ਰੇਸ ਜਲੰਧਰ ਹਾਫ ਮੈਰਾਥਨ ਦੇ ਸਬੰਧ ਵਿੱਚ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਪ੍ਰੋਮੋ ਰਨ ਦਾ ਆਯੋਜਨ ਮਾਡਲ ਟਾਊਨ, ਜਲੰਧਰ ਦੇ ਸ਼ਿਵਾਨੀ ਪਾਰਕ ਦੇ ਨੇੜੇ ਕੀਤਾ ਗਿਆ।
ਜਲੰਧਰ, 20 ਸਤੰਬਰ (ਡਾ ਜਤਿੰਦਰ ਸਾਬੀ) ਕੈਪੀਟਲ ਸਮਾਲ ਫਾਈਨਾਂਸ ਬੈੱਕ-ਵਨ ਰੇਸ ਜਲੰਧਰ ਹਾਫ ਮੈਰਾਥਨ-2026 ਦੇ ਸਬੰਧ ਵਿੱਚ ਹੋਈ ‘ਪ੍ਰੋਮੋ ਰਨ’ ਵਿੱਚ ਬੱਚਿਆਂ ਤੋਂ ਲੈ ਕੇ 80 ਸਾਲ ਤੱਕ ਦੀ ਉਮਰ ਦੇ 1000 ਤੋਂ ਵੱਧ ਰਨਰਜ਼ ਨੇ ਹਿੱਸਾ ਲਿਆ। 29 ਨਵੰਬਰ ਨੂੰ ਹੋਣ ਜਾ ਰਹੀ ਵਨ ਰੇਸ ਜਲੰਧਰ ਹਾਫ ਮੈਰਾਥਨ ਦੇ ਸਬੰਧ ਵਿੱਚ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਪ੍ਰੋਮੋ ਰਨ ਦਾ ਆਯੋਜਨ ਮਾਡਲ ਟਾਊਨ, ਜਲੰਧਰ ਦੇ ਸ਼ਿਵਾਨੀ ਪਾਰਕ ਦੇ ਨੇੜੇ ਕੀਤਾ ਗਿਆ। ਬੈਂਕ ਦੇ ਚੀਫ ਪ੍ਰਮੋਟਰ ਸ. ਅਮਰਜੀਤ ਸਿੰਘ ਸਮਰਾ ਵੱਲੋਂ ਸਵੇਰੇ ਦੌੜ ਵਿੱਚ ਹਿੱਸਾ ਲੈਣ ਵਾਲੇ ਰਨਰਜ਼ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਰਵਜੀਤ ਸਮਰਾ ਨੇ ਦੱਸਿਆ ਕਿ 2 9 ਨਵੰਬਰ ਨੂੰ ਹੋਣ ਜਾ ਰਹੀ ਜਲੰਧਰ ਹਾਫ ਮੈਰਾਥਨ ਦੀ ਰਜਿਸਟ੍ਰੇਸ਼ਨ ਸ਼ੁਰੂ ਹੈ। ਇਸ ਮੈਰਾਥਨ ਵਿੱਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਦੌੜ ਕਰਵਾਈ ਜਾਵੇਗੀ, ਜਿਸ ਵਿੱਚ 12 ਤੋਂ 15 ਸਾਲ, 15 ਤੋਂ 18 ਸਾਲ ਦੇ ਬੱਚੇ ਅਤੇ 18 ਸਾਲ ਤੋਂ ਵੱਧ ਉਮਰ ਦੇ ਰਨਰਜ਼ ਆਪਣੀ-ਆਪਣੀ ਕੈਟੇਗਰੀ ਵਿੱਚ ਭਾਗ ਲੈਣਗੇ।