ਪੰਜਾਬ ਖੋ - ਖੋ ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਖੋ-ਖੋ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨ ਲਈ ਬਣਾਈ ਰਣਨੀਤੀ
ਜਲੰਧਰ, 9 ਅਗਸਤ (ਡਾ ਜਤਿੰਦਰ ਸਾਬੀ)-ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਇੱਥੇ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਕੁਮਾਰ (ਐੱਸ. ਪੀ.
ਜਲੰਧਰ, 9 ਅਗਸਤ (ਡਾ ਜਤਿੰਦਰ ਸਾਬੀ)-ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਇੱਥੇ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਕੁਮਾਰ (ਐੱਸ.ਪੀ. ਰਿਟਾਇਰਡ) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਖੋ-ਖੋ ਖੇਡ ਨਾਲ ਜੁੜੇ ਪ੍ਰਮੁੱਖ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਦੌਰਾਨ ਪੰਜਾਬ ਵਿੱਚ ਖੋ-ਖੋ ਖੇਡ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨ ਖਿਡਾਰੀਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਅਤੇ ਆਉਣ ਵਾਲੀਆਂ ਖੇਡ ਪ੍ਰਤੀਯੋਗਤਾਵਾਂ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਚੇਅਰਮੈਨ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਵਿਖੇ ਹੋਣ ਵਾਲੀ ਆਗਾਮੀ ਖੋ-ਖੋ ਚੈਂਪੀਅਨਸ਼ਿਪ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਚੈਂਪੀਅਨਸ਼ਿਪ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਲਦ ਹੀ ਖਿਡਾਰੀਆਂ, ਕੋਚਾਂ ਅਤੇ ਸੰਬੰਧਤ ਧਿਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪੰਜਾਬ ਵਿੱਚ ਖੋ-ਖੋ ਖੇਡ ਨੂੰ ਜ਼ਲ੍ਹਿਾ ਪੱਧਰ ਤੋਂ ਰਾਜ ਪੱਧਰ ਤੱਕ ਹੋਰ ਪ੍ਰਫੁੱਲਤ ਕਰਨਾ, ਨੌਜਵਾਨ ਖਿਡਾਰੀਆਂ ਨੂੰ ਉਚਿਤ ਪਲੇਟਫਾਰਮ ਅਤੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਅਤੇ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਵੱਲੋਂ ਆਉਣ ਵਾਲੀਆਂ ਪ੍ਰਤੀਯੋਗਤਾਵਾਂ ਲਈ ਖਿਡਾਰੀਆਂ ਦੀ ਤਿਆਰੀ, ਵੱਖ-ਵੱਖ ਟੀਮਾਂ ਦੀ ਭਾਗੀਦਾਰੀ, ਕੋਚਿੰਗ ਪ੍ਰਬੰਧਾਂ ਅਤੇ ਖੇਡ ਮੈਦਾਨਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿੱਚ ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਮੈਂਬਰ ਸੁਹਿੰਦਰ ਕੁਮਾਰ ਚੇਅਰਮੈਨ (ਐੱਸ.ਪੀ. ਰਿਟਾ.),ਰਵਿੰਦਰ ਸਿੰਘ ਜਨਰਲ ਸਕੱਤਰ,ਐਡਵੋਕੇਟ ਮਨਮੋਹਨ ਸਿੰਘ ਵਾਈਸ ਪ੍ਰੈਜ਼ੀਡੈਂਟ,ਅਮਰਜੀਤ ਸਿੰਘ ਖਜ਼ਾਨਚੀ, ਸੁਰੇਖਾ ਸ਼ਰਮਾ ਮੀਡੀਆ ਐਡਵਾਈਜ਼ਰ,ਕਿਰਨਜੀਤ ਕੌਰ ਸਕੱਤਰ, ਗੁਰਦਾਸਪੁਰ,ਹਰਮੀਤ ਸਿੰਘ ਸਕੱਤਰ, ਰਾਜੀਵ ਵਾਲੀਆ ਸਕੱਤਰ, ਕਪੂਰਥਲਾ,ਅਮਿਤ ਕੁਮਾਰ ਮੈਂਬਰ, ਸੰਜੂ ਸਕੱਤਰ, ਅੰਮ੍ਰਿਤਸਰ,ਅਸ਼ਵਨੀ ਕੁਮਾਰ ਸਕੱਤਰ, ਪਠਾਨਕੋਟ,ਧੀਰਜ ਕੁਮਾਰ (ਜੌਲੀ) ਸਕੱਤਰ, ਹੁਸ਼ਿਆਰਪੁਰ,ਪ੍ਰਭਜੀਤ ਸਿੰਘ ਮੈਂਬਰ,ਅਮਰਦੀਪ ਸਿੰਘ ਸਕੱਤਰ, ਮੋਗਾ,ਜਗਦੇਸ਼ ਸਿੰਘ ਸਕੱਤਰ, ਬਠਿੰਡਾ,ਤੀਰਥ ਸਿੰਘ ਸਕੱਤਰ, ਫਾਜ਼ਿਲਕਾ, ਨਵਤੇਜ ਸਿੰਘ ਸਿੱਧੂ ਸਕੱਤਰ, ਫਿਰੋਜ਼ਪੁਰ। ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਮੂਹ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਉਣ ਵਾਲੀ ਕਪੂਰਥਲਾ ਖੋ-ਖੋ ਚੈਂਪੀਅਨਸ਼ਿਪ ਲਈ ਪੂਰੀ ਤਿਆਰੀ ਨਾਲ ਭਾਗ ਲੈਣ ਅਤੇ ਪੰਜਾਬ ਵਿੱਚ ਖੋ-ਖੋ ਖੇਡ ਨੂੰ ਹੋਰ ਉੱਚਾਈਆਂ ਤੱਕ ਲਿਜਾਣ ਲਈ ਆਪਣਾ ਸਹਿਯੋਗ ਦੇਣ।