ਸੀ.ਏ. ਐਸੋਸੀਏਸ਼ਨ ਜਲੰਧਰ ਵਲੋਂ ਸੀਨੀਅਰ ਆਮਦਨ ਕਰ ਅਧਿਕਾਰੀਆਂ ਦਾ ਸਨਮਾਨ
ਜਲੰਧਰ , 20 ਸਤੰਬਰ (ਸ਼ਿਵ)-ਚਾਰਟਡ ਅਕਾਊਂਟੈਂਟਸ ਐਸੋਸੀਏਸ਼ਨ ਜਲੰਧਰ ਵਲੋਂ “ਛੋਟੇ ਕਰਦਾਤਾਵਾਂ ਦੀਆਂ ਵਿਦੇਸ਼ੀ ਸੰਪਤੀਆਂ–ਖੁਲਾਸਾ ਯੋਜਨਾ, 2026” ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਪ੍ਰਸੇਨਜੀਤ ਸਿੰਘ, ਆਈ.
ਜਲੰਧਰ , 20 ਸਤੰਬਰ (ਸ਼ਿਵ)-ਚਾਰਟਡ ਅਕਾਊਂਟੈਂਟਸ ਐਸੋਸੀਏਸ਼ਨ ਜਲੰਧਰ ਵਲੋਂ “ਛੋਟੇ ਕਰਦਾਤਾਵਾਂ ਦੀਆਂ ਵਿਦੇਸ਼ੀ ਸੰਪਤੀਆਂ–ਖੁਲਾਸਾ ਯੋਜਨਾ, 2026” ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਪ੍ਰਸੇਨਜੀਤ ਸਿੰਘ, ਆਈ. ਆਰ. ਐਸ., ਮੈਂਬਰ, ਸੀ. ਬੀ.ਡੀ. ਟੀ. ਅਤੇ ਮਯੰਕ ਪ੍ਰਿਯਦਰਸ਼ੀ, ਆਈ. ਆਰ. ਐਸ. ਪ੍ਰਧਾਨ ਮੁੱਖ ਆਮਦਨ ਕਰ ਕਮਿਸ਼ਨਰ, ਐਨ. ਡਬਲਿਊ. ਆਰ. ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦੇਸ਼ੀ ਸੰਪਤੀਆਂ ਨਾਲ ਸਬੰਧਤ ਖੁਲਾਸਾ ਯੋਜਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਆਮਦਨ ਕਰ ਵਿਭਾਗ ਅਤੇ ਚਾਰਟਡ ਅਕਾਊਂਟੈਂਟਸ ਵਿਚਕਾਰ ਵੱਖ-ਵੱਖ ਮੁੱਦਿਆਂ ’ਤੇ ਸਾਰਥਕ ਵਿਚਾਰ-ਵਟਾਂਦਰਾ ਵੀ ਹੋਇਆ। ਚਾਰਟਡ ਅਕਾਊਂਟੈਂਟਸ ਐਸੋਸੀਏਸ਼ਨ ਵਲੋਂ ਇਸ ਮਹੱਤਵਪੂਰਨ ਪ੍ਰੋਗਰਾਮ ਦੇ ਸਫਲ ਆਯੋਜਨ ਅਤੇ ਬਿਹਤਰ ਤਾਲਮੇਲ ਲਈ ਐਸ. ਐਸ. ਭਦੌਰੀਆ, ਪ੍ਰਧਾਨ ਆਮਦਨ ਕਰ ਕਮਿਸ਼ਨਰ, ਜਲੰਧਰ ਅਤੇ ਸ਼੍ਰੀ ਐਸ. ਪੀ. ਸਿੰਘ, ਡੀ. ਸੀ. ਆਈ. ਟੀ. ਜਲੰਧਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀ.ਏ. ਸੀ. ਕੇ. ਕੌਲ, ਚੇਅਰਮੈਨ,ਸੀ.ਏ. ਐਸ. ਐਸ. ਕਾਲਰਾ, ਐਡਵੋਕੇਟ ਦਿਨੇਸ਼ ਸਰਨਾ, ਸੀ.ਏ. ਆਰ. ਐਸ. ਕਾਲਰਾ, ਸੀ.ਏ. ਅਸ਼ਵਨੀ ਰਣਦੇਵ, ਸੀ.ਏ. ਸਲਿਲ ਗੁਪਤਾ,ਸੀ.ਏ. ਗੁਰਲੀਨ ਸਹਨੀ ਅਤੇ ਸੀ.ਏ. ਅਸ਼ਵਨੀ ਜਿੰਦਲ ਜਨਰਲ ਸਕੱਤਰ ਸਮੇਤ ਹੋਰ ਮੈਂਬਰ ਹਾਜ਼ਰ ਰਹੇ।