26 ਸਾਲਾਂ ਤੋਂ ਭਗੌੜੇ ਨੂੰ ਪੁਲਿਸ ਨੇ ਕੀਤਾ ਕਾਬੂ
ਨਵੀਂ ਦਿੱਲੀ, 17 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸਾਖਾ ਨੇ 26 ਸਾਲਾਂ ਤੋਂ ਫ਼ਰਾਰ ਇਕ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਕ ਵਿਅਕਤੀ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਸੀ।
ਨਵੀਂ ਦਿੱਲੀ, 17 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਅਪਰਾਧ ਸਾਖਾ ਨੇ 26 ਸਾਲਾਂ ਤੋਂ ਫ਼ਰਾਰ ਇਕ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਕ ਵਿਅਕਤੀ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਸੀ। ਪੁਲਿਸ ਨੇ ਇਸ ਨੂੰ ਦੇਹਰਾਦੂਨ (ਉੱਤਰਾਖੰਡ) ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਭਗੌੜੇ ਦਾ ਨਾਂਅ ਅਮਿਤ (57) ਹੈ। ਇਸ ਨੂੰ ਪਹਿਲਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਬਾਅਦ ਵਿਚ ਅਦਾਲਤ ਨੇ ਇਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਪ੍ਰੰਤੂ ਇਸ ਨੇ ਬਾਅਦ ਵਿਚ ਆਤਮ ਸਮਰਪਣ ਨਹੀਂ ਕੀਤਾ ਤੇ ਫ਼ਰਾਰ ਹੋ ਗਿਆ। ਇਸ ਦੀ ਗ੍ਰਿਫ਼ਤਾਰੀ ਪ੍ਰਤੀ ਪੰਜ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਇਸ ਭਗੌੜੇ ਨੇ ਰਿਸ਼ੀ ਸੇਠ ਨਾਂਅ ਦੇ ਵਿਅਕਤੀ ਤੋਂ ਫਿਰੌਤੀ ਮੰਗੀ ਸੀ ਅਤੇ ਉਸ ਨੂੰ ਕਿਸੇ ਥਾਂ ’ਤੇ ਕੈਦ ਕਰ ਲਿਆ ਸੀ ਅਤੇ ਪੁਲਿਸ ਨੇ ਆਪਣੇ ਕੀਤੇ ਯਤਨਾਂ ਦੇ ਨਾਲ ਰਿਸ਼ੀ ਸੇਠ ਨੂੰ ਛੁਡਾ ਲਿਆ ਸੀ। ਉਸ ਸਮੇਂ ਰਿਸ਼ੀ ਸੇਠ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਸੀ। ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।