18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮੋਟਰਸਾਈਕਲ ਚੋਰ ਗ੍ਰਿਫ਼ਤਾਰ

ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਵਾਹਨ ਚੋਰੀ ਵਿਰੋਧੀ ਸੈੱਲ ਦੀ ਟੀਮ ਨੇ ਮੋਟਰਸਾਈਕਲ ਚੋਰ ਨੂੰ ਗ੍ਰਿਫ਼ਤਾਰ ਕੀਤਾ ਤੇ ਚੋਰੀ ਹੋਈ ਮੋਟਰਸਾਈਕਲ ਬਰਾਮਦ ਕੀਤੀ। ਵਾਹਨ ਚੋਰੀ ਵਿਰੋਧੀ ਸੈੱਲ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਈ ਮੋਟਰਸਾਈਕਲ ਲੈ ਕੇ ਕਲਾਨੌਰ ਸਰਹੱਦ ਰਾਹੀਂ ਉੱਤਰ ਪ੍ਰਦੇਸ਼ ਵੱਲ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-10-2026
ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਵਾਹਨ ਚੋਰੀ ਵਿਰੋਧੀ ਸੈੱਲ ਦੀ ਟੀਮ ਨੇ ਮੋਟਰਸਾਈਕਲ ਚੋਰ ਨੂੰ ਗ੍ਰਿਫ਼ਤਾਰ ਕੀਤਾ ਤੇ ਚੋਰੀ ਹੋਈ ਮੋਟਰਸਾਈਕਲ ਬਰਾਮਦ ਕੀਤੀ। ਵਾਹਨ ਚੋਰੀ ਵਿਰੋਧੀ ਸੈੱਲ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਈ ਮੋਟਰਸਾਈਕਲ ਲੈ ਕੇ ਕਲਾਨੌਰ ਸਰਹੱਦ ਰਾਹੀਂ ਉੱਤਰ ਪ੍ਰਦੇਸ਼ ਵੱਲ ਜਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਹੈੱਡ ਕਾਂਸਟੇਬਲ ਲਾਭ ਸਿੰਘ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਟੀਮ ਨੇ ਇਕ ਸੰਭਾਵੀ ਸਥਾਨ ‘ਤੇ ਨਾਕਾਬੰਦੀ ਕੀਤੀ ਤੇ ਵਾਹਨਾਂ ਦੀ ਸਖ਼ਤ ਜਾਂਚ ਸ਼ੁਰੂ ਕੀਤੀ। ਥੋੜ੍ਹੀ ਦੇਰ ਬਾਅਦ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਮੋਟਰਸਾਈਕਲ ‘ਤੇ ਆਉਂਦਾ ਦੇਖਿਆ ਗਿਆ। ਪੁਲਿਸ ਟੀਮ ਨੇ ਉਸ ਨੂੰ ਰੋਕਿਆ ਤੇ ਮੋਟਰਸਾਈਕਲ ਦੀ ਜਾਂਚ ਕੀਤੀ, ਜਿਸ ਤੋਂ ਮੋਟਰਸਾਈਕਲ ਦੇ ਦਸਤਾਵੇਜ਼ ਸ਼ੱਕੀ ਲੱਗੇ। ਪੂਰੀ ਪੁੱਛਗਿੱਛ ਕਰਨ ‘ਤੇ ਇਹ ਸਾਈਕਲ ਚੋਰੀ ਦਾ ਨਿਕਲਿਆ। ਦੋਸ਼ੀ ਨੇ ਮੰਨਿਆ ਕਿ ਉਸ ਨੇ ਇਸ ਨੂੰ 1 ਅਕਤੂਬਰ ਨੂੰ ਯਮੁਨਾਨਗਰ ਬੱਸ ਸਟੈਂਡ ਪਾਰਕਿੰਗ ਤੋਂ ਚੋਰੀ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਛਾਣ ਵਿਵੇਕ ਉਰਫ਼ ਵਿੱਕੀ ਪੁੱਤਰ ਸੁਭਾਸ਼ ਵਜੋਂ ਹੋਈ। ਜੋ ਕਿ ਪਿੰਡ ਪੰਜਪੁਰ ਦਾ ਰਹਿਣ ਵਾਲਾ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੁਘੂਆਣਾ ਦੇ ਕਿਸਾਨ ਵਿਰੁੱਧ ਦਰਜ ਕੇਸ ਤੇ ਜੁਰਮਾਨਾ ਤੁਰੰਤ ਰੱਦ ਕੀਤਾ ਜਾਵੇ- ਔਲਖ ਅਗਲੀ ਖ਼ਬਰ ਮਹਿੰਗਾਈ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜਿਆ- ਕੁਮਾਰੀ ਸ਼ੈਲਜਾ
Ad Position 24