18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਗੰਦੇ ਪਾਣੀ ਕਾਰਨ ਲੋਕ ਹੋਏ ਪ ੍ਰੇਸ਼ਾਨ

ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਈਸਟ ਵਿਨੋਦ ਨਗਰ ਅਤੇ ਤਿਰਲੋਕਪੁਰੀ ਦੇ ‘ਜੇ’ ਬਲਾਕ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-10-2026
ਨਵੀਂ ਦਿੱਲੀ, 18 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਈਸਟ ਵਿਨੋਦ ਨਗਰ ਅਤੇ ਤਿਰਲੋਕਪੁਰੀ ਦੇ ‘ਜੇ’ ਬਲਾਕ ਵਿਚ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਦੇ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਬਹੁਤ ਹੀ ਘੱਟ ਸਮੇਂ ਲਈ ਪਾਣੀ ਆਉਂਦਾ ਹੈ। ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਪਾਣੀ ਸ਼ੁਰੂ ਵਿਚ ਟੂਟੀਆਂ ਵਿਚੋਂ ਆਉਂਦਾ ਹੈ, ਉਹ ਬਹੁਤ ਗੰਦਾ ਅਤੇ ਬਦਬੂਦਾਰ ਹੈ, ਜੋ ਕਿ ਸੀਵਰ ਦਾ ਪਾਣੀ ਲਗਦਾ ਹੈ। ਇਸ ਮਾਮਲੇ ਪ੍ਰਤੀ ਲੋਕਾਂ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਕੋਈ ਵੀ ਹੱਲ ਨਹੀਂ ਨਿਕਲ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਜਲ ਵਿਭਾਗ ਨੇ ਦੱਸਿਆ ਹੈ ਕਿ ਗਲੀ ਦੀ ਉੱਚਾਈ ਆਸਪਾਸ ਦੇ ਇਲਾਕਿਆਂ ਦੇ ਮੁਕਾਬਲੇ ਥੋੜ੍ਹੀ ਉੱਚੀ ਹੈ, ਜਿਸ ਕਾਰਨ ਪਾਣੀ ਦੇਰ ਨਾਲ ਪੁੱਜਦਾ ਹੈ। ਵਰਨਣਯੋਗ ਹੈ ਕਿ ਸਾਫ਼-ਸੁਥਰਾ ਪਾਣੀ ਨਾ ਮਿਲਣ ’ਤੇ ਲੋਕਾਂ ਨੂੰ ਬਾਹਰੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਬਾਜ਼ਾਰੋਂ ਖਰੀਦ ਕੇ ਪਾਣੀ ਲਿਆਉਣਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਕ ਕਾਰਡ ਬਣਾਉਣ ਲਈ ਔਰਤਾਂ ਹੋ ਰਹੀਆਂ ਪ੍ਰੇਸ਼ਾਨ, ਕੇਂਦਰਾਂ ’ਚ ਲੱਗ ਰਹੀਆਂ ਲੰਮੀਆਂ ਕਤਾਰਾਂ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚੰਡੀਗੜ੍ਹ ਮੁਹੱਲਾ ’ਚ ਤਲਾਸ਼ੀ ਮੁਹਿੰਮ ਚਲਾਈ
Ad Position 24