06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭਾਰੀ ਬਾਰਸ਼ ਲੋਕਾਂ ਲਈ ਬਣੀ ਆਫ਼ਤ ਟਰਾਂਸਪੋਰਟ ਨਗਰ ਕੋਲ ਫਸੀਆਂ ਕਈ ਗੱਡੀਆਂ

ਜਲੰਧਰ, 6 ਅਗਸਤ (ਸ਼ਿਵ)- ਅੱਜ ਜਿੱਥੇ ਲੰਬੇ ਸਮੇਂ ਬਾਅਦ ਸਵੇਰੇ ਭਾਰੀ ਬਾਰਸ਼ ਪੈਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉੱਥੇ ਭਾਰੀ ਬਾਰਸ਼ ਲੋਕਾਂ ਲਈ ਆਫ਼ਤ ਵੀ ਬਣ ਗਈ ਕਿਉਂਕਿ ਸ਼ਹਿਰ ਤੋਂ ਇਲਾਵਾ ਜਲੰਧਰ ਤੋਂ ਲੰਘਦੇ ਹਾਈਵੇ ਤੇ ਸਰਵਿਸ ਰੋਡ ’ਤੇ ਪਾਣੀ ਭਰਨ ਨਾਲ ਗੱਡੀਆਂ ਫਸ ਗਈਆਂ ਜਿਸ ਕਾਰਨ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਬਾਰਸ਼ ਪੈਣ ਨਾਲ ਇਕਹਿਰੀ ਪੁਲੀ ਤੋਂ ਇਲਾਵਾ ਚੰਦਨ ਨਗਰ ਅੰਡਰ ਬਿ੍ਰਜ, 120 ਫੁੱਟੀ ਰੋਡ ਸਮੇਤ ਹੋਰ ਵੀ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਦੁਪਹਿਰ ਤੱਕ ਕਈ ਇਲਾਕਿਆਂ ਵਿਚ ਪਾਣੀ ਭਰਨ ਨਾਲ ਟ੍ਰੈÇੋਫਕ ਜਾਮ ਰਿਹਾ।

Ad Position 21
No active advertisement
ਪਾਣੀ ਵਿਚ ਫਸੀ ਹੋਈ ਥਾਰ। 07-08-2026
ਜਲੰਧਰ, 6 ਅਗਸਤ (ਸ਼ਿਵ)- ਅੱਜ ਜਿੱਥੇ ਲੰਬੇ ਸਮੇਂ ਬਾਅਦ ਸਵੇਰੇ ਭਾਰੀ ਬਾਰਸ਼ ਪੈਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉੱਥੇ ਭਾਰੀ ਬਾਰਸ਼ ਲੋਕਾਂ ਲਈ ਆਫ਼ਤ ਵੀ ਬਣ ਗਈ ਕਿਉਂਕਿ ਸ਼ਹਿਰ ਤੋਂ ਇਲਾਵਾ ਜਲੰਧਰ ਤੋਂ ਲੰਘਦੇ ਹਾਈਵੇ ਤੇ ਸਰਵਿਸ ਰੋਡ ’ਤੇ ਪਾਣੀ ਭਰਨ ਨਾਲ ਗੱਡੀਆਂ ਫਸ ਗਈਆਂ ਜਿਸ ਕਾਰਨ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਬਾਰਸ਼ ਪੈਣ ਨਾਲ ਇਕਹਿਰੀ ਪੁਲੀ ਤੋਂ ਇਲਾਵਾ ਚੰਦਨ ਨਗਰ ਅੰਡਰ ਬਿ੍ਰਜ, 120 ਫੁੱਟੀ ਰੋਡ ਸਮੇਤ ਹੋਰ ਵੀ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਦੁਪਹਿਰ ਤੱਕ ਕਈ ਇਲਾਕਿਆਂ ਵਿਚ ਪਾਣੀ ਭਰਨ ਨਾਲ ਟ੍ਰੈÇੋਫਕ ਜਾਮ ਰਿਹਾ। ਚਾਹੇ ਨਿਗਮ ਵਲੋਂ ਇਸ ਬਾਰ ਬਰਸਾਤਾਂ ਨੂੰ ਲੈ ਕੇ ਤਿਆਰੀਆਂ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਸੀ ਪਰ ਥੋੜੇ੍ਹ ਸਮੇਂ ਦੀ ਪਈ ਬਾਰਸ਼ ਨਾਲ ਹੀ ਅੱਜ ਉਨਾਂ ਇਲਾਕਿਆਂ ਵਿਚ ਪਾਣੀ ਭਰ ਗਿਆ ਜਿਨਾਂ ਵਿਚ ਪਹਿਲਾਂ ਪਾਣੀ ਨਹੀਂ ਭਰਦਾ ਸੀ। ਇਸ ਤੋਂ ਇਲਾਵਾ ਜਲੰਧਰ ਤੋਂ ਲੰਘਦੇ ਹਾਈਵੇ ਤੇ ਨਾਲ ਸਰਵਿਸ ਰੋਡ ਜਿਨਾਂ ਵਿਚ ਟਰਾਂਸਪੋਰਟ ਨਗਰ ਦਾ ਇਲਾਕਾ ਵੀ ਸ਼ਾਮਿਲ ਸੀ। ਭਾਰੀ ਬਾਰਸ਼ ਨਾਲ ਕੁੱਝ ਸਮੇਂ ਵਿਚ ਹੀ ਪਾਣੀ ਭਰ ਗਿਆ। ਸਰਵਿਸ ਰੋਡ ’ਤੇ ਪਹਿਲਾਂ ਹੀ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਪਾਈਪਾਂ ਪੈਣ ਕਰਕੇ ਸੜਕਾਂ ਟੁੱਟੀਆਂ ਹਨ ਜਿਨਾਂ ਕਾਰਨ ਪਾਣੀ ਭਰ ਗਿਆ ਤੇ ਅੱਜ ਜਦੋਂ ਸਰਵਿਸ ਰੋਡ ’ਤੇ ਕਾਫੀ ਪਾਣੀ ਭਰ ਗਿਆ ਤਾਂ ਕਈ ਗੱਡੀਆਂ ਫਸ ਗਈਆਂ ਤੇ ਇਨ੍ਹਾਂ ਗੱਡੀਆਂ ਨੂੰ ਕੱਢਣ ਲਈ ਕਰੇਨਾਂ ਵੀ ਲਿਆਂਦੀਆਂ ਗਈਆਂ। ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਵਿਚ ਸੁਧਾਰ ਕਰਨ ਲਈ ਮੇਅਰ ਵਨੀਤ ਧੀਰ ਵਲੋਂ ਪਿਛਲੇ ਇਕ ਸਾਲ ਤੋਂ ਐਨ. ਐੱਚ. ਏ. ਆਈ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਇਸ ਦੇ ਬਾਵਜੂਦ ਕੋਈ ਨਤੀਜਾ ਨਹੀਂ ਨਿਕਲਿਆ ਹੈ। ਸਰਵਿਸ ਰੋਡ ’ਤੇ ਕਾਫੀ ਗਿਣਤੀ ਵਿਚ ਲੋਕ ਫਸ ਗਏ ਸਨ ਤਾਂ ਇਸ ਰੋਡ ’ਤੇ ਟ੍ਰੈਫਿਕ ਪੂਰੀ ਤਰਾਂ ਨਾਲ ਜਾਮ ਰਿਹਾ। ਕਾਰੋਬਾਰੀ ਆਗੂ ਰਾਜੀਵ ਦੁੱਗਲ ਦਾ ਕਹਿਣਾ ਸੀ ਕਿ ਇਸ ਸਰਵਿਸ ਰੋਡ ’ਤੇ ਰੋਜ਼ ਹੀ ਕੋਈ ਹਾਦਸਾ ਹੋ ਰਿਹਾ ਹੈ। ਕੁੱਝ ਦਿਨ ਪਹਿਲਾਂ ਹੀ ਐਕਟਿਵਾ ਸਵਾਰ ਲੜਕੀ ਡਿਗ ਕੇ ਜ਼ਖਮੀ ਹੋ ਗਈ ਪਰ ਇਸ ਦੇ ਬਾਵਜੂਦ ਹਾਈਵੇ ਵਲੋਂ ਇਸ ਸਰਵਿਸ ਰੋਡ ਦੀ ਹਾਲਤ ਠੀਕ ਕਰਨ ਲਈ ਕੋਈ ਕਦਮ ਨਹੀਂ ਉਠਾਏ ਜਾ ਰਹੇ ਹਨ।
ਲੰਮਾ ਪਿੰਡ ਚੌਂਕ - ਜੰਡੂ ਸਿੰਘਾ ਮਾਰਗ ‘ਤੇ ਦੂਰ ਦੂਰ ਤੱਕ ਖੜ੍ਹੇ ਮੀਂਹ ਦੇ ਪਾਣੀ ਨੇ ਸਤਾਏ ਰਾਹਗੀਰ
ਚੁਗਿੱਟੀ/ ਜੰਡੂ ਸਿੰਘਾ, (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ ਚੌਂਕ - ਜੰਡੂ ਸਿੰਘਾ ਮਾਰਗ ਦੀ ਚਿਰੋਕਣੀ ਮੰਦੀ ਹਾਲਤ ਕਾਰਨ ਇਲਾਕਾ ਵਸਨੀਕ ਅਤੇ ਉਕਤ ਰੋਡ ‘ਤੇ ਵੱਖ -ਵੱਖ ਦੁਕਾਨਾਂ ਖੋਲ੍ਹੀ ਬੈਠੇ ਤਮਾਮ ਦੁਕਾਨਦਾਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਜਿਥੇ ਇੱਕ ਪਾਸੇ ਇਸ ਮਾਰਗ ਦੇ ਨਵੀਨੀਕਰਨ ਲਈ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਉਥੇ ਹੀ ਦੂਜੇ ਪਾਸੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵੀ ਲੋਕਾਂ ਨੂੰ ਦਰਪੇਸ਼ ਇਸ ਸਮੱਸਿਆ ਦੇ ਹੱਲ ਲਈ ਕੁੰਭਕਰਨੀ ਨੀਂਦ ਦਾ ਤਿਆਗ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕ ਪ੍ਰੈਸ਼ਾਨੀ ਝੱਲਣ ਲਈ ਮਜਬੂਰ ਹੋ ਚੁੱਕੇ ਹਨ। ਇਸ ਗੱਲ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਰਾਜ ਚਾਵਲਾ, ਪ੍ਰਿੰਸ, ਸੰਤੋਸ਼ ਕੁਮਾਰ,ਰਹਿਤ ਵਾਲੀਆ, ਰਾਹੁਲ,ਰਾਜ ਕੁਮਾਰ, ਪ੍ਰਕਾਸ਼ ਚੰਦਰ, ਜੋਗਾ ਸਿੰਘ, ਹਰਨੀਤ ਸਿੰਘ ਤੇ ਹੋਰ ਦੁਕਾਨਦਾਰਾਂ ਅਤੇ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਉਕਤ ਮਾਰਗ ਪਿਛਲੇ ਕਰੀਬ 10-15 ਵਰਿਆਂ ਤੋਂ ਤਰਸਯੋਗ ਹਾਲਤ ਵਿੱਚ ਹੈ ਜਿਸ ਕਾਰਨ ਲੋਕਾਂ ਦਾ ਇਥੇ ਆਉਣਾ ਜਾਣਾ ਬੜਾ ਔਖਾ ਹੋ ਚੁੱਕਾ ਹੈ। ਉਨ੍ਹਾਂ ਆਖਿਆ ਕਿ ਇਥੇ ਮੁਸ਼ਕਿਲ ਉਸ ਸਮੇਂ ਹੋਰ ਗੰਭੀਰ ਬਣ ਜਾਂਦੀ ਹੈ ਜਦੋਂ ਬਰਸਾਤ ਪੈਂਦੀ ਹੈ। ਉਸ ਦੌਰਾਨ ਟੋਇਆਂ ਵਿੱਚ ਪਾਣੀ ਖੜ੍ਹਾ ਹੋ ਜਾਣ ਕਾਰਨ ਉਨ੍ਹਾਂ ਦੀ ਡੂੰਘਾਈ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਚਾਲਕਾਂ ਦਾ ਆਪਣੇ ਵਾਹਨਾਂ ਤੋਂ ਸੰਤੁਲਿਤ ਵਿਗੜਨ ਕਾਰਨ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਗਰਲੇ ਦਿਨਾਂ ਵਿੱਚ ਹੋਏ ਹਾਦਸਿਆਂ ਦੌਰਾਨ ਕੁਝ ਲੋਕ ਤਾਂ ਗੰਭੀਰ ਜ਼ਖ਼ਮੀ ਹੋ ਗਏ ਸਨ। ਜਦੋਂ ਕਿ ਇੱਕ ਵਿਅਕਤੀ ਦੀ ਤਾਂ ਮੌਤ ਵੀ ਹੋ ਗਈ ਸੀ।
ਸੜਕ ‘ਤੇ ਸਟਰੀਟ ਲਾਈਟਾਂ ਦੀ ਘਾਟ ਕਰਦੀ ਹੈ ਮੁਸ਼ਕਿਲ ਵਿਚ ਵਾਧਾ
ਦੁਕਾਨਦਾਰਾਂ ਨੇ ਕਿਹਾ ਕਿ ਉਕਤ ਮਾਰਗ ‘ਤੇ ਸਟਰੀਟ ਦੀ ਘਾਟ ਹੈ। ਜਿਸ ਕਾਰਨ ਰਾਤ ਦੇ ਸਮੇਂ ‘ਚ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵੀ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਇਸ ਸਬੰਧੀ ਵੀ ਹੁਣ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਸੂਬਾ ਸਰਕਾਰ ਪ੍ਰਤੀ ਕਾਫ਼ੀ ਰੋਸ ਪੈਦਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਇਥੇ ਵੱਖ -ਵੱਖ ਰਾਜਨਿਤਿਕ ਪਾਰਟੀਆਂ ਦੇ ਆਗੂ ਆਏ ਜਿਨ੍ਹਾਂ ਅੱਗੇ ਇਸ ਸਮੱਸਿਆ ਦਾ ਹੱਲ ਕਰਨ ਲਈ ਲੇਲੜੀਆਂ ਕੱਢੀਆਂ ਗਈਆਂ ਪਰ ਉਹ ਵੀ ਫੋਟੋ ਸੈਸ਼ਨ ਕਰਵਾਉਣ ਤੋਂ ਬਾਅਦ ਮੁੜ ਕੇ ਇਥੇ ਦਿਖਾਈ ਨਹੀਂ ਦਿੱਤੇ।
ਦੁਕਾਨਦਾਰਾਂ ਦਾ ਕੰਮ ਹੁੰਦਾ ਜਾ ਰਿਹੈ ਠੱਪ
ਉਨ੍ਹਾਂ ਦੱਸਿਆ ਕਿ ਇਸ ਮਾਰਗ ‘ਤੇ ਉਨ੍ਹਾਂ ਦੀਆਂ ਵੱਖ -ਵੱਖ ਤਰ੍ਹਾਂ ਦੇ ਕੰਮ ਧੰਦਿਆਂ ਨਾਲ ਸਬੰਧਿਤ ਦੁਕਾਨਾਂ ਹਨ ਜਿਨ੍ਹਾਂ ਰਾਹੀਂ ਉਹ ਆਪਣੇ ਪਰਿਵਾਰਕ ਮੈਂਬਰਾਂ ਦਾ ਪਾਲਣ ਪੋਸ਼ਣ ਕਰਦੇ ਹਨ,ਪਰ ਉਕਤ ਮਾਰਗ ਦੀ ਖ਼ਸਤਾ ਹਾਲਤ ਹੋਣ ਕਾਰਨ ਇੱਧਰ ਲੋਕਾਂ ਦੀ ਆਵਾਜਾਈ ਬਹੁਤ ਘੱਟ ਚੁੱਕੀ ਹੈ। ਜਿਸ ਕਾਰਨ ਉਨ੍ਹਾਂ ਦਾ ਕੰਮ ਮੱਠਾ ਪੈਂਦਾ ਜਾ ਰਿਹਾ ਹੈ।
ਪਾਣੀ ਦੇ ਨਿਕਾਸ ਦਾ ਤਸੱਲੀਬਖ਼ਸ਼ ਪ੍ਰਬੰਧ ਨਹੀਂ
ਉਨ੍ਹਾਂ ਕਿਹਾ ਕਿ ਇਥੇ ਪਾਣੀ ਦੇ ਨਿਕਾਸ ਦਾ ਤਸੱਲੀਬਖ਼ਸ਼ ਪ੍ਰਬੰਧ ਨਾ ਹੋਣ ਕਾਰਨ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਉਸ ਦਾ ਪਾਣੀ ਦੂਰ -ਦੂਰ ਤੱਕ ਖੜ੍ਹਾ ਹੋ ਜਾਂਦਾ ਹੈ ਜਿਸ ਕਾਰਨ ਸੜਕ ਨਹਿਰ ਦਾ ਭੁਲੇਖਾ ਪਾਉਂਦੀ ਹੈ। ਉਸ ਵੇਲੇ ਭਾਰੀ ਮਾਤਰਾ ਵਾਲੇ ਪਾਣੀ ਵਿੱਚੋਂ ਲੰਘਣਾ ਚਿੰਤਾਜਨਕ ਬਣ ਜਾਂਦਾ ਹੈ। ਉਨ੍ਹਾਂ ਕਿਹਾ ਇਸ ਦੌਰਾਨ ਬੱਚਿਆਂ ਅਤੇ ਵਡੇਰੀ ਉਮਰ ਦੇ ਲੋਕਾਂ ਦਾ ਪੈਦਲ ਤੁਰਨਾ ਵੀ ਦਿੱਕਤ ਭਰਪੂਰ ਹੋ ਜਾਂਦਾ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਪਾਸੇ ਸੰਜੀਦਗੀ ਨਾਲ ਧਿਆਨ ਦੇਣ ਦੀ ਅਰਜ਼ੋਈ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੰਸਦ ’ਚ ਅੜਿੱਕਾ ਬਰਕਰਾਰ-ਬਿਨਾਂ ਚਰਚਾ ਦੇ ਲੋਕ ਸਭਾ ’ਚੋਂ ਪਾਸ ਹੋਇਆ ਪੰਜਵਾਂ ਬਿੱਲ ਅਗਲੀ ਖ਼ਬਰ ਸ਼ਰਾਬ ਠੇਕੇਦਾਰਾਂ ਦੇ ਕਈ ਕਰਿੰਦੇ ਚੈਕਿੰਗ ਕਰਨ ਦੇ ਮਾਮਲੇ ਵਿਚ ਜ਼ਿਆਦਾ ਨਹੀਂ ਦੇ ਸਕਣਗੇ ਦਖ਼ਲ ਸਖ਼ਤੀ ਦੇ ਬਾਵਜੂਦ ਕਈ ਲੋਕ ਅ...
Ad Position 24
No active advertisement