18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ਼ਾਹਦਰਾ ਲਿੰਕ ਡਰੇਨ ਦੀ ਸਫ਼ਾਈ ਤੇ ਰੱਖ-ਰਖਾਓ ਸੰਬੰਧੀ ਯੋਜਨਾ ਤਿਆਰ

ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਦਿੱਲੀ ਵਿਚ ਪਾਣੀ ਭਰ ਜਾਣ, ਦੁਰਗੰਧ ਅਤੇ ਮੱਛਰਾਂ ਦੇ ਪ੍ਰਕੋਪ ਤੋਂ ਰਾਹਤ ਦਿਵਾਉਣ ਲਈ ਸਿੰਚਾਈ ਅਤੇ ਹੜ੍ਹ ਕੰਟਰੋਲ ਨਿਯੰਤਰਣ ਵਿਭਾਗ ਨੇ ਪਹਿਲ ਕੀਤੀ ਹੈ, ਜਿਸ ਵਿਚ ਸ਼ਾਹਦਰਾ ਲਿੰਕ ਡਰੇਨ ਦੀ ਸਫ਼ਾਈ ਅਤੇ ਰੱਖ-ਰਖਾਓ ਦੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਅਧੀਨ ਮਲਬੇ, ਜਲਕੁੰਭੀ ਅਤੇ ਝਾੜੀਆਂ ਨੂੰ ਹਟਾਉਣ ਦੇ ਨਾਲ ਡਰੇਨ ਦੇ ਆਸਪਾਸ 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ, ਤਾਂ ਕਿ ਕਚਰਾ ਸੁੱਟਣ ਅਤੇ ਖੁੱਲ੍ਹੇ ਵਿਚ ਅੱਗ ਲਗਾਉਣ ਜਿਹੀਆਂ ਗਤੀਵਿਧੀਆਂ ’ਤੇ ਰੋਕ ਲਗਾਈ ਜਾ ਸਕੇ।

Ad Position 21
No active advertisement
ਅਜੀਤ ਡੈਸਕ 18-10-2026
ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਪੂਰਬੀ ਦਿੱਲੀ ਵਿਚ ਪਾਣੀ ਭਰ ਜਾਣ, ਦੁਰਗੰਧ ਅਤੇ ਮੱਛਰਾਂ ਦੇ ਪ੍ਰਕੋਪ ਤੋਂ ਰਾਹਤ ਦਿਵਾਉਣ ਲਈ ਸਿੰਚਾਈ ਅਤੇ ਹੜ੍ਹ ਕੰਟਰੋਲ ਨਿਯੰਤਰਣ ਵਿਭਾਗ ਨੇ ਪਹਿਲ ਕੀਤੀ ਹੈ, ਜਿਸ ਵਿਚ ਸ਼ਾਹਦਰਾ ਲਿੰਕ ਡਰੇਨ ਦੀ ਸਫ਼ਾਈ ਅਤੇ ਰੱਖ-ਰਖਾਓ ਦੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਅਧੀਨ ਮਲਬੇ, ਜਲਕੁੰਭੀ ਅਤੇ ਝਾੜੀਆਂ ਨੂੰ ਹਟਾਉਣ ਦੇ ਨਾਲ ਡਰੇਨ ਦੇ ਆਸਪਾਸ 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ, ਤਾਂ ਕਿ ਕਚਰਾ ਸੁੱਟਣ ਅਤੇ ਖੁੱਲ੍ਹੇ ਵਿਚ ਅੱਗ ਲਗਾਉਣ ਜਿਹੀਆਂ ਗਤੀਵਿਧੀਆਂ ’ਤੇ ਰੋਕ ਲਗਾਈ ਜਾ ਸਕੇ। ਇਸ ਯੋਜਨਾ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਨਾਲ ਹੀ ਸਕਰਮਕ ਰੋਗਾਂ ਦੇ ਫੈਲਣ ਦਾ ਖ਼ਤਰਾ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ ਸਾਫ਼-ਸੁਥਰੀ ਅਤੇ ਚੰਗੀ ਜਲਧਾਰਾ ਪੂਰਬੀ ਦਿੱਲੀ ਦੇ ਵਾਤਾਵਰਨ ਨੂੰ ਬਿਹਤਰ ਬਣਾਉਣ ’ਚ ਮਦਦਗਾਰ ਸਾਬਤ ਹੋਵੇਗੀ। ਅਕਸਰ ਵੇਖਿਆ ਗਿਆ ਹੈ ਕਿ ਸਫ਼ਾਈ ਤੋਂ ਬਾਅਦ ਲੋਕ ਫਿਰ ਦੁਬਾਰਾ ਕਚਰਾ ਜਾਂ ਮਲਬਾ ਸੁੱਟ ਦਿੰਦੇ ਹਨ। ਹੁਣ ਸਖ਼ਤ ਵਿਵਸਥਾ ਹੋਣ ’ਤੇ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ। ਸੁਰੱਖਿਆ ਗਾਰਡ ਜ਼ਰੂਰੀ ਉਪਕਰਨਾਂ ਨਾਲ ਡਰੇਨ ਦੀ ਨਿਗਰਾਨੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 4 ਹਜ਼ਾਰ ਨਾਜਾਇਜ਼ ਸ਼ਰਾਬ ਦੇ ਪਊਏ ਬਰਾਮਦ ਅਗਲੀ ਖ਼ਬਰ ਦਿੱਲੀ ਕਮੇਟੀ ਲਾਲ ਕਿਲ੍ਹੇ ਵਿਖੇ ਕਰਾਏਗੀ ਸ਼ਹੀਦੀ ਸਮਾਗਮ - ਕਾਲਕਾ
Ad Position 24