ਫੀਜ਼ੀਓਥਰੈਪੀ ਚੈਰੀਟੇਬਲ ਸੈਂਟਰ ਦਾ ਉਦਘਾਟਨ ਕਰਦੇ ਹੋਏ ਡਾ. ਨੀਨਾ ਪੁਰੀ ਤੇ ਹੋਰ।
ਭਾਈ ਵੀਰ ਸਾਹਿਤ ਸਦਨ ਵਿਖੇ ਫੀਜ਼ੀਓਥਰੈਪੀ ਚੈਰੀਟੇਬਲ ਸੈਂਟਰ ਸਥਾਪਿਤ
ਨਵੀਂ ਦਿੱਲੀ, 17 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਿਖੇ ਫੀਜ਼ੀਓਥਰੈਪੀ ਚੈਰੀਟੇਬਲ ਸੈਂਟਰ ਦਾ ਉਦਘਾਟਨ ਸਦਨ ਦੀ ਮੀਤ ਪ੍ਰਧਾਨ ਡਾ.
ਨਵੀਂ ਦਿੱਲੀ, 17 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਿਖੇ ਫੀਜ਼ੀਓਥਰੈਪੀ ਚੈਰੀਟੇਬਲ ਸੈਂਟਰ ਦਾ ਉਦਘਾਟਨ ਸਦਨ ਦੀ ਮੀਤ ਪ੍ਰਧਾਨ ਡਾ. ਨੀਨਾ ਪੁਰੀ ਨੇ ਕੀਤਾ। ਇਸ ਮੌਕੇ ਸਦਨ ਦੇ ਪ੍ਰਧਾਨ ਜੀ.ਬੀ.ਐਸ. ਸਿੱਧੂ, ਮੀਤ ਪ੍ਰਧਾਨ ਐਚ.ਐਸ. ਨਾਗ, ਵਿੱਤ ਸਕੱਤਰ ਪਰਮਪਾਲ ਸਿੰਘ ਸੋਢੀ ਅਤੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਸਨ। ਆਧੁਨਿਕ ਉਪਕਰਨਾਂ ਦੇ ਨਾਲ ਲੈਸ ਇਸ ਚੈਰੀਟੇਬਲ ਸੈਂਟਰ ਵਿਚ ਲੇਡੀ ਹਾਰਡਿੰਗ ਮੈਡੀਕਲ ਕਾਲਜ ਸਿੱਖਿਅਤ ਫੀਜ਼ੀਓਥਰੈਪੀਪਿਸਟ ਡਾ. ਜੋਤੀ ਕੁਮਾਰੀ ਆਪਣੀਆਂ ਸੇਵਾਵਾਂ ਨਿਭਾਉਣਗੇ। ਇਹ ਚੈਰੀਟੇਬਲ ਸੈਂਟਰ ਖੋਲ੍ਹਣ ਦਾ ਮੁੱਖ ਤੌਰ ’ਤੇ ਉਦੇਸ਼ ਮਰੀਜ਼ਾਂ ਨੂੰ ਬਿਹਤਰ ਥਰੈਪੀ ਸੇਵਾਵਾਂ ਪ੍ਰਦਾਨ ਕਰਨਾ ਹੈ। ਵਰਨਣਯੋਗ ਹੈ ਕਿ ਭਾਈ ਵੀਰ ਸਿੰਘ ਸਾਹਿਤ ਸਦਨ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਬਿਰਧਘਰਾਂ ਤੇ ਵਿਕਲਾਂਗ ਬੱਚਿਆਂ ਨੂੰ ਸਹਾਇਤਾ ਰਾਸ਼ੀ ਦੇਣ ਤੋਂ ਇਲਾਵਾ ਹੋਰ ਮੁਸੀਬਤਾਂ ਦੇ ਸਮੇਂ ਵੀ ਸਭ ਦੀ ਮਦਦ ਕਰਦਾ ਹੈ। ਸਦਨ ਵਿਖੇ ਫੀਜ਼ੀਓਥਰੈਪੀ ਦਾ ਸੈਂਟਰ ਸਥਾਪਿਤ ਕਰਨਾ ਸਮਾਜ ਦੇ ਹਿਤ ’ਚ ਕੀਤੇ ਕਾਰਜਾਂ ਦੀ ਲੜੀ ਦਾ ਹਿੱਸਾ ਹੈ।