07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੀਵਾਲੀ ਮੌਕੇ ਪਵਿੱਤਰ ਨਗਰੀ ਤੇ ਆਸ-ਪਾਸ ਦੇ ਪਿੰਡਾਂ ਵਿਚ ਨਕਲੀ ਮਠਿਆਈਆਂ ਦੀ ਭਰਮਾਰ ਫੂਡ ਸੇਫ਼ਟੀ ਟੀਮਾਂ ਸੈਂਪਲ ਭਰਨ ਤੱਕ ਸੀਮਤ

ਸੁਲਤਾਨਪੁਰ ਲੋਧੀ, 7 ਨਵੰਬਰ (ਥਿੰਦ)-ਫੂਡ ਸੇਫ਼ਟੀ ਸਟੈਂਡਰਡ ਐਂਡ ਰੈਗੂਲੇਸ਼ਨ ਐਕਟ ਤਹਿਤ ਮਠਿਆਈਆਂ ਵੇਚਣ ਵਾਲੇ, ਦੋਧੀ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਲਈ ਲੋਕਾਂ ਨੂੰ ਸ਼ੁੱਧ, ਮਿਲਾਵਟ ਰਹਿਤ ਤੇ ਪੌਸ਼ਟਿਕ ਵਸਤਾਂ ਵੇਚਣਾ ਜ਼ਰੂਰੀ ਹੈ ਪਰ ਪੈਸੇ ਦੀ ਦੌਡ਼ ਤੇ ਵਿਭਾਗ ਦੀ ਅਣਗਹਿਲੀ ਕਾਰਨ ਤਿਉਹਾਰਾਂ ਮੌਕੇ ਨਕਲੀ ਮਠਿਆਈਆਂ ਦਾ ਧੰਦਾ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਹੈ। ਦੀਵਾਲੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਸਿੰਥੈਟਿਕ ਦੁੱਧ ਤੇ ਨਕਲੀ ਖੋਆ ਤਿਆਰ ਕਰਨ ਵਾਲਾ ਮਾਫੀਆ ਸਰਗਰਮ ਹੋ ਜਾਂਦਾ ਹੈ ਜੋ ਕਿ ਦੁਕਾਨਦਾਰਾਂ ਨੂੰ ਖੁੱਲ੍ਹੇ ਰੂਪ ਵਿਚ ਸਪਲਾਈ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 08-11-2026
ਸੁਲਤਾਨਪੁਰ ਲੋਧੀ, 7 ਨਵੰਬਰ (ਥਿੰਦ)-ਫੂਡ ਸੇਫ਼ਟੀ ਸਟੈਂਡਰਡ ਐਂਡ ਰੈਗੂਲੇਸ਼ਨ ਐਕਟ ਤਹਿਤ ਮਠਿਆਈਆਂ ਵੇਚਣ ਵਾਲੇ, ਦੋਧੀ ਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਲਈ ਲੋਕਾਂ ਨੂੰ ਸ਼ੁੱਧ, ਮਿਲਾਵਟ ਰਹਿਤ ਤੇ ਪੌਸ਼ਟਿਕ ਵਸਤਾਂ ਵੇਚਣਾ ਜ਼ਰੂਰੀ ਹੈ ਪਰ ਪੈਸੇ ਦੀ ਦੌਡ਼ ਤੇ ਵਿਭਾਗ ਦੀ ਅਣਗਹਿਲੀ ਕਾਰਨ ਤਿਉਹਾਰਾਂ ਮੌਕੇ ਨਕਲੀ ਮਠਿਆਈਆਂ ਦਾ ਧੰਦਾ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਹੈ। ਦੀਵਾਲੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਸਿੰਥੈਟਿਕ ਦੁੱਧ ਤੇ ਨਕਲੀ ਖੋਆ ਤਿਆਰ ਕਰਨ ਵਾਲਾ ਮਾਫੀਆ ਸਰਗਰਮ ਹੋ ਜਾਂਦਾ ਹੈ ਜੋ ਕਿ ਦੁਕਾਨਦਾਰਾਂ ਨੂੰ ਖੁੱਲ੍ਹੇ ਰੂਪ ਵਿਚ ਸਪਲਾਈ ਕਰਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੇ ਇਸ ਦੇ ਆਸ-ਪਾਸ ਪਿੰਡਾਂ ਵਿਚ ਦੀਵਾਲੀ ਮੌਕੇ ਨਕਲੀ ਮਠਿਆਈਆਂ ਦੀ ਵਿੱਕਰੀ ਜ਼ੋਰਾਂ ’ਤੇ ਹੁੰਦੀ ਹੈ। ਇਨ੍ਹਾਂ ਦਿਨਾਂ ਦੌਰਾਨ ਬਹੁਤੇ ਦੁਕਾਨਦਾਰਾਂ ਵਲੋਂ ਖ਼ੁਦ ਮਠਿਆਈ ਤਿਆਰ ਕਰਨ ਦੀ ਬਜਾਏ ਰੈਡੀਮੇਡ ਮਠਿਆਈ ਲੈ ਕੇ ਹੀ ਵੇਚੀ ਜਾਂਦੀ ਹੈ। ਫੂਡ ਸੇਫ਼ਟੀ ਵਿਭਾਗ ਵਲੋਂ ਮਠਿਆਈਆਂ ਦੇ ਸੈਂਪਲ ਤਾਂ ਲਏ ਜਾਂਦੇ ਹਨ ਪਰ ਇਸ ਮਾਫ਼ੀਏ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ। ਕਿਸਾਨ ਯੂਨੀਅਨ ਦੇ ਆਗੂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਵਿੱਕੀ ਜੈਨਪੁਰ, ਵਾਤਾਵਰਨ ਪ੍ਰੇਮੀ ਕੁਲਬੀਰ ਸਿੰਘ ਵਲਣੀ, ਮਨੋਜ ਸ਼ਰਮਾ, ਸਰਵਨ ਸਿੰਘ ਚੰਦੀ ਨੇ ਕਿਹਾ ਕਿ ਦੁੱਧ ਦਾ ਉਤਪਾਦਨ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਪਰ ਦੁੱਧ ਤੋਂ ਤਿਆਰ ਹੋਣ ਵਾਲੀ ਮਠਿਆਈ ਦੀ ਮਿਕਦਾਰ ਕਈ ਗੁਣਾ ਵੱਧ ਗਈ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੰਥੈਟਿਕ ਦੁੱਧ ਮਾਰਕੀਟ ਵਿਚ ਵਰਤਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਫੂਡ ਸੇਫ਼ਟੀ ਵਿਭਾਗ ਨਕਲੀ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ ਤੇ ਸ਼ਿਕੰਜਾ ਕੱਸੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ’ਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਦਿਵਿਆ ਜਯੋਤੀ ਪਬਲਿਕ ਸਕੂਲ ’ਚ ਦੀਵਾਲੀ ਮੌਕੇ ਕਰਵਾਈਆਂ ਵੱਖ-ਵੱਖ ਗਤੀਵਿਧੀਆਂ
Ad Position 24