17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੰਤ ਤਰਲੋਚਨ ਸਿੰਘ ਨਮਿਤ ਬਰਸੀ ਸਮਾਗਮ ਅੱਜ ਤੋਂ

ਯਮੁਨਾਨਗਰ, 17 ਅਗਸਤ (ਗੁਰਦਿਆਲ ਸਿੰਘ ਨਿਮਰ)-ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਨਮਿਤ ਸਾਲਾਨਾ ਬਰਸੀ ਸਮਾਗਮ 21, 22 ਅਤੇ 23 ਅਗਸਤ ਨੂੰ ਡੇਰਾ ਸੰਤਪੁਰਾ ਮਾਡਲ ਟਾਊਨ ਯਮੁਨਾਨਗਰ ਵਿਖੇ ਹੋਣਗੇ। ਇਨ੍ਹਾਂ ਸਮਾਗਮਾਂ ਦੌਰਾਨ ਸੰਪਰਦਾਏ ਦੇ ਪ੍ਰਸਿੱਧ ਸੰਤ, ਰਾਗੀ ਜਥੇ, ਢਾਡੀ ਜਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ।

Ad Position 21
No active advertisement
ਬਰਸੀ ਸਮਾਗਮਾਂ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮਹੰਤ ਕਰਮਜੀਤ ਸਿੰਘ ਅਤੇ ਹੋਰ ਪ੍ਰਬੰਧਕ। ਤਸਵੀਰ : ਨਿਮਰ 18-08-2026
ਯਮੁਨਾਨਗਰ, 17 ਅਗਸਤ (ਗੁਰਦਿਆਲ ਸਿੰਘ ਨਿਮਰ)-ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਨਮਿਤ ਸਾਲਾਨਾ ਬਰਸੀ ਸਮਾਗਮ 21, 22 ਅਤੇ 23 ਅਗਸਤ ਨੂੰ ਡੇਰਾ ਸੰਤਪੁਰਾ ਮਾਡਲ ਟਾਊਨ ਯਮੁਨਾਨਗਰ ਵਿਖੇ ਹੋਣਗੇ। ਇਨ੍ਹਾਂ ਸਮਾਗਮਾਂ ਦੌਰਾਨ ਸੰਪਰਦਾਏ ਦੇ ਪ੍ਰਸਿੱਧ ਸੰਤ, ਰਾਗੀ ਜਥੇ, ਢਾਡੀ ਜਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਸੇਵਾਪੰਥੀ ਅਧਿਆਪਨਸ਼ਾਹੀ ਸਭਾ ਅਤੇ ਸੰਤ ਨਿਸ਼ਚਲ ਸਿੰਘ ਜੀ ਸੰਤਪੁਰਾ ਯਮੁਨਾਨਗਰ ਟਰੱਸਟ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਲਈ ਪ੍ਰਬੰਧਕਾਂ ਅਤੇ ਸੇਵਕਾਂ ਵਲੋਂ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਅੱਜ 18 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋਣਗੇ, ਜਦਕਿ 21 ਅਗਸਤ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 21, 22 ਅਤੇ 23 ਅਗਸਤ ਨੂੰ ਮਹੰਤ ਬਾਬਾ ਜਵਾਹਰ ਸਿੰਘ ਦੀਵਾਨ ਹਾਲ ਵਿਖੇ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਦੌਰਾਨ ਸ਼ਰਧਾਲੂ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਗੁਰਮਤਿ ਸੰਦੇਸ਼ ਦਾ ਆਨੰਦ ਮਾਣਨਗੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ 22 ਅਗਸਤ ਨੂੰ ਸ਼ਿਰਕਤ ਕਰਨਗੇ : ਮਨੋਰੰਜਨ ਸਿੰਘ ਸਾਹਨੀ ਸੰਤਪੁਰਾ ਯਮੁਨਾਨਗਰ ਟਰੱਸਟ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ ਨੇ ਕਿਹਾ ਕਿ ਸੰਤਾਂ ਦੀ ਪਵਿੱਤਰ ਯਾਦ ਵਿਚ ਕਰਵਾਇਆ ਜਾ ਰਹੇ ਇਨ੍ਹਾਂ ਬਰਸੀ ਸਮਾਗਮਾਂ ‘ਚ ਸ਼ਿਰਕਤ ਕਰਨ ਲਈ 22 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਪਹੁੰਚਣਗੇ, ਜਿਥੇ ਕਿ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਡੇਰਾ ਸੰਤਪੁਰਾ ਵਿਖੇ ਜਾਰੀ ਸਮਾਗਮ ‘ਚ ਹਾਜ਼ਰੀ ਭਰ ਕੇ ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਤਰਲੋਚਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਮਾਗਮ ‘ਚ ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਸੰਤ ਜੋਗਾ ਸਿੰਘ ਕਰਨਾਲ ਵਾਲੇ, ਸੰਤ ਸੁਰਿੰਦਰ ਸਿੰਘ ਮਿੱਠਾ ਹਜ਼ੂਰੀ ਕੀਰਤਨੀ ਜਥੇ, ਭਾਈ ਰਾਏ ਟਿਵਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਿੰਘ, ਭਾਈ ਜਗਤਾਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਉਂਕਾਰ ਸਿੰਘ, ਭਾਈ ਕਿਸ਼ੋਰ ਸਿੰਘ ਹਜ਼ੂਰੀ ਰਾਗੀ ਤਖ਼ਤ ਸਾਹਿਬਾਨ ਸਮੇਤ ਹੋਰ ਮਹਾਂਪੁਰਖਾਂ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਤੋਂ ਇਲਾਵਾ ਗੁਰਮੀਤ ਸਿੰਘ ਹੇਮਕੁੰਟ ਸਾਹਿਬ ਵਾਲੇ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ, ਭਾਈ ਅੰਤਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲਾ, ਭਾਈ ਅਮਨਦੀਪ ਸਿੰਘ ਮਾਤਾ ਕੌਲਾ ਜੀ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਹਰਪ੍ਰੀਤ ਸਿੰਘ ਜੰਮੂ, ਭਾਈ ਅਰਜਨ ਸਿੰਘ ਪਰਵਾਨਾ, ਭਾਈ ਮੋਹਕਮ ਸਿੰਘ ਸ੍ਰੀ ਪਾਉਂਟਾ ਸਾਹਿਬ, ਭਾਈ ਜਸਬੀਰ ਸਿੰਘ ਚਕਰ, ਬੀਬੀ ਰਿਮਲ ਕੌਰ ਰਾਏ ਬਰੇਲੀ, ਭਾਈ ਸਤਨਾਮ ਸਿੰਘ ਫਤਹਿਗੜ੍ਹ ਸਾਹਿਬ, ਭਾਈ ਬਲਵੰਤ ਸਿੰਘ ਜੰਮੂ, ਭਾਈ ਗੁਰਦੀਪ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਗਿੰਦਰ ਸਿੰਘ, ਲਖਵਿੰਦਰ ਸਿੰਘ ਪਾਰਸ ਆਦਿ ਵੀ ਸਮਾਗਮ ਦੀ ਸ਼ੋਭਾ ਵਧਾਉਣਗੇ। ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਦੌਰਾਨ 23 ਅਗਸਤ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ‘ਚ ਵਧ ਚੜ੍ਹ ਕੇ ਹਾਜ਼ਰੀ ਭਰਨ। ਵਿਸ਼ੇਸ਼ ਗੁਰਮਤਿ ਸਮਾਗਮ 24 ਅਗਸਤ ਨੂੰ ਡੇਰਾ ਸਾਹਿਬ ਜੋੜੀ ਵਿਖੇ ਹੋਵੇਗਾ : ਮਹੰਤ ਕਰਮਜੀਤ ਸਿੰਘ ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮਾਂ ਦੀ ਲੜੀ ਤਹਿਤ 24 ਅਗਸਤ ਨੂੰ ਡੇਰਾ ਸੰਤ ਨਿਸ਼ਚਲ ਸਿੰਘ ਜੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਪਤਾ ਕਾਲੋਨੀ ਟੋਹਾਣਾ ’ ਚ ਦੋ ਥਾਵਾਂ ’ ਤੇ ਬਣੇ ਰੈਂਪ , ਮੀਂਹ ਦੇ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ ਸਰਵ ਸਮਾਜ ਲੰਗ... ਅਗਲੀ ਖ਼ਬਰ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਹੀਦੀ ਦਿਵਸ ’ ਤੇ ਸ਼ਰਧਾਂਜਲੀਆਂ ਭੇਟ
Ad Position 24