06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਨੂੰ ਮਠਿਆਈਆਂ ਤੇ ਫਲ ਵੰਡੇ

ਰਤੀਆ, 6 ਨਵੰਬਰ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਰਤੀਆ ਸਿਟੀ ਨੇ ਸਮਾਜਿਕ ਚਿੰਤਾ ਅਤੇ ਖੁਸ਼ੀ ਫੈਲਾਉਣ ਦੇ ਉਦੇਸ਼ ਨਾਲ ਦੀਵਾਲੀ ਦਾ ਸ਼ੁਭ ਤਿਉਹਾਰ ਮਨਾਇਆ। ਕਲੱਬ ਦੇ ਮੈਂਬਰ ਪਿੰਡ ਖਾਈ ਦੇ ਕਸਤੂਰਬਾ ਗਾਂਧੀ ਗਰਲਜ਼ ਸਕੂਲ ਵਿਖੇ ਇਕੱਠੇ ਹੋਏ ਅਤੇ ਹੋਸਟਲ ’ਚ ਰਹਿਣ ਵਾਲੀਆਂ ਲੋੜਵੰਦ ਵਿਦਿਆਰਥਣਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 07-11-2026
ਰਤੀਆ, 6 ਨਵੰਬਰ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਰਤੀਆ ਸਿਟੀ ਨੇ ਸਮਾਜਿਕ ਚਿੰਤਾ ਅਤੇ ਖੁਸ਼ੀ ਫੈਲਾਉਣ ਦੇ ਉਦੇਸ਼ ਨਾਲ ਦੀਵਾਲੀ ਦਾ ਸ਼ੁਭ ਤਿਉਹਾਰ ਮਨਾਇਆ। ਕਲੱਬ ਦੇ ਮੈਂਬਰ ਪਿੰਡ ਖਾਈ ਦੇ ਕਸਤੂਰਬਾ ਗਾਂਧੀ ਗਰਲਜ਼ ਸਕੂਲ ਵਿਖੇ ਇਕੱਠੇ ਹੋਏ ਅਤੇ ਹੋਸਟਲ ’ਚ ਰਹਿਣ ਵਾਲੀਆਂ ਲੋੜਵੰਦ ਵਿਦਿਆਰਥਣਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪ੍ਰਧਾਨ ਗੋਪਾਲ ਚੰਦ ਕੁੱਲਰੀਆਂ ਨੇ ਕਿਹਾ ਕਿ ਲੜਕੀਆਂ ਆਪਣੇ ਮਾਪਿਆਂ ਅਤੇ ਪਰਿਵਾਰ ਤੋਂ ਦੂਰ ਹੋਸਟਲ ’ਚ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਅਜਿਹੀ ਸਥਿਤੀ ’ਚ ਤਿਉਹਾਰਾਂ ਦੀ ਖੁਸ਼ੀ ’ਚ ਉਨ੍ਹਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਉਪ ਪ੍ਰਧਾਨ ਸ਼ਿਵ ਕੁਮਾਰ ਗਰਗ ਅਤੇ ਸਕੱਤਰ ਸੁਖਚਰਨ ਦਾਸ ਅਰੋੜਾ ਦੁਆਰਾ ਵਿਦਿਆਰਥਣਾਂ ਨੂੰ ਦੀਵਾਲੀ ਦੀਆਂ ਮਿਠਾਈਆਂ, ਫਲ ਤੇ ਜਲਜੀਰਾ ਵੰਡਿਆ ਗਿਆ। ਪ੍ਰਿੰਸੀਪਲ ਅਬਨੀਸ਼ ਗਰਗ ਅਤੇ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਸਮਾਜ ਸੇਵਾ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਲਾਇਨ ਕਲੱਬ ਆਪਣੇ ਉਦੇਸ਼ ਦੀ ਪੂਰਤੀ ਲਈ ਵੱਖ-ਵੱਖ ਪ੍ਰੋਜੈਕਟਾਂ ਤਹਿਤ ਸੇਵਾ ਕਾਰਜ ਕਰਦੀ ਹੈ। ਇਸ ਮੌਕੇ ਚਰਨਜੀਤ ਸਿੰਘ, ਡਾਇਰੈਕਟਰ ਵਿਜੇ ਗਰੋਵਰ, ਰਾਜ ਕੁਮਾਰ ਗੋਇਲ, ਸੋਨੂੰ ਗਰਗ, ਸੁਨੀਤਾ ਮੋਂਗਾ, ਸ਼ੀਨੂ, ਸੀਮਾ ਰਾਣੀ, ਸਰਿਤਾ, ਕੰਵਰਜੀਤ ਸਿੰਘ, ਬਨਬਾਰੀ ਲਾਲ, ਨਿਸ਼ਾ ਰਾਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਵਲੋਂ ਵਾਤਾਵਰਨ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਅਗਲੀ ਖ਼ਬਰ ਐਸ.ਸੀ.ਈ.ਆਰ.ਟੀ. ਨੇ ਅਧਿਆਪਕਾਂ ਦੀ ਸਿਖਲਾਈ ਪ੍ਰੋਗਰਾਮ ਦੀ ਯੋਜਨਾਬੰਦੀ ਕੀਤੀ ਤਿਆਰ
Ad Position 24