17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਹਿੰਗੀਆਂ ਕਾਰਾਂ ਦੀ ਚੋਰੀ ਕਰਨ ਵਾਲੇ ਤਿੰਨ ਚੋਰ ਗ੍ਰਿਫ਼ਤਾਰ

ਨਵੀਂ ਦਿੱਲੀ, 17 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਗੱਡੀਆਂ ਦੀ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ 5 ਮਹਿੰਗੀਆਂ ਕਾਰਾਂ, ਡੁਪਲੀਕੇਟ ਚਾਬੀਆਂ, 104 ਜਾਅਲੀ ਨੰਬਰ ਪਲੇਟਾਂ ਅਤੇ 24 ਨਕਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 18-08-2026
ਨਵੀਂ ਦਿੱਲੀ, 17 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਗੱਡੀਆਂ ਦੀ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ 5 ਮਹਿੰਗੀਆਂ ਕਾਰਾਂ, ਡੁਪਲੀਕੇਟ ਚਾਬੀਆਂ, 104 ਜਾਅਲੀ ਨੰਬਰ ਪਲੇਟਾਂ ਅਤੇ 24 ਨਕਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਸ਼ਾਮਿਲ ਹਨ। ਇਨ੍ਹਾਂ ਚੋਰਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਲੋਕਾਂ ਨੂੰ 100 ਤੋਂ ਵੱਧ ਚੋਰੀ ਕੀਤੀਆਂ ਹੋਈਆਂ ਕਾਰਾਂ ਵੇਚ ਦਿੱਤੀਆਂ ਸਨ। ਇਨ੍ਹਾਂ ਚੋਰਾਂ ਦਾ ਇਕ ਗਰੋਹ ਬਣਾਇਆ ਹੋਇਆ ਸੀ, ਜਿਸ ਦਾ ਮੁਖੀ ਅਮਿਤ ਨਾਗਰ ਸੀ। ਇਨ੍ਹਾਂ ਚੋਰਾਂ ਦੇ ਨਾਂਅ ਅਮਿਤ ਨਾਗਰ ਉਰਫ ਸੋਨੂੰ (35) ਨਿਵਾਸੀ ਸੈਕਟਰ 29 ਰੋਹਿਣੀ ਦਿੱਲੀ, ਜਗਤ ਸਿੰਘ (45) ਨਿਵਾਸੀ ਮਨੀਪੁਰ ਅਤੇ ਮੁਕੇਸ਼ ਸਿੰਘ (28) ਮਨੀਪੁਰ ਹਨ। ਇਨ੍ਹਾਂ ਵਿਚੋਂ ਜਗਤ ਸਿੰਘ ਅਤੇ ਮੁਕੇਸ਼ ਸਿੰਘ ਚੋਰੀ ਕੀਤੀਆਂ ਗੱਡੀਆਂ ਦੇ ਮੁੱਖ ਖਰੀਦਦਾਰ ਹਨ ਜੋ ਨਕਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਂਦੇ ਸਨ। ਗੱਡੀਆਂ ਦੀ ਚੋਰੀ ਦਾ ਮਾਮਲਾ ਏ.ਆਰ.ਐਸ.ਸੀ. ਟੀਮ ਨੂੰ ਸੌਂਪਿਆ ਗਿਆ ਸੀ। ਜਿਸ ਨੇ ਸੀ.ਸੀ.ਟੀ.ਵੀ., ਮੈਨੁਅਲ ਇੰਟੈਲੀਜੈਂਸ, ਹੋਰ ਸੁਰਾਗ ਇਕੱਠੇ ਕਰਨਾ ਅਤੇ ਮੁਖਬਰਾਂ ਦੀ ਸਹਾਇਤਾ ਦੇ ਦਿੱਲੀ ਤੋਂ ਪਹਿਲਾਂ ਮੁਕੇਸ਼ ਸਿੰਘ ਨੂੰ ਫੜਿਆ ਅਤੇ ਬਾਅਦ ਵਿਚ ਦੂਸਰੇ ਚੋਰਾਂ ਤੱਕ ਪੁਲਿਸ ਪੁੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਨ੍ਹਾਂ ਤੋਂ ਪੁੱਛ ਪੜਤਾਲ ਵੀ ਕਰ ਰਹੀ ਹੈ ਅਤੇ ਹੋਰ ਸ਼ਾਮਿਲ ਲੋਕਾਂ ਬਾਰੇ ਵੀ ਇਨ੍ਹਾਂ ਤੋਂ ਜਾਣਕਾਰੀ ਲੈ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰਨ ਤੇ ਅਸ਼ਲੀਲਤਾ ਪਰੋਸਣ ਵਾਲੀਆਂ ਵੈੱਬਸਾਈਟਾਂ ’ਤੇ ਪਾਬੰਦੀ ਲਗਾਏ ਸਰਕਾਰ-ਮਲਸੀਆਂ ਅਗਲੀ ਖ਼ਬਰ ਫੀਜ਼ੀਓਥਰੈਪੀ ਚੈਰੀਟੇਬਲ ਸੈਂਟਰ ਦਾ ਉਦਘਾਟਨ ਕਰਦੇ ਹੋਏ ਡਾ. ਨੀਨਾ ਪੁਰੀ ਤੇ ਹੋਰ। ਭਾਈ ਵੀਰ ਸਾਹਿਤ ਸਦਨ ਵਿਖੇ ਫੀਜ਼ੀਓਥਰ...
Ad Position 24