ਐਸ.ਸੀ.ਈ.ਆਰ.ਟੀ. ਨੇ ਅਧਿਆਪਕਾਂ ਦੀ ਸਿਖਲਾਈ ਪ੍ਰੋਗਰਾਮ ਦੀ ਯੋਜਨਾਬੰਦੀ ਕੀਤੀ ਤਿਆਰ
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਰਕਾਰੀ ਸਕੂਲਾਂ ਵਿਚ ਨਵੇਂ ਭਰਤੀ ਹੋਏ ਟੀ.
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਰਕਾਰੀ ਸਕੂਲਾਂ ਵਿਚ ਨਵੇਂ ਭਰਤੀ ਹੋਏ ਟੀ.ਜੀ.ਟੀ. ਪੰਜਾਬੀ ਅਧਿਆਪਕਾਂ ਦੇ ਅਧਿਆਪਨ ਸਮਰੱਥਾ ਅਤੇ ਪੇਸ਼ੇਵਰ ਕੁਸ਼ਲਤਾ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਦਿੱਲੀ ਵਲੋਂ ਡਾਇਟ ਕੜਕੜਡੂੰਮਾ ਵਿਖੇ ਪੰਜਾ ਰੋਜ਼ਾ ਨਿਰੰਤਰ ਪੇਸ਼ੇਵਰ ਵਿਕਾਸ ਸਿਖਲਾਈ ਪ੍ਰੋਗਰਾਮ ਦੀ ਯੋਜਨਾਬੰਦੀ ਕੀਤੀ, ਜਿਸ ਵਿਚ ਪ੍ਰਿੰਸੀਪਲ ਡਾ. ਅਨਿਲ ਤੇਵੜੀਆ, ਨੋਡਲ ਅਫ਼ਸਰ ਡਾ. ਭੁਪਿੰਦਰ ਸਿੰਘ ਅਤੇ ਕੋਆਰਡੀਨੇਟਰ ਅੰਤਰਿਕਸ਼ ਮੋਗਲ ਦੀ ਅਗਵਾਈ ਹੇਠ ਨੇਪਰੇ ਚੜ੍ਹੀ। ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ, ਵਿਹਾਰਕ ਅਤੇ ਅਧਿਆਪਕਾਂ ਦੀਆਂ ਅਸਲ ਲੋੜਾਂ ਦੇ ਅਨੁਕੂਲ ਬਣਾਉਣ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਪੰਜਾਬੀ ਭਾਸ਼ਾ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਅਨੇਕਾਂ ਵਿਦਵਾਨਾਂ ਅਤੇ ਤਜਰਬੇਕਾਰ ਅਧਿਆਪਕਾਂ ਨੇ ਭਾਗ ਲਿਆ, ਜਿਸ ਵਿਚ ਪ੍ਰਕਾਸ਼ ਸਿੰਘ ਗਿੱਲ, ਸੁਨੀਲ ਬੇਦੀ, ਪ੍ਰਿੰਸੀਪਲ ਮਿਲਖੀ ਰਾਮ, ਮੈਡਮ ਦੀਪਾ, ਜਸਵਿੰਦਰ ਕੌਰ ਬਿੰਦਰਾ ਅਤੇ ਹੋਰ ਅਧਿਆਪਕ ਸ਼ਾਮਿਲ ਸਨ। ਸਕੂਲਾਂ ਦੇ ਹੋਰਨਾਂ ਅਧਿਆਪਕਾਂ ਲਈ 5 ਰੋਜ਼ਾ ਸਿਖਲਾਈ ਦਾ ਪ੍ਰੋਗਰਾਮ ਜਲਦੀ ਹੀ ਕੀਤਾ ਜਾਵੇਗਾ ਤਾਂ ਕਿ ਉਹ ਸਕੂਲਾਂ ਵਿਚ ਜਾ ਕੇ ਚੰਗੀ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਕਰਾ ਸਕਣ।