ਸਤਪਾਲ ਗਿੱਲ ਨੇ ਟੀਮ ਸਮੇਤ ਛੱਠ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ
ਜਲੰਧਰ, 15 ਨਵੰਬਰ (ਸ਼ਿਵ)- ਛੱਠ ਪੂਜਾ ਦੇ ਪਵਿੱਤਰ ਤਿਉਹਾਰ ਮੌਕੇ ਬਾਬਾ ਬੁੱਢਾ ਜੀ ਪੁਲ ਵਿਖੇ ਲਗਾਏ ਸਵਾਗਤੀ ਮੰਚ ‘ਤੇ ਵਿਧਾਨ ਸਭਾ ਹਲਕਾ ਵੈਸਟ ਤੋਂ ਸੰਭਾਵੀ ਆਜ਼ਾਦ ਉਮੀਦਵਾਰ ਤੇ ਠੇਕੇਦਾਰ ਸਤਪਾਲ ਗਿੱਲ ਆਪਣੀ ਟੀਮ ਸਮੇਤ ਪਹੁੰਚੇ ਤੇ ਛੱਠ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਵੈਸਟ ’ਚ ਸਤਪਾਲ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ ਦਰਜਨਾਂ ਤੋਂ ਵੱਧ ਛੱਠ ਘਾਟਾਂ ਦਾ ਨਿਰਮਾਣ ਕਰਵਾਇਆ ਗਿਆ ਹੈ।
ਜਲੰਧਰ, 15 ਨਵੰਬਰ (ਸ਼ਿਵ)- ਛੱਠ ਪੂਜਾ ਦੇ ਪਵਿੱਤਰ ਤਿਉਹਾਰ ਮੌਕੇ ਬਾਬਾ ਬੁੱਢਾ ਜੀ ਪੁਲ ਵਿਖੇ ਲਗਾਏ ਸਵਾਗਤੀ ਮੰਚ ‘ਤੇ ਵਿਧਾਨ ਸਭਾ ਹਲਕਾ ਵੈਸਟ ਤੋਂ ਸੰਭਾਵੀ ਆਜ਼ਾਦ ਉਮੀਦਵਾਰ ਤੇ ਠੇਕੇਦਾਰ ਸਤਪਾਲ ਗਿੱਲ ਆਪਣੀ ਟੀਮ ਸਮੇਤ ਪਹੁੰਚੇ ਤੇ ਛੱਠ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਵੈਸਟ ’ਚ ਸਤਪਾਲ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ ਦਰਜਨਾਂ ਤੋਂ ਵੱਧ ਛੱਠ ਘਾਟਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਮੌਕੇ ਛੱਠ ਪੂਜਾ ਸੇਵਾ ਸੰਮਤੀ ਵਲੋਂ ਲਗਾਏ ਸਵਾਗਤੀ ਮੰਚ ‘ਤੇ ਪ੍ਰਕਾਸ਼ ਵਲੋਂ ਸਤਪਾਲ ਗਿੱਲ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਗੋਲੂ, ਰਾਹੁਲ, ਅਮਰ, ਕਰਨ ਗਿੱਲ, ਪੰਚਮ ਤੇ ਛੱਠ ਪੂਜਾ ਸੇਵਾ ਸੰਮਤੀ ਦੇ ਮੈਂਬਰ ਵੀ ਮੌਜੂਦ ਸਨ।