ਸੋਨੇ-ਚਾਂਦੀ ਦੇ ਗਹਿਣਿਆਂ ਤੇ ਘਰੇਲੂ ਸਾਮਾਨ ਦੀ ਚੋਰੀ ਦਾ ਮਾਮਲਾ ਹੱਲ, ਮੁਲਜ਼ਮਾਂ ਤੋਂ ਚੋਰੀ ਹੋਇਆ ਸਾਮਾਨ ਬਰਾਮਦ
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਏ. ਬੀ.
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਏ.ਬੀ.ਵੀ.ਟੀ. ਸਟਾਫ ਟੀਮ ਨੇ ਘਰੇਲੂ ਸਾਮਾਨ ਦੀ ਚੋਰੀ ਦਾ ਮਾਮਲਾ ਹੱਲ ਕੀਤਾ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਟਿਕਾਣੇ ‘ਤੇ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ। ਏ.ਬੀ.ਵੀ.ਟੀ. ਸਟਾਫ ਇੰਚਾਰਜ ਨੇ ਦੱਸਿਆ ਕਿ ਸੋਨੂੰ ਪੁੱਤਰ ਬਲਵੀਰ ਸਿੰਘ ਵਾਸੀ ਚਤਰਗੜ੍ਹ ਪੱਟੀ, ਸਿਰਸਾ ਨੇ ਸਿਵਲ ਲਾਈਨਜ਼ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 5 ਅਕਤੂਬਰ, 2026 ਨੂੰ ਦੁਪਹਿਰ ਵੇਲੇ ਅਣਪਛਾਤੇ ਨੌਜਵਾਨ ਉਸਦੇ ਘਰ ਵਿੱਚ ਦਾਖਲ ਹੋਏ ਤੇ ਸੋਨੇ-ਚਾਂਦੀ ਦੇ ਗਹਿਣੇ ਅਤੇ ਘਰੇਲੂ ਸਾਮਾਨ ਚੋਰੀ ਕਰ ਲਿਆ। ਸ਼ਿਕਾਇਤ ਦੇ ਆਧਾਰ ‘ਤੇ ਸਿਵਲ ਲਾਈਨਜ਼ ਥਾਣਾ ਸਿਰਸਾ ਵਿੱਚ ਕੇਸ ਦਰਜ ਕੀਤਾ ਗਿਆ ਸੀ ਤੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਏ.ਬੀ.ਵੀ.ਟੀ. ਸਟਾਫ ਟੀਮ ਨੇ ਮਹੱਤਵਪੂਰਨ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅਪਰਾਧ ਵਿੱਚ ਸ਼ਾਮਲ ਮੁਲਜ਼ਮ ਸੂਰਜ ਪੁੱਤਰ ਗੰਗਾਰਾਮ ਵਾਸੀ ਸਿਗਲੀਗਰ ਮੁਹੱਲਾ ਛੱਤਰਗੜ੍ਹ ਪੱਟੀ ਸਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਟਿਕਾਣੇ ‘ਤੇ ਚੋਰੀ ਦਾ ਸਾਮਾਨ ਬਰਾਮਦ ਕੀਤਾ।