10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਲੰਮਾ ਪਿੰਡ ਚੌਕ - ਜੰਡੂਸਿੰਘਾ ਮਾਰਗ ਦੀ ਬਣੀ ਤਰਸਯੋਗ ਹਾਲਤ , ਰਾਹਗੀਰ ਪ੍ਰੇਸ਼ਾਨ ਥਾਂ- ਥਾਂ ਟੋਇਆਂ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਹੋਇਆ ਔਖਾ

ਚੁਗਿੱਟੀ/ ਜੰਡੂ ਸਿੰਘਾ, 9 ਅਗਸਤ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਵੱਲ ਨੂੰ ਜਾਂਦੀ ਸੜਕ ਪਿਛਲੇ ਕਈ ਸਾਲਾਂ ਤੋਂ ਖ਼ਸਤਾ ਹਾਲਤ ਵਿੱਚ ਹੈ ਜਿਸ ਕਾਰਨ ਉਕਤ ਮਾਰਗ ‘ਤੇ ਆਉਣ - ਜਾਣ ਵਾਲੇ ਲੋਕ ਭਾਰੀ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹੋ ਚੁੱਕੇ ਹਨ। ਇਸ ਮਸਲੇ ਨੂੰ ਲੈਣ ਕੇ ਸਬੰਧਿਤ ਮਹਿਕਮੇ ਪ੍ਰਤੀ ਭੜਾਸ ਕੱਢਦੇ ਹੋਏ ਰਾਮਜੀ ਦਾਸ, ਗੁਰਸ਼ਰਨ ਸਿੰਘ, ਤਜਿੰਦਰ ਸਿੰਘ,ਮਦਨ ਲਾਲ, ਤਰਸੇਮ ਸਿੰਘ ,ਸ਼ਾਮ ਸੁੰਦਰ, ਕਾਂਤਾ ਦੇਵੀ, ਜਸਦੀਪ ਸਿੰਘ, ਪਿਆਰੇ ਲਾਲ, ਗੌਤਮ ਸ਼ਰਮਾ,ਜਗਨ ਨਾਥ,ਗੀਤਾ ਦੇਵੀ ਤੇ ਬਿਧੀ ਚੰਦ ਸਮੇਤ ਕਈ ਹੋਰ ਰਾਹਗੀਰਾਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਮਾੜੀ ਹਾਲਤ ਵਿੱਚ ਹੈ।

Ad Position 21
No active advertisement
ਖ਼ਸਤਾ ਹਾਲਤ ਸੜਕ ਤੋਂ ਲੰਘਦੇ ਹੋਏ ਵਾਹਨ ਚਾਲਕ। 10-08-2026
ਚੁਗਿੱਟੀ/ ਜੰਡੂ ਸਿੰਘਾ, 9 ਅਗਸਤ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਵੱਲ ਨੂੰ ਜਾਂਦੀ ਸੜਕ ਪਿਛਲੇ ਕਈ ਸਾਲਾਂ ਤੋਂ ਖ਼ਸਤਾ ਹਾਲਤ ਵਿੱਚ ਹੈ ਜਿਸ ਕਾਰਨ ਉਕਤ ਮਾਰਗ ‘ਤੇ ਆਉਣ - ਜਾਣ ਵਾਲੇ ਲੋਕ ਭਾਰੀ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹੋ ਚੁੱਕੇ ਹਨ। ਇਸ ਮਸਲੇ ਨੂੰ ਲੈਣ ਕੇ ਸਬੰਧਿਤ ਮਹਿਕਮੇ ਪ੍ਰਤੀ ਭੜਾਸ ਕੱਢਦੇ ਹੋਏ ਰਾਮਜੀ ਦਾਸ, ਗੁਰਸ਼ਰਨ ਸਿੰਘ, ਤਜਿੰਦਰ ਸਿੰਘ,ਮਦਨ ਲਾਲ, ਤਰਸੇਮ ਸਿੰਘ ,ਸ਼ਾਮ ਸੁੰਦਰ, ਕਾਂਤਾ ਦੇਵੀ, ਜਸਦੀਪ ਸਿੰਘ, ਪਿਆਰੇ ਲਾਲ, ਗੌਤਮ ਸ਼ਰਮਾ,ਜਗਨ ਨਾਥ,ਗੀਤਾ ਦੇਵੀ ਤੇ ਬਿਧੀ ਚੰਦ ਸਮੇਤ ਕਈ ਹੋਰ ਰਾਹਗੀਰਾਂ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਮਾੜੀ ਹਾਲਤ ਵਿੱਚ ਹੈ। ਜਿਥੇ ਵਾਹਨਾਂ ਦੀ ਆਵਾਜਾਈ ਦੌਰਾਨ ਉਡਦੀ ਧੂੜ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਉਸ ਦੀ ਲਪੇਟ ਵਿਚ ਆਉਣ ਨਾਲ ਹਰ ਉਮਰ ਵਰਗ ਦੇ ਲੋਕ ਭਿਆਨਕ ਬੀਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੇਸ਼ਾਨੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਮੀਂਹ ਪੈਂਦਾ ਹੈ। ਉਸ ਦੌਰਾਨ ਪਾਣੀ ਲੰਮਾ ਪਿੰਡ ਚੌਂਕ ਤੇ ਇਸਦੇ ਨਾਲ ਲੱਗਦੇ ਖੇਤਰ ਵਿੱਚ ਖੜ੍ਹਾ ਹੋ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਬੜੀ ਮੁਸ਼ਕਲ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਲੰਮਾ ਪਿੰਡ ਚੌਂਕ ਤੋਂ ਸੁੱਚੀ ਪਿੰਡ ਵੱਲ ਨੂੰ ਜਾਂਦੇ ਰਾਹ ‘ਤੇ ਵੀ ਬਰਸਾਤੀ ਪਾਣੀ ਨਾਲ ਟੋਏ ਭਰ ਜਾਂਦੇ ਹਨ। ਉਸ ਮੌਕੇ ਟੋਇਆਂ ਦੀ ਡੂੰਘਾਈ ਦਾ ਪਤਾ ਨਾ ਲੱਗਣ ਕਾਰਨ ਵਾਹਨ ਚਾਲਕਾਂ ਦਾ ਸੰਤੁਲਨ ਵਿਗੜਨ ਕਾਰਨ ਹਾਦਸੇ ਹੋ ਜਾਂਦੇ ਹਨ ਤੇ ਉਸ ਦੌਰਾਨ ਵਾਹਨਾਂ ‘ਤੇ ਸਵਾਰ ਲੋਕਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਹੁਣ ਤੱਕ ਕਈ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਸਬੰਧੀ ਮੀਡੀਆ ਰਾਹੀਂ ਚਰਚਾ ਵੀ ਹੋਈ ਤੇ ਲੋਕਾਂ ਵਲੋਂ ਪ੍ਰਸ਼ਾਸਨ ਤੋਂ ਉਕਤ ਮਾਰਗ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਗਈ,ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਸ ਮਸਲੇ ਦੇ ਹੱਲ ਲਈ ਹੁਣ ਤੱਕ ਕਿਸੇ ਅਧਿਕਾਰੀ ਵੱਲੋਂ ਗੰਭੀਰਤਾ ਨਹੀਂ ਵਰਤੀ ਗਈ। ਜਿਸ ਕਾਰਨ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਤੇ ਇਲਾਕਾ ਵਸਨੀਕਾਂ ਦੇ ਨਾਲ -ਨਾਲ ਉਕਤ ਚੌਂਕ ਦੇ ਆਸ ਪਾਸ ਦੇ ਦੁਕਾਨਦਾਰ ਵੀ ਬੜੇ ਦੁੱਖੀ ਹਨ । ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਸੜਕ ਕਾਫ਼ੀ ਟੁੱਟੀ ਹੋਈ ਹੋਣ ਕਾਰਨ ਉਥੇ ਆਏ ਦਿਨ ਵਾਹਨ ਧੱਸ ਰਹੇ ਹਨ ਉਸ ਦੌਰਾਨ ਵਾਹਨਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਉਨ੍ਹਾਂ ਵਾਹਨਾਂ ‘ਚ ਬੈਠੇ ਲੋਕ ਵੀ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਹੁਣ ਤੱਕ ਕਈ ਵਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਅਗਲੀ ਖ਼ਬਰ ਪੰਜਾਬ ਖੋ - ਖੋ ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਖੋ-ਖੋ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨ ਲਈ ਬਣਾਈ ਰਣਨੀਤ...
Ad Position 24