ਗੁਪਤਾ ਕਾਲੋਨੀ ਟੋਹਾਣਾ ’ ਚ ਦੋ ਥਾਵਾਂ ’ ਤੇ ਬਣੇ ਰੈਂਪ , ਮੀਂਹ ਦੇ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਂਡੇਸ਼ਨ ਵਲੋਂ ਲੋਕ ਭਲਾਈ ਕਾਰਜ ਜਾਰੀ ਰਹਿਣਗੇ
ਟੋਹਾਣਾ, 17 ਅਗਸਤ (ਮਨਜੀਤ ਸਿੰਘ)- ਟੋਹਾਣਾ ਦੀ ਗੁਪਤਾ ਕਾਲੋਨੀ ਦੇ ਮਾਲਾ ਰਾਮ ਆਰੇ ਵਾਲੀ ਗਲੀ ਦੇ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਵੱਲ ਕਦਮ ਚੁੱਕਦਿਆਂ ਆਰੇ ਵਾਲੀ ਗਲੀ ਅਤੇ ਚੋਪੜਾ ਵਾਲੀ ਗਲੀ ਵਿੱਚ ਰੈਂਪ ਬਣਾਉਣ ਦਾ ਕੰਮ ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਂਡੇਸ਼ਨ ਗੁਪਤਾ ਕਾਲੋਨੀ ਦੇ ਯਤਨਾਂ ਸਦਕਾ ਪੂਰਾ ਕਰ ਦਿੱਤਾ ਗਿਆ ਹੈ। ਇਹ ਕੰਮ ਕਾਲੋਨੀ ਵਾਸੀਆਂ ਦੇ ਸਹਿਯੋਗ ਅਤੇ ਸਬੰਧਤ ਨਗਰ ਕੌਂਸਲਰ ਧਰਮਪਾਲ ਕਾਲਾ ਪਹਿਲਵਾਨ ਅਤੇ ਨਗਰ ਕੌਂਸਲ ਦੇ ਚੇਅਰਮੈਨ ਸ੍ਰੀ ਨਰੇਸ਼ ਬਾਂਸਲ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ।
ਟੋਹਾਣਾ, 17 ਅਗਸਤ (ਮਨਜੀਤ ਸਿੰਘ)- ਟੋਹਾਣਾ ਦੀ ਗੁਪਤਾ ਕਾਲੋਨੀ ਦੇ ਮਾਲਾ ਰਾਮ ਆਰੇ ਵਾਲੀ ਗਲੀ ਦੇ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਵੱਲ ਕਦਮ ਚੁੱਕਦਿਆਂ ਆਰੇ ਵਾਲੀ ਗਲੀ ਅਤੇ ਚੋਪੜਾ ਵਾਲੀ ਗਲੀ ਵਿੱਚ ਰੈਂਪ ਬਣਾਉਣ ਦਾ ਕੰਮ ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਂਡੇਸ਼ਨ ਗੁਪਤਾ ਕਾਲੋਨੀ ਦੇ ਯਤਨਾਂ ਸਦਕਾ ਪੂਰਾ ਕਰ ਦਿੱਤਾ ਗਿਆ ਹੈ। ਇਹ ਕੰਮ ਕਾਲੋਨੀ ਵਾਸੀਆਂ ਦੇ ਸਹਿਯੋਗ ਅਤੇ ਸਬੰਧਤ ਨਗਰ ਕੌਂਸਲਰ ਧਰਮਪਾਲ ਕਾਲਾ ਪਹਿਲਵਾਨ ਅਤੇ ਨਗਰ ਕੌਂਸਲ ਦੇ ਚੇਅਰਮੈਨ ਸ੍ਰੀ ਨਰੇਸ਼ ਬਾਂਸਲ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਵੱਲੋਂ ਆਉਣ ਵਾਲਾ ਬਰਸਾਤੀ ਪਾਣੀ ਪਹਿਲਾਂ ਆਰੇ ਵਾਲੀ ਗਲੀ ਅਤੇ ਚੋਪੜਾ ਵਾਲੀ ਗਲੀ ਰਾਹੀਂ ਕਾਲੋਨੀ ਵਿੱਚ ਦਾਖ਼ਲ ਹੋ ਜਾਂਦਾ ਸੀ, ਜਿਸ ਕਾਰਨ ਮੀਂਹ ਦੇ ਦਿਨਾਂ ਵਿੱਚ ਨੀਵੇਂ ਘਰਾਂ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰੈਂਪ ਬਣਨ ਨਾਲ ਹੁਣ ਬਾਹਰੋਂ ਆਉਣ ਵਾਲੇ ਬਰਸਾਤੀ ਪਾਣੀ ਨੂੰ ਕਾਲੋਨੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਚੋਪੜਾ ਵਾਲੀ ਗਲੀ ਵਿੱਚ ਵੀ ਜਿੱਥੋਂ ਚੰਡੀਗੜ੍ਹ ਰੋਡ ਦਾ ਬਰਸਾਤੀ ਪਾਣੀ ਕਾਲੋਨੀ ਵੱਲ ਆਉਂਦਾ ਸੀ, ਉੱਥੇ ਦੂਜਾ ਰੈਂਪ ਬਣਾਉਣ ਦੀ ਮੰਗ ਕੀਤੀ ਗਈ ਸੀ। ਕਾਲੋਨੀ ਵਾਸੀਆਂ ਦੇ ਯਤਨਾਂ ਅਤੇ ਨਗਰ ਕੌਂਸਲਰ ਦੇ ਸਹਿਯੋਗ ਨਾਲ ਇਹ ਕੰਮ ਵੀ ਹੁਣ ਪੂਰਾ ਹੋ ਗਿਆ ਹੈ। ਇਸ ਮੌਕੇ ਚੋਪੜਾ ਜੀ ਨੇ ਵੀ ਕਿਹਾ ਕਿ ਇਸ ਥਾਂ ’ਤੇ ਰੈਂਪ ਦੀ ਬਹੁਤ ਲੋੜ ਸੀ, ਕਿਉਂਕਿ ਚੰਡੀਗੜ੍ਹ ਰੋਡ ਵੱਲੋਂ ਆਉਣ ਵਾਲਾ ਬਰਸਾਤੀ ਪਾਣੀ ਇੱਥੋਂ ਕਾਲੋਨੀ ਵਿੱਚ ਦਾਖ਼ਲ ਹੁੰਦਾ ਸੀ ਜਿਸਦੀ ਲਪੇਟ ਵਿਚ ਕਾਲੋਨੀ ਨੀਵੇਂ ਘਰ ਆ ਜਾਂਦੇ ਸਨ। ਉਨ੍ਹਾਂ ਨੇ ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਂਡੇਸ਼ਨ ਅਤੇ ਕਾਲੋਨੀ ਵਾਸੀਆਂ ਦਾ ਇਸ ਸਮਾਜਕ ਕਾਰਜ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜਿੱਥੇ ਵੀ ਸਮਾਜ ਸੇਵਾ ਦੇ ਕੰਮ ਵਿੱਚ ਉਨ੍ਹਾਂ ਦੀ ਲੋੜ ਪਵੇਗੀ, ਉਹ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ। ਕਾਲੋਨੀ ਵਾਸੀਆਂ ਨੇ ਕਿਹਾ ਕਿ ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਂਡੇਸ਼ਨ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਸਮਾਜਕ ਕੰਮਾਂ ਵਿੱਚ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਫਾਊਂਡੇਸ਼ਨ, ਨਗਰ ਕੌਂਸਲਰ, ਨਗਰ ਕੌਂਸਲ ਚੇਅਰਮੈਨ ਅਤੇ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ।