17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਟੋਹਾਣਾ ’ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਪੈਟਰੋਲ ਛਿੜਕ ਕੇ ਲਗਾਈ ਅੱਗ, ਕਰੀਬ 2 ਲੱਖ ਰੁਪਏ ਦਾ ਨੁਕਸਾਨ ਸਾਰੀ ਘਟਨਾ ਸੀ.ਸੀ.ਟੀ.ਵੀ. ’ਚ ਹੋਈ ਕੈਦ

ਟੋਹਾਣਾ, 17 ਅਗਸਤ (ਮਨਜੀਤ ਸਿੰਘ)- ਟੋਹਾਣਾ ਦੇ ਕੁਟੀਆ ਰੋਡ ਸਥਿਤ ਜੈਨ ਸਮਾਧੀ ਨੇੜੇ ਰੈਡੀਮੇਡ ਕੱਪੜਿਆਂ ਦੇ ਸ਼ੋ-ਰੂਮ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

Ad Position 21
No active advertisement
‘ਚਾਕਲੇਟ ਕੁਲੈਕਸ਼ਨ’ ਟੋਹਾਣਾ ਰੈਡੀਮੇਡ ਗਾਰਮੈਂਟਸ ਸ਼ੋ-ਰੂਮ ਨੂੰ ਅੱਗ ਲਗਾਉਂਦੇ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ਵਿੱਚ ਹੋਏ ਕੈਦ। ਤਸਵੀਰ : ਮਨਜੀਤ ਸਿੰਘ ਟੋਹਾਣਾ 18-08-2026
ਟੋਹਾਣਾ, 17 ਅਗਸਤ (ਮਨਜੀਤ ਸਿੰਘ)- ਟੋਹਾਣਾ ਦੇ ਕੁਟੀਆ ਰੋਡ ਸਥਿਤ ਜੈਨ ਸਮਾਧੀ ਨੇੜੇ ਰੈਡੀਮੇਡ ਕੱਪੜਿਆਂ ਦੇ ਸ਼ੋ-ਰੂਮ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ‘ਚਾਕਲੇਟ ਕਲੈਕਸ਼ਨ’ ਦੇ ਨਾਮ ਨਾਲ ਰੈਡੀਮੇਡ ਗਾਰਮੈਂਟਸ ਦਾ ਸ਼ੋ-ਰੂਮ ਹੈ। ਬੀਤੀ ਰਾਤ ਕਰੀਬ 2 ਵਜੇ ਇੱਕ ਸਫ਼ੈਦ ਬੋਲੈਰੋ ਗੱਡੀ ਵਿੱਚ ਤਿੰਨ-ਚਾਰ ਨੌਜਵਾਨ ਉੱਥੇ ਪਹੁੰਚੇ। ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੱਡੀ ਵਿਚੋਂ ਦੋ ਨੌਜਵਾਨ ਹੇਠਾਂ ਉੱਤਰੇ ਅਤੇ ਦੁਕਾਨ ਦੇ ਬਾਹਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਹ ਗੱਡੀ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਦੁਕਾਨਦਾਰ ਮੁਤਾਬਕ ਇਸ ਘਟਨਾ ਕਾਰਨ ਕੱਪੜਿਆਂ ਅਤੇ ਹੋਰ ਸਾਮਾਨ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਲਾਗਤਬਾਜ਼ੀ ਜਾਂ ਰੰਜਸ਼ ਨਹੀਂ ਹੈ ਅਤੇ ਪਤਾ ਨਹੀਂ ਕਿਸ ਕਾਰਨ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੌਕੇ ’ਤੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਅਤੇ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮਾਮਲੇ ਦੀ ਕਾਰਵਾਈ ਕਰ ਰਹੇ ਡਿਊਟੀ ਇੰਚਾਰਜ ਸਬ-ਇੰਸਪੈਕਟਰ ਰਾਮਪਾਲ ਸਿੰਘ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਅਤੇ ਸਪੈਸ਼ਲ ਟੀਮ ਵੱਲੋਂ ਜਾਂਚ ਪੜਤਾਲ ਦੁਆਰਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਪੀੜਤ ਦੁਕਾਨਦਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫੀਜ਼ੀਓਥਰੈਪੀ ਚੈਰੀਟੇਬਲ ਸੈਂਟਰ ਦਾ ਉਦਘਾਟਨ ਕਰਦੇ ਹੋਏ ਡਾ. ਨੀਨਾ ਪੁਰੀ ਤੇ ਹੋਰ। ਭਾਈ ਵੀਰ ਸਾਹਿਤ ਸਦਨ ਵਿਖੇ ਫੀਜ਼ੀਓਥਰ... ਅਗਲੀ ਖ਼ਬਰ 26 ਸਾਲਾਂ ਤੋਂ ਭਗੌੜੇ ਨੂੰ ਪੁਲਿਸ ਨੇ ਕੀਤਾ ਕਾਬੂ
Ad Position 24