05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜਸਟ ਰਾਈਟਸ ਫ਼ਾਰ ਚਿਲਡਰਨ ਵਲੋਂ ਬਾਲ ਤਸਕਰੀ ਵਿਰੁੱਧ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ

ਨਵੀਂ ਦਿੱਲੀ,4 ਅਗਸਤ (ਜਗਤਾਰ ਸਿੰਘ)- ਜਸਟ ਰਾਈਟਸ ਫ਼ਾਰ ਚਿਲਡਰਨ (ਜੇਆਰਸੀ) ਵੱਲੋਂ ਦਿੱਲੀ ’ਚ ਕਰਾਏ ਗਏ 4 ਰੋਜ਼ਾ ਪ੍ਰੋਗਰਾਮ ‘ਇੰਸ਼ਯੋਰਿੰਗ ਏ ਚਾਈਲਡ ਰਾਈਟਸ,ਪੋਟੇਂਸ਼ਿਅਲ ਐਂਡ ਪ੍ਰਾਸਪੇਰਿਟੀ’ ਦੇ ਦੌਰਾਨ “ਬਾਲ ਤਸਕਰੀ ਵਿਰੁੱਧ ਰਾਸ਼ਟਰੀ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ। ਜੇਆਰਸੀ ਵਲੋਂ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ 782 ਜ਼ਿਲ੍ਹਿਆਂ ਵਿਚ ਆਪਣੇ 250 ਤੋਂ ਵੱਧ ਭਾਈਵਾਲ ਸੰਗਠਨਾਂ ਰਾਹੀਂ ਬਾਲ ਤਸਕਰੀ ਵਿਰੁੱਧ ਇਹ ਮੁਹਿੰਮ ਚਲਾਈ ਜਾਏਗੀ।

Ad Position 21
No active advertisement
ਸਕੂਲੀ ਬੱਚੇ ਰਿਹਰਸਲ ਕਰਦਿਆਂ ਹੋਏ। ਤਸਵੀਰ : ਓ.ਪੀ. ਸੈਣੀ 05-08-2026
ਨਵੀਂ ਦਿੱਲੀ,4 ਅਗਸਤ (ਜਗਤਾਰ ਸਿੰਘ)- ਜਸਟ ਰਾਈਟਸ ਫ਼ਾਰ ਚਿਲਡਰਨ (ਜੇਆਰਸੀ) ਵੱਲੋਂ ਦਿੱਲੀ ’ਚ ਕਰਾਏ ਗਏ 4 ਰੋਜ਼ਾ ਪ੍ਰੋਗਰਾਮ ‘ਇੰਸ਼ਯੋਰਿੰਗ ਏ ਚਾਈਲਡ ਰਾਈਟਸ,ਪੋਟੇਂਸ਼ਿਅਲ ਐਂਡ ਪ੍ਰਾਸਪੇਰਿਟੀ’ ਦੇ ਦੌਰਾਨ “ਬਾਲ ਤਸਕਰੀ ਵਿਰੁੱਧ ਰਾਸ਼ਟਰੀ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ। ਜੇਆਰਸੀ ਵਲੋਂ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ 782 ਜ਼ਿਲ੍ਹਿਆਂ ਵਿਚ ਆਪਣੇ 250 ਤੋਂ ਵੱਧ ਭਾਈਵਾਲ ਸੰਗਠਨਾਂ ਰਾਹੀਂ ਬਾਲ ਤਸਕਰੀ ਵਿਰੁੱਧ ਇਹ ਮੁਹਿੰਮ ਚਲਾਈ ਜਾਏਗੀ। ਇਸ ਮੁਹਿੰਮ ਦਾ ਉਦੇਸ਼ ਅਗਲੇ ਇੱਕ ਸਾਲ ਵਿਚ 1.5 ਲੱਖ ਪਿੰਡਾਂ ਨੂੰ ਬਾਲ ਤਸਕਰੀ ਤੋਂ ਮੁਕਤ ਕਰਨਾ ਅਤੇ ਤਸਕਰੀ ਦਾ ਸ਼ਿਕਾਰ ਹੋਏ 1ਲੱਖ ਬੱਚਿਆਂ ਨੂੰ ਬਚਾਉਣਾ ਹੈ। ਜਸਟ ਰਾਈਟਸ ਫਾਰ ਚਿਲਡਰਨ ਦੇਸ਼ ਦੇ ਸਿਵਲ ਸੁਸਾਇਟੀ ਸੰਗਠਨਾਂ ਦਾ ਸਭ ਤੋਂ ਵੱਡਾ ਨੈੱਟਵਰਕ ਹੈ ਜੋ ਬੱਚਿਆਂ ਦੇ ਅਧਿਕਾਰਾਂ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ 2024 ਦੇ ਅਨੁਸਾਰ, ਦੇਸ਼ ਵਿਚ ਰੋਜ਼ਾਨਾ 6 ਬੱਚਿਆਂ ਦੀ ਤਸਕਰੀ ਕੀਤੀ ਜਾਂਦੀ ਹੈ, ਅਤੇ 5 ਨੂੰ ਜ਼ਬਰਦਸਤੀ ਮਜ਼ਦੂਰੀ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਹਰ ਘੰਟੇ 11 ਬੱਚੇ ਲਾਪਤਾ ਹੋ ਜਾਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਤਸਕਰੀ ਦਾ ਸ਼ਿਕਾਰ ਹਨ। ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਕਿਹਾ ਕਿ ਸਾਡੀ ਸੰਸਦ ਨੇ ਤਸਕਰੀ ਵਿਰੁੱਧ ਦੁਨੀਆ ਦੇ ਸਭ ਤੋਂ ਸਖ਼ਤ ਕਾਨੂੰਨਾਂ ਵਿੱਚੋਂ ਇੱਕ ਬਣਾ ਕੇ ਆਪਣੀ ਮਜ਼ਬੂਤ ਪ੍ਰਤੀਬੱਧਤਾ ਵਿਖਾਈ ਹੈ। ਹੁਣ ਇਸ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਿੰਦਰ ਕੁਮਾਰ ਨੇ ਮਾਰਕੀਟ ਕਮੇਟੀ ਦੇ ਸਕੱਤਰ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਨੌਜਵਾਨ ਗਿ੍ਫ਼ਤਾਰ
Ad Position 24
No active advertisement