20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੁਫ਼ਤ ਮੈਡੀਕਲ ਕੈਂਪ ਦੌਰਾਨ 150 ਤੋਂ ਵੱਧ ਵਿਅਕਤੀਆਂ ਨੇ ਕਰਵਾਈ ਜਾਂਚ

ਜਲੰਧਰ, 20 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 21-09-2026
ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ) - ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲਿੰਕ ਕਲੋਨੀ, ਨਕੋਦਰ ਰੋਡ, ਜਲੰਧਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ 150 ਤੋਂ ਵੱਧ ਵਿਅਕਤੀਆਂ ਨੇ ਆਪਣੀ ਜਾਂਚ ਕਰਵਾ ਕੇ ਕੈਂਪ ਦਾ ਲਾਭ ਲਿਆ। ਸੁਸਾਇਟੀ ਦੇ ਪ੍ਰਧਾਨ ਡਾ. ਗੁਰਵਿੰਦਰ ਪਾਲ ਸਿੰਘ ਛਾਬੜਾ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਜਿੱਥੇ ਡਾ. ਸਾਹਿਲ ਮਹਿਰਾ ਅਤੇ ਡਾ. (ਮੇਜਰ) ਪ੍ਰਮੋਦ ਮਹਿੰਦਰ ਵਲੋਂ ਵਿਅਕਤੀਆਂ ਦੀ ਮੁਫ਼ਤ ਜਾਂਚ ਕੀਤੀ ਗਈ, ਉੱਥੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਨੇ ਹੱਡੀਆਂ ਦੀ ਮੁਫ਼ਤ ਜਾਂਚ, ਬਲੱਡ ਸ਼ੂਗਰ ਟੈੱਸਟ ਅਤੇ ਹੱਡੀਆਂ ਦਾ ਸਕੈਨ ਕਰਵਾ ਕੇ ਕੈਂਪ ਦਾ ਲਾਭ ਲਿਆ। ਕੈਂਪ ਦੌਰਾਨ ਸਕੱਤਰ ਚੰਦਰ ਸ਼ੇਖਰ, ਜੁਆਇੰਟ ਸਕੱਤਰ ਪਰਮਿੰਦਰ ਪਾਲ ਸਿੰਘ,ਪਰਵੀਨ ਰਾਮਦਾਸੀਆ, ਖਜਾਨਚੀ ਓਮ ਗੌਰੀ ਦੱਤ ਸ਼ਰਮਾ, ਰਵਿੰਦਰ ਪਾਲ ਸਿੰਘ ਗਰੋਵਰ, ਲਖਵਿੰਦਰ ਸਿੰਘ, ਸੁਰਿੰਦਰ, ਵੀਨਾ, ਸੁਰਿੰਦਰ ਪਾਲ ਸਿੰਘ, ਅਗਰਵਾਲ, ਜਸਲੀਨ ਸਿੰਘ, ਗੁਰਿੰਦਰ ਦੀਪ ਭਾਟੀਆ, ਸੁਖਵਿੰਦਰ ਕੌਰ ਅਤੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸੀ.ਏ. ਐਸੋਸੀਏਸ਼ਨ ਜਲੰਧਰ ਵਲੋਂ ਸੀਨੀਅਰ ਆਮਦਨ ਕਰ ਅਧਿਕਾਰੀਆਂ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਮੇਲੇ ਦੀਆਂ ਤਿਆਰੀਆਂ ਸੰਬੰਧੀ ਹੋਈ ਇਕੱਤਰਤਾ
Ad Position 24