06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਰਾਬ ਠੇਕੇਦਾਰਾਂ ਦੇ ਕਈ ਕਰਿੰਦੇ ਚੈਕਿੰਗ ਕਰਨ ਦੇ ਮਾਮਲੇ ਵਿਚ ਜ਼ਿਆਦਾ ਨਹੀਂ ਦੇ ਸਕਣਗੇ ਦਖ਼ਲ ਸਖ਼ਤੀ ਦੇ ਬਾਵਜੂਦ ਕਈ ਲੋਕ ਅਜੇ ਵੀ ਸ਼ਰਾਬ ਤਸਕਰੀ ਨਾਲ ਲਗਾ ਰਹੇ ਚੂਨਾ

ਜਲੰਧਰ, 6 ਅਗਸਤ -ਭਾਰਗੋ ਕੈਂਪ ਦੇ ਇਕ ਕਥਿਤ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਆਬਕਾਰੀ ਵਿਭਾਗ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦੇ ਹੋਏ ਹਦਾਇਤ ਦਿੱਤੀ ਹੈ ਕਿ ਅੱਗੇ ਤੋਂ ਨਾਜਾਇਜ ਵਿਕਦੀ ਸ਼ਰਾਬ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਲਈ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਆਪਣੇ ਤੌਰ ’ਤੇ ਚੈਕਿੰਗਾਂ ਵਿਚ ਜ਼ਿਆਦਾ ਦਖ਼ਲ ਨਹੀਂ ਦੇ ਸਕਣਗੇ। ਇਸ ਬਾਰੇ ਆਬਕਾਰੀ ਵਿਭਾਗ ਦੇ ਡੀ.

Ad Position 21
No active advertisement
ਅਜੀਤ ਡੈਸਕ 07-08-2026
ਜਲੰਧਰ, 6 ਅਗਸਤ -ਭਾਰਗੋ ਕੈਂਪ ਦੇ ਇਕ ਕਥਿਤ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਆਬਕਾਰੀ ਵਿਭਾਗ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦੇ ਹੋਏ ਹਦਾਇਤ ਦਿੱਤੀ ਹੈ ਕਿ ਅੱਗੇ ਤੋਂ ਨਾਜਾਇਜ ਵਿਕਦੀ ਸ਼ਰਾਬ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਲਈ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਆਪਣੇ ਤੌਰ ’ਤੇ ਚੈਕਿੰਗਾਂ ਵਿਚ ਜ਼ਿਆਦਾ ਦਖ਼ਲ ਨਹੀਂ ਦੇ ਸਕਣਗੇ। ਇਸ ਬਾਰੇ ਆਬਕਾਰੀ ਵਿਭਾਗ ਦੇ ਡੀ. ਈ. ਟੀ. ਸੀ. ਰਣਜੀਤ ਸਿੰਘ ਨੇ ਵਿਭਾਗੀ ਅਫਸਰਾਂ ਦੀ ਇਕ ਮੀਟਿੰਗ ਕਰਕੇ ਉਨਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਨਾਜਾਇਜ ਸ਼ਰਾਬ ਦੀ ਵਿੱਕਰੀ ਬਾਰੇ ਉਨਾਂ ਨੂੰ ਸ਼ਰਾਬ ਠੇਕੇਦਾਰਾਂ ਤੋਂ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਆਪ ਜਾ ਕੇ ਚੈਕਿੰਗ ਕਰਨਗੇ ਤੇ ਨਾਲ ਕਿਸੇ ਠੇਕੇਦਾਰ ਦੇ ਕਿਸੇ ਕਰਮਚਾਰੀ ਨੂੰ ਨਾਲ ਲੈ ਜਾ ਸਕਦੇ ਹਨ ਪਰ ਇਕੱਲੇ ਤੌਰ ’ਤੇ ਆਪਣੇ ਤੌਰ ’ਤੇ ਕਰਿੰਦੇ ਨਾਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ’ਤੇ ਆਪ ਜਾ ਕੇ ਚੈਕਿੰਗ ਨਹੀਂ ਕਰਨਗੇ। ਚੇਤੇ ਰਹੇ ਕਿ ਭਾਰਗੋ ਕੈਂਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਹੋਰ ਸਵਾਲ ਖੜੇ ਹੋ ਗਏ ਹਨ ਕਿ ਨਾਜਾਇਜ ਸ਼ਰਾਬ ਰੋਕਣ ਲਈ ਕਿ ਆਬਕਾਰੀ ਵਿਭਾਗ ਕਮਜ਼ੋਰ ਪੈ ਗਿਆ ਹੈ ਕਿ ਕਈ ਮਾਮਲਿਆਂ ਵਿਚ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਜਾ ਕੇ ਚੈਕਿੰਗਾਂ ਕਰ ਰਹੇ ਹਨ। ਚਾਹੇ ਕਰਿੰਦਿਆਂ ਦੇ ਨਾਲ ਆਬਕਾਰੀ ਵਿਭਾਗ ਦੇ ਅਫ਼ਸਰ ਨਾਲ ਸਨ ਪਰ ਇਸ ਮਾਮਲੇ ਵਿਚ ਮਾਹੌਲ ਐਨਾ ਜ਼ਿਆਦਾ ਭਖ ਜਾਮ ਕਰਕੇ ਆਬਕਾਰੀ ਵਿਭਾਗ ਨੂੰ ਵੀ ਚਿੰਤਤ ਹੈ। ਦੱਸਿਆ ਜਾਂਦਾ ਹੈ ਕਿ ਸ਼ਹਿਰ ਵਿਚ ਇਸ ਤਰਾਂ ਦੇ ਆਪਣੇ ਆਪ ਵਿਚ ਪਹਿਲਾ ਮਾਮਲਾ ਚੰਡੀਗੜ੍ਹ ਤੱਕ ਵੀ ਸਰਕਾਰ ਕੋਲ ਪੁੱਜ ਗਿਆ ਹੈ ਤੇ ਸਰਕਾਰ ਵੀ ਇਸ ਤਰਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਵੀ ਕਾਫੀ ਨਾਰਾਜ਼ ਹੈ ਕਿ ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਇਸ ਤਰਾਂ ਦੇ ਮਾਮਲਿਆਂ ਨਾਲ ਲੋਕਾਂ ਵਿਚ ਦਹਿਸ਼ਤ ਤੇ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਇਸੇ ਕਰਕੇ ਆਬਕਾਰੀ ਵਿਭਾਗ ਨੇ ਇਸ ਮਾਮਲੇ ਵਿਚ ਅੱਜ ਆਬਕਾਰੀ ਵਿਭਾਗ ਤੇ ਈ. ਟੀ. ਓ. ਤੇ ਇੰਸਪੈਕਟਰਾਂ ਦੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਤੇ ਇਸ ਮੀਟਿੰਗ ਵਿਚ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਨਾਜਾਇਜ ਸ਼ਰਾਬ ਦੀ ਤਸਕਰੀ ਰੋਕਣ ਲਈ ਸਖ਼ਤ ਕਦਮ ਉਠਾਉਣ ਪਰ ਨਾਲ ਹੀ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਆਪਣੇ ਤੌਰ ’ਤੇ ਚੈਕਿੰਗ ਨਹੀਂ ਕਰ ਸਕਣਗੇ। ਇਸ ਤਰਾਂ ਦੇ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਗਿਆ। ਆਬਕਾਰੀ ਵਿਭਾਗ ਵਲੋਂ ਚਾਹੇ ਨਾਜਾਇਜ ਸ਼ਰਾਬ ਦੀ ਤਸਕਰੀ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਂਦੀ ਰਹੀ ਹੈ ਤੇ ਨਵੇਂ ਸਹਾਇਕ ਕਮਿਸ਼ਨਰ ਦੇ ਆਉਣ ਤੋਂ ਬਾਅਦ ਕਾਫੀ ਨਾਜਾਇਜ ਸ਼ਰਾਬ ਫੜੀ ਗਈ ਹੈ ਪਰ ਨਾਜਾਇਜ ਸ਼ਰਾਬ ਦੀ ਤਸਕਰੀ ਕਰਨ ਦਾ ਕੰਮ ਰੁਕ ਨਹੀਂ ਸਕਿਆ ਹੈ। ਅਜੇ ਵੀ ਨਾਜਾਇਜ ਸ਼ਰਾਬ ਦਾ ਕੰਮ ਕਰਨ ਵਾਲੇ ਲੋਕ ਹੋਮ ਡਲਿਵਰੀ ਦਾ ਵੀ ਬੇਖ਼ੌਫ ਕੰਮ ਕਰ ਰਹੇ ਹਨ। ਭਾਰਗੋ ਕੈਂਪ ਤੋਂ ਇਲਾਵਾ ਪੱਛਮੀ ਵਿਧਾਨ ਸਭਾ ਹਲਕੇ ਦੇ ਕਈ ਇਲਾਕਿਆਂ ਵਿਚ ਨਾਜਾਇਜ ਸ਼ਰਾਬ ਨੂੰ ਲੈ ਕੇ ਕਾਫੀ ਵਿਵਾਦ ਉੱਠਦੇ ਰਹੇ ਹਨ। ਸ਼ਰਾਬ ਠੇਕਿਆਂ ਨੂੰ ਵੇਚਣ ਵਾਲੇ ਵੀ ਇਸ ਇਲਾਕੇ ਦੇ ਕਈ ਠੇਕਿਆਂ ਨੂੰ ਵੇਚਣ ਵਿਚ ਆਬਕਾਰੀ ਵਿਭਾਗ ਨੂੰ ਕਾਫੀ ਮੁਸ਼ਕਲ ਇਸ ਕਰਕੇ ਆਉਂਦੀ ਰਹੀ ਹੈ ਕਿਉਂਕਿ ਨਾਜਾਇਜ ਸ਼ਰਾਬ ਦੀ ਵਿੱਕਰੀ ਕਾਰਨ ਸਰਕਾਰੀ ਠੇਕਿਆਂ ’ਤੇ ਆਮਦਨ ਕਾਫੀ ਘੱਟ ਜਾਂਦੀ ਸੀ। ਆਬਕਾਰੀ ਵਿਭਾਗ ਲਈ ਅਜੇ ਵੀ ਪੱਛਮੀ ਹਲਕੇ ਦੇ ਕਈ ਹਲਕਿਆਂ ਵਿਚ ਵਿਕਦੀ ਨਾਜਾਇਜ ਸ਼ਰਾਬ ਚੁਨੌਤੀ ਬਣੀ ਹੋਈ ਹੈ। ਆਬਕਾਰੀ ਵਿਭਾਗ ਨੇ ਕੁੱਝ ਦਿਨਾਂ ਵਿਚ ਕਰੋੜਾਂ ਰੁਪਏ ਦੀ ਨਾਜਾਇਜ ਸ਼ਰਾਬ ਜ਼ਬਤ ਕੀਤੀ ਹੈ। ਨਾਜਾਇਜ ਸ਼ਰਾਬ ਦਾ ਐਨਾ ਜ਼ਿਆਦਾ ਕਾਰੋਬਾਰ ਹੈ ਕਿ ਇਸ ਵਿਚ ਕਈ ਲੋਕ ਜੁੜੇ ਹੋਏ ਹਨ। ਆਬਕਾਰੀ ਵਿਭਾਗ ਕੋਲ ਆਪਣੇ ਐਨੇ ਜ਼ਿਆਦਾ ਸਾਧਨ ਨਹੀਂ ਹਨ ਕਿ ਉਹ ਨਾਜਾਇਜ ਸ਼ਰਾਬ ਦੀ ਤਸਕਰੀ ਰੋਕਣ ਲਈ ਪੂਰੀ ਤਰਾਂ ਨਾਲ ਕਾਮਯਾਬ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਭਾਰੀ ਬਾਰਸ਼ ਲੋਕਾਂ ਲਈ ਬਣੀ ਆਫ਼ਤ ਟਰਾਂਸਪੋਰਟ ਨਗਰ ਕੋਲ ਫਸੀਆਂ ਕਈ ਗੱਡੀਆਂ ਅਗਲੀ ਖ਼ਬਰ ਗਰਭ ਦੌਰਾਨ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ / ਕਰਨਾ ਗ਼ੈਰਕਾਨੂੰਨੀ ਤੇ ਸਜ਼ਾਯੋਗ ਅਪਰਾਧ - ਡਾ . ਗਰਗ
Ad Position 24
No active advertisement