‘ਸ਼੍ਰੋਮਣੀ ਅਕਾਲੀ ਦਲ : ਭਾਰਤ ਦੇ ਸੰਘੀ ਢਾਂਚੇ ’ਚ ਪਹਿਲਾ ਤਜਰਬਾ’ ਵਿਸ਼ੇ ’ਤੇ ਹੋਇਆ ਲੈਕਚਰ
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਲੋਂ ਸ਼੍ਰੋਮਣੀ ਅਕਾਲੀ ਦਲ : ਭਾਰਤ ਦੇ ਸੰਘੀ ਢਾਂਚੇ ’ਚ ਪਹਿਲਾ ਤਜਰਬਾ ਵਿਸ਼ੇ ’ਤੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪ੍ਰੋ.
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਲੋਂ ਸ਼੍ਰੋਮਣੀ ਅਕਾਲੀ ਦਲ : ਭਾਰਤ ਦੇ ਸੰਘੀ ਢਾਂਚੇ ’ਚ ਪਹਿਲਾ ਤਜਰਬਾ ਵਿਸ਼ੇ ’ਤੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪ੍ਰੋ. ਅਮਨਪ੍ਰੀਤ ਸਿੰਘ ਗਿੱਲ ਨੇ ਲੈਕਚਰ ਦਿੱਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਅਮਰਜੀਤ ਸਿੰਘ ਨਾਰੰਗ ਨੇ ਕੀਤੀ। ਸ਼ੁਰੂ ਵਿਚ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਸਭ ਦਾ ਸਵਾਗਤ ਕੀਤਾ। ਪ੍ਰੋ. ਅਮਨਪ੍ਰੀਤ ਸਿੰਘ ਗਿੱਲ ਨੇ ਵਿਸ਼ਵ ਪ੍ਰੀਪੇਖ ਵਿਚ ਫੈਡਰੇਲੀਜ਼ਮ (ਸੰਘੀ ਢਾਂਚੇ) ਬਾਰੇ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੰਘ ਇਤਿਹਾਸਕ ਸਫਰ ਦਾ ਮੁਲਾਂਕਣ ਕੀਤਾ। ਉਨ੍ਹਾਂ ਮੁਢਲੇ ਅਕਾਲੀ ਲੀਡਰਾਂ ਦੀ ਸਧਾਰਨਤਾ ਤੋਂ ਗੱਲ ਸ਼ੁਰੂ ਕਰਦਿਆਂ ਪਹਿਲਾਂ 1920 ਤੇ ਫਿਰ 1960 ਦੇ ਅਕਾਲੀ ਮੈਨੀਫੈਸਟੋ ’ਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ, ਜੋ ਕਿ ਦੇਸ਼ ਦੇ ਮਜ਼ਬੂਤ ਸੰਘੀ ਢਾਂਚੇ ਦਾ ਅਧਾਰ ਕਿਹਾ ਜਾ ਸਕਦਾ ਹੈ। ਪ੍ਰੋ. ਅਮਰਜੀਤ ਸਿੰਘ ਨਾਰੰਗ ਨੇ ਪ੍ਰਧਾਨਗੀ ਭਾਸ਼ਨ ਵਿਚ ਅਕਾਲੀ ਕਾਰਗੁਜ਼ਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲੀ ਦਲ ਸਿਧਾਂਤਕ ਪੱਖ ਤੋਂ ਕਮਜ਼ੋਰ ਹੋਣ ਕਾਰਨ ਹੀ ਸੰਘੀ ਢਾਂਚੇ ਦੀ ਦ੍ਰਿੜ੍ਹਤਾ ਨਾਲ ਪੈਰਵਾਈ ਨਹੀਂ ਕਰ ਸਕਿਆ। ਅਖ਼ੀਰ ਵਿਚ ਪ੍ਰੋ. ਰਾਕੇਸ਼ ਬਟਾਬਿਆਲ ਨੇ ਸਭ ਦਾ ਧੰਨਵਾਦ ਕੀਤਾ।