07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੰਸਦ ’ਚ ਅੜਿੱਕਾ ਬਰਕਰਾਰ-ਬਿਨਾਂ ਚਰਚਾ ਦੇ ਲੋਕ ਸਭਾ ’ਚੋਂ ਪਾਸ ਹੋਇਆ ਪੰਜਵਾਂ ਬਿੱਲ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 6 ਅਗਸਤ - ਹੰਗਾਮਿਆਂ ਅਤੇ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਮੌਨਸੂਨ ਇਜਲਾਸ ’ਚ ਵੀਰਵਾਰ ਨੂੰ ਲੋਕ ਸਭਾ ’ਚੋਂ ਟੈਕਸੇਸ਼ਨ ਅਤੇ ਹੋਰ ਕਾਨੂੰਨ (ਸੋਧ) ਬਿੱਲ 2026 ਬਿਨਾਂ ਚਰਚਾ ਤੋਂ ਪਾਸ ਹੋ ਗਿਆ। ਜ਼ਿਕਰਯੋਗ ਹੈ ਕਿ ਮੌਨਸੂਨ ਇਜਲਾਸ ’ਚ ਇਹ ਲੋਕ ਸਭਾ ’ਚੋਂ

Ad Position 21
No active advertisement
ਅਜੀਤ ਡੈਸਕ 07-08-2026

 ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 6 ਅਗਸਤ - ਹੰਗਾਮਿਆਂ ਅਤੇ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਮੌਨਸੂਨ ਇਜਲਾਸ ’ਚ ਵੀਰਵਾਰ ਨੂੰ ਲੋਕ ਸਭਾ ’ਚੋਂ ਟੈਕਸੇਸ਼ਨ ਅਤੇ ਹੋਰ ਕਾਨੂੰਨ (ਸੋਧ) ਬਿੱਲ 2026 ਬਿਨਾਂ ਚਰਚਾ ਤੋਂ ਪਾਸ ਹੋ ਗਿਆ। ਜ਼ਿਕਰਯੋਗ ਹੈ ਕਿ ਮੌਨਸੂਨ ਇਜਲਾਸ ’ਚ ਇਹ ਲੋਕ ਸਭਾ ’ਚੋਂ ਪਾਸ ਹੋਣ ਵਾਲਾ ਸੱਤਵਾਂ ਅਤੇ ਬਿਨਾਂ ਚਰਚਾ ਤੋਂ ਪਾਸ ਹੋਣ ਵਾਲਾ ਪੰਜਵਾਂ ਬਿੱਲ ਹੈ। ਟੈਕਸੇਸ਼ਨ ਵਾਲੇ ਬਿੱਲ ਦੇ ਪਾਸ ਹੋਣ ਤੋਂ ਬਾਅਦ, ਜਿਸ ਰਾਹੀਂ ਸਰਕਾਰ ਨੇ ਪੇਮੈਂਟ ਐਂਡ ਸੈਟਲਮੈਂਟ ਸਿਸਟਮਜ਼ ਐਕਟ, 2007 ’ਚ ਵੀ ਸੋਧ ਕਰ ਦਿੱਤੀ, ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵੀਰਵਾਰ ਨੂੰ ਵੀ ਸੰਸਦ ਦੇ ਅੰਦਰ-ਬਾਹਰ ਹੰਗਾਮਿਆਂ ਦਾ ਦੌਰ ਜਾਰੀ ਰਿਹਾ। ਇਥੋਂ ਤੱਕ ਕਿ ਮੀਂਹ ਪੈਣ ਦੇ ਬਾਵਜੂਦ ਵਿਰੋਧੀ ਧਿਰਾਂ ਦੇ ਆਗੂ ਛਤਰੀਆਂ ਲੈ ਕੇ ਤੇ ਹੱਥ ’ਚ ਬੈਨਰ ਫੜ ਕੇ ਸਰਕਾਰੀ ਦੇ ਵਿਰੋਧ ’ਚ ਗੱਲਬਾਤ ਕਰਦੇ ਰਹੇ। ਇਸ ਦੌਰਾਨ ਸਰਕਾਰ ਨੇ ਸੰਸਦ ’ਚ ਜਾਰੀ ਅੜਿੱਕੇ ਨੂੰ ਦੂਰ ਕਰਨ ਅਤੇ ਹੱਦਬੰਦੀ ਲਈ ਵਿਰੋਧੀ ਧਿਰਾਂ ਦਾ ਸਮਰਥਨ ਜੁਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਜਿਸ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵਲੋਂ ਵੀਰਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਫ਼ੋਨ ’ਤੇ ਗੱਲ ਕੀਤੀ ਗਈ। ਇਹ ਦੋਵਾਂ ਨੇਤਾਵਾਂ ਦਰਮਿਆਨ ਤੀਜੇ ਗੇੜ ਦੀ ਗੱਲਬਾਤ ਹੈ, ਜਿਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਹੱਦਬੰਦੀ ਬਿੱਲ ਵਿਰੋਧੀ ਧਿਰਾਂ ਨੂੰ ਮਨਜ਼ੂਰ ਨਹੀਂ ਹੈ। ਗਾਂਧੀ ਨੇ ਨਾਲ ਹੀ ਸੰਸਦ ਸੁਚਾਰੂ ਢੰਗ ਨਾਲ ਚਲਾਉਣ ਲਈ ਗ੍ਰਹਿ ਮੰਤਰੀ ਦੇ ਬਿਆਨ ਅਤੇ ਚੜ੍ਹਾਵਾ ਚੋਰੀ ਦੀ ਮੰਗ ਨੂੰ ਵੀ ਮੁੜ ਦੁਹਰਾਇਆ। ਵੀਰਵਾਰ ਸਵੇਰ ਤੋਂ ਦਿੱਲੀ ’ਚ ਹੋ ਰਹੀ ਲਗਾਤਾਰ ਬਾਰਿਸ਼ ਦੇ ਬਾਵਜੂਦ ਵਿਰੋਧੀ ਧਿਰਾਂ ਨੇ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਜਿਸ ’ਚ ਵਿਰੋਧੀ ਧਿਰ ਦੇ ਕਈ ਨੇਤਾ ਹੱਥਾਂ ’ਚ ਛਤਰੀਆਂ ਫੜ ਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਵਿਰੋਧੀ ਧਿਰਾਂ ਨੇ ਹੱਥਾਂ ’ਚ ‘ਅਮਿਤ ਸ਼ਾਹ ਜਵਾਬ ਦਿਉ’ ਦਾ ਵੱਡਾ ਬੈਨਰ ਫੜ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਮ ਮੰਦਰ ’ਚ ‘ਚੰਦਾ ਚੋਰੀ’ ਦੇ ਮੁੱਦੇ ’ਤੇ ਵੀ ਸਰਕਾਰ ਦੀ ਘੇਰਾਬੰਦੀ ਕੀਤੀ।
ਲੋਕ ਸਭਾ ’ਚ ਹੰਗਾਮਾ
ਵੀਰਵਾਰ ਸਵੇਰੇ ਲੋਕ ਸਭਾ ਦੇ ਜੁੜਦਿਆਂ ਹੀ ਵਿਰੋਧੀ ਧਿਰਾਂ ਨੇ ਚੜ੍ਹਾਵਾ ਚੋਰੀ ਅਤੇ ਅਮਿਤ ਸ਼ਾਹ ਦੀ ਗ਼ੈਰ-ਮੌਜੂਦਗੀ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸਪੀਕਰ ਨੇ 3 ਮਿੰਟ ਅੰਦਰ ਹੀ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਉਠਾ ਦਿੱਤੀ।  ਦੁਪਹਿਰ 2 ਵਜੇ ਸਭਾ ਮੁੜ ਜੁੜਨ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸੇਸ਼ਨ ਅਤੇ ਹੋਰ ਕਾਨੂੰਨ (ਸੋਧ) ਬਿੱਲ 2026 ਚਰਚਾ ਲਈ ਪੇਸ਼ ਕੀਤਾ, ਪਰ ਹੰਗਾਮਿਆਂ ਕਾਰਨ ਬਿਨਾਂ ਚਰਚਾ ਦੇ ਹੀ 5 ਮਿੰਟ ਦੇ ਅੰਦਰ ਜ਼ਬਾਨੀ ਵੋਟਿੰਗ ਰਾਹੀਂ ਬਿੱਲ ਪਾਸ ਕਰਵਾ ਲਿਆ। ਬਿੱਲ ਪਾਸ ਕਰਨ ਤੋਂ ਬਾਅਦ ਚੇਅਰ ’ਤੇ ਮੌਜੂਦ ਸੰਧਿਆ ਰੇਅ ਨੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ।
ਖੜਗੇ ਅਤੇ ਰਿਜਿਜੂ ਦਰਮਿਆਨ ਤਿੱਖੀ ਸ਼ਬਦੀ ਜੰਗ
ਰਾਜ ਸਭਾ ’ਚ ਵੀਰਵਾਰ ਨੂੰ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਦਰਮਿਆਨ ਤਿੱਖੀ ਸ਼ਬਦੀ ਜੰਗ ਹੋਈ। ਦੋਹਾਂ ਨੇਤਾਵਾਂ ਦਰਮਿਆਨ ਬਹਿਸ ਉਸ ਵੇਲੇ ਸ਼ੁਰੂ ਹੋਈ ਜਦੋਂ ਰਿਜਿਜੂ ਨੇ ਖੜਗੇ ’ਤੇ ਸੰਸਦੀ ਨੇਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ। ਰਿਜਿਜੂ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਜਦੋਂ ਖੜਗੇ ਖੜ੍ਹੇ ਹੋਏ ਤਾਂ ਸੱਤਾ ਅਤੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਇਕੱਠੇ ਸ਼ੋਰ-ਸ਼ਰਾਬਾ ਸ਼ੁਰੂ ਕਰ ਦਿੱਤਾ। ਜਿਸ ’ਤੇ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਉਠਾ ਦਿੱਤੀ। ਰਿਜਿਜੂ ਨੇ ਖੜਗੇ ਨੂੰ ਟੋਕਦਿਆਂ ਕਿਹਾ ਕਿ ਵਾਰ-ਵਾਰ ਇਕ ਹੀ ਗੱਲ ਦੁਹਰਾਉਣਾ ਸੰਸਦੀ ਪਰੰਪਰਾਵਾਂ ਦੇ ਮੁਤਾਬਿਕ ਨਹੀਂ ਹੈ। ਖੜਗੇ ਨੇ ਰੋਹ ’ਚ ਆ ਕੇ ਕਿਹਾ ਕਿ ਕੀ ਹੁਣ ਉਨ੍ਹਾਂ ਨੂੰ ਰਿਜਿਜੂ ਤੋਂ ਸਿੱਖਣਾ ਪਵੇਗਾ? ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਕੀ ਬੋਲਣਾ ਹੈ, ਕਦੋਂ ਬੋਲਣਾ ਹੈ ਅਤੇ ਕਿਵੇਂ ਬੋਲਣਾ ਹੈ, ਇਹ ਤੈਅ ਕਰਨਾ ਉਨ੍ਹਾਂ ਦਾ ਅਧਿਕਾਰ ਹੈ। 
ਰਾਜ ਸਭਾ ’ਚੋਂ ਪਾਸ ਹੋਇਆ ਐਪਰੋਪ੍ਰੀਏਸ਼ਨ (ਨੰ. 3) ਬਿੱਲ
ਸੰਸਦ ਨੇ ਵੀਰਵਾਰ ਨੂੰ ਐਪਰੋਪ੍ਰੀਏਸ਼ਨ (ਨੰ. 3) ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸਰਕਾਰ ਨੇ ਵਿੱਤੀ ਸਾਲ 2022-23 ’ਚ ਖ਼ਰਚ ਹੋਏ ਵਾਧੂ ਖ਼ਰਚੇ ਲਈ ਸੰਸਦ ਤੋਂ ਮਨਜ਼ੂਰੀ ਮੰਗੀ ਸੀ। ਰਾਜ ਸਭਾ ’ਚ ਸਵੇਰ ਤੋਂ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਉਠਾਉਣ ਤੋਂ ਬਾਅਦ ਦੁਪਹਿਰ ਪੌਣੇ 3 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਪਰੋਪ੍ਰੀਏਸ਼ਨ (ਨੰ. 3) ਬਿੱਲ ਚਰਚਾ ਲਈ ਪੇਸ਼ ਕੀਤਾ। ਬਿੱਲ ’ਤੇ ਸੰਖੇਪ ਚਰਚਾ ਤੋਂ ਬਾਅਦ ਵਿਰੋਧੀ ਧਿਰਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰਦਿਆਂ ਸਦਨ ਤੋਂ ਵਾਕਆਊਟ ਕਰ ਦਿੱਤਾ।

 

Ad Position 22
No active advertisement
ਪਿਛਲੀ ਖ਼ਬਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਿਰ ਚੁੱਕਿਆ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਦਾ ਮੁੱਦਾ ਅਗਲੀ ਖ਼ਬਰ ਭਾਰੀ ਬਾਰਸ਼ ਲੋਕਾਂ ਲਈ ਬਣੀ ਆਫ਼ਤ ਟਰਾਂਸਪੋਰਟ ਨਗਰ ਕੋਲ ਫਸੀਆਂ ਕਈ ਗੱਡੀਆਂ
Ad Position 24
No active advertisement